ਮ੍ਰਿਤਕ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ ਗੰਭੀਰ
Fatehgarh Sahib News: Fatehgarh Sahib (ਫ਼ਤਿਹਗੜ੍ਹ ਸਾਹਿਬ) ਜ਼