spot_img
spot_img

Barinder Kumar Goyal ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

Date:

spot_img

👉ਮੋਗਾ , ਬਾਘਾਪੁਰਾਣਾ ਤੇ ਧਰਮਕੋਟ ਹਲਕਿਆਂ ਵਿੱਚ ਰਜਬਾਹਿਆਂ/ਸੂਇਆਂ ਦੀ ਕੰਕਰੀਟ ਲਾਇੰਨਿੰਗ ਅਤੇ ਜ਼ਮੀਨਦੋਜ਼ ਪਾਈਪਾਂ ਰਾਹੀਂ ਨਹਿਰੀ ਪਾਣੀ ਹੇਠ ਸਿੰਚਾਈ ਖੇਤਰ ਵਿੱਚ 20085 ਏਕੜ ਦਾ ਵੱਡਾ ਵਾਧਾ
Moga News: ਪੰਜਾਬ ਸਰਕਾਰ ਵੱਲੋਂ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਯਤਨਾਂ ਤਹਿਤ ਮੋਗਾ ਜ਼ਿਲ੍ਹਾ ਅੱਜ ਇਤਿਹਾਸ ਦਾ ਗਵਾਹ ਬਣਿਆ ਜਦ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਜ਼ਿਲ੍ਹੇ ਵਿੱਚ 105.49 ਕਰੋੜ ਰੁਪੈ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ । ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਮੋਗਾ , ਬਾਘਾਪੁਰਾਣਾ ਤੇ ਧਰਮਕੋਟ ਹਲਕੇ ਵਿੱਚ ਸਿੰਚਾਈ ਪ੍ਰਾਜੈਕਟਾਂ ਦਾ ਸ੍ਰੀ ਗੋਇਲ਼ ਵਲੋਂ ਉਦਘਾਟਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਸੂਇਆਂ / ਰਜਬਾਹਿਆਂ ਦੀ ਕੰਕਰੀਟ ਲਾਇਨਿੰਗ , ਜ਼ਮੀਨਦੋਜ਼ ਪਾਈਪਾਂ ਰਾਹੀੰ ਸਿੰਚਾਈ ਦੇ ਪ੍ਰਾਜੈਕਟ ਮੁੱਖ ਰੂਪ ਵਿੱਚ ਸ਼ਾਮਲ ਹਨ ।ਉਨ੍ਹਾਂ ਅੱਜ ਮੋਗਾ ਦੇ ਪਿੰਡ ਝੰਡੇਆਣਾ , ਬਾਘਾਪੁਰਾਣਾ ਦੇ ਪਿੰਡ ਸੁਖਾਨੰਦ , ਸਾਹੋਕੇ ਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ।ਇਨ੍ਹਾਂ ਪ੍ਰਾਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਦਾ 20085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਵੇਖਿਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਿੱਥੇ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫੀਸਦੀ ਸੀ , ਉਹ ਹੁਣ 86 ਫੀਸਦੀ ਹੋ ਗਈ ਹੈ , ਜਿਸ ਨਾਲ ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ ।

ਇਹ ਵੀ ਪੜ੍ਹੋ  Vigilance Bureau ਨੇ 5000 ਰੁਪਏ ਰਿਸ਼ਵਤ ਲੈਂਦਾ Excise Dept ਦਾ ਸੀਨੀਅਰ ਸਹਾਇਕ ਕੀਤਾ ਗ੍ਰਿਫਤਾਰ

ਧਰਮਕੋਟ ਵਿਧਾਨ ਸਭਾ ਹਲਕੇ ਦੇ ਸੂਇਆਂ ਤੇ ਰਜਬਾਹਿਆਂ ਦੀ ਕੰਕਰੀਟ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ 79.56 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ । ਇਸ ਪ੍ਰੋਜੈਕਟ ਤਹਿਤ ਕੰਕਰੀਟ, ਪਾਈਪਲਾਈਨ ਤੇ ਵਾਟਰ ਕੋਰਸ ਦੀ ਲਾਈਨਿੰਗ ਦੀ ਕੁੱਲ ਲੰਬਾਈ 175.24 ਕਿਲੋਮੀਟਰ ਬਣਦੀ ਹੈ। ਇਹਨਾਂ ਪ੍ਰੋਜੈਕਟਾਂ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧੇ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ।ਇਸ ਪ੍ਰੋਜੈਕਟ ਤੋਂ ਪਹਿਲਾਂ 24270 ਏਕੜ ਸਿੰਚਾਈ ਵਾਲਾ ਰਕਬਾ ਵਧ ਕੇ 41894 ਹੋ ਜਾਵੇਗਾ, ਭਾਵ ਇਸ ਪ੍ਰੋਜੈਕਟ ਨਾਲ 18174 ਏਕੜ ਰਕਬਾ ਸਿੰਚਾਈ ਅਧੀਨ ਹੋ ਜਾਵੇਗਾ। ਇਸ ਪ੍ਰਜੈਕਟ ਤਹਿਤ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ ਪ੍ਰੋਜੈਕਟਾਂ ਦੀ ਅਲੱਗ ਅਲੱਗ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਜਿਹੜਾ ਕਿ 52.51 ਕਰੋੜ ਦੀ ਲਾਗਤ ਵਾਲਾ ਹੈ, ਨਾਲ 26458 ਏਕੜ ਰਕਬਾ ਹੁਣ ਸਿੰਚਾਈ ਹੋ ਜਾਵੇਗਾ ਜਿਹੜਾ ਕਿ ਪਹਿਲਾਂ 16450 ਏਕੜ ਸੀ, 10,008 ਏਕੜ ਰਕਬਾ ਇਸ ਨਾਲ ਸਿੰਚਾਈ ਆਵੇਗਾ। ਇਸ ਲਾਈਨਿੰਗ ਦੀ ਲੰਬਾਈ 66.32 ਕਿਲੋਮੀਟਰ ਹੈ। ਇਸ ਨਾਲ ਨੇੜੇ ਦੇ 20 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਹਨਾਂ ਪਿੰਡਾਂ ਵਿੱਚ ਤਲਵੰਡੀ ਮੱਲੀਆਂ, ਦਇਆ ਕਲਾਂ, ਕੋਕਰੀ ਬੁੱਟਰਾਂ, ਭਿੰਡਰ ਕਲਾਂ, ਕਿਸ਼ਨਪੁਰਾ, ਕਪੂਰਾ, ਚੱਕ ਬੀਜਾਸਰ, ਪੁਰਾਣੇਵਾਲਾ, ਰੌਲੀ, ਖੇੜਾ ਸਵਾਦ, ਬੁੱਗੀਪੁਰਾ, ਚੁਗਾਵਾਂ , ਜਲਾਲਾਬਾਦ, ਫਤਿਹਗੜ੍ਹ ਕੋਰੋਟਾਣਾ, ਮਹਿਣਾ, ਦਾਤਾ, ਤਤਾਰੀਏਵਾਲਾ ,ਤਲਵੰਡੀ ਭੰਗੇਰੀਆਂ, ਭਿੰਡਰ ਖੁਰਦ, ਦੋਸਾਂਝ ਸ਼ਾਮਿਲ ਹਨ।ਵਾਟਰ ਕੋਰਸਾਂ ਦੀ ਉਸਾਰੀ ਅਤੇ ਪਾਈਪਲਾਈਨਾਂ ਵਿਛਾਉਣ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ 3892 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ।

ਇਹ ਵੀ ਪੜ੍ਹੋ  Punjab ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ: ਹਰਜੋਤ ਸਿੰਘ ਬੈਂਸ

ਪਹਿਲਾਂ ਇਹ ਰਕਬਾ 1357 ਏਕੜ ਸੀ ਅਤੇ ਪ੍ਰੋਜੈਕਟ ਤੋਂ ਬਾਅਦ ਇਹ ਸਿੰਚਾਈ ਅਧੀਨ ਰਕਬਾ 5256 ਏਕੜ ਹੋ ਜਾਵੇਗਾ। ਪਾਈਪਲਾਈਨ ਦੀ ਲੰਬਾਈ 67.74 ਕਿਲੋਮੀਟਰ ਹੈ। ਵਾਟਰ ਕੋਰਸ ਦੀ ਲੰਬਾਈ: 2.74 ਕਿਲੋਮੀਟਰ ਇਸ ਪ੍ਰਜੋਕੈਟ ਉਪਰ 12.59 ਕਰੋੜ ਦਾ ਖਰਚਾ ਆਵੇਗਾ ਅਤੇ ਇਸ ਨਾਲ 29 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ। ਇਹਨਾਂ ਪਿੰਡਾਂ ਵਿੱਚ ਔਗਰ, ਬੱਦੂਵਾਲ, ਚੁੱਘਾ ਕਲਾਂ, ਧਰਮ ਸਿੰਘ ਵਾਲਾ, ਫਤਿਹੁੱਲਾ ਸ਼ਾਹ, ਧਰਮਕੋਟ, ਫਤਿਹਗੜ੍ਹ ਕੋਰੋਟਾਣਾ, ਫਤਿਹਗੜ੍ਹ ਪੰਜਤੂਰ, ਫਤਿਹੁੱਲਾ ਸ਼ਾਹ, ਫਿਰੋਜ਼ਵਾਲਾ ਬਾਡਾ, ਇੰਦਰਗੜ੍ਹ, ਜਲਾਲਾਬਾਦ, ਜਨੇਤਪੁਰਾ, ਕੜਾਹੇਵਾਲਾ, ਕੈਲਾ, ਖੇੜਾ ਡਰੋਲੀ, ਕਿੱਲੀ ਗੰਧਰਾਂ, ਲਾਲੀਹਾਂਦੀ, ਲੋਹਗੜ੍ਹ, ਲੋਹਾਰਾ, ਸੋਢੀਵਾਲਾ, ਵਰ੍ਹੇ ਸ਼ਾਮਿਲ ਹਨ।ਮੋਗਾ ਹਲਕੇ ਵਿੱਚ ਕੁੱਲ 16 ਕੰਮਾਂ ਨੂੰ ਜਿਸ ਵਿੱਚ 92.06 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਇਨ ਪਾਉਣ ਅਤੇ ਨਹਿਰੀ ਖਾਲ਼ਿਆਂ ਦੀ ਉਸਾਰੀ ਨੂੰ 16.91 ਕਰੋੜ ਦੀ ਲਾਗਤ ਨਾਲ ਕਰਵਾਇਆ ਗਿਆ ਹੈ । ਇਸ ਤੋਂ ਇਲਾਵਾ ਸਾਹੋਕੇ ਵਿਖੇ ਕੈਬਨਿਟ ਮੰਤਰੀ ਵੱਲੋਂ ਕੁੱਲ 7.13 ਕਰੋੜ ਰੁਪੈ ਦੀ ਲਾਗਤ ਨਾਲ ਖਾਲ਼ਿਆਂ ਦੀ ਲਾਇਨਿੰਗ ਤੇ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ । ਇਸ ਨਾਲ 1291 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ । ਇਸ ਮੌਕੇ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ , ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...

ਖੇੜੀ ਵਾਲੇ ਬਾਬੇ ਵਿਰੁੱਧ ਦਾਜ਼-ਦਹੇਜ਼ ਦਾ ਪਰਚਾ ਦਰਜ਼; ਜਲਦ ਹੋ ਸਕਦੀ ਹੈ ਗ੍ਰਿਫਤਾਰੀ

Fatehgarh Sahib/ Malerkotla News: ਪਿਛਲੇ ਲੰਮੇ ਸਮੇਂ ਤੋਂ ਸੋਸ਼ਲ...

Aman Arora ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ

👉ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਵੱਲੋਂ ‘‘ਰਾਜ ਦੇ...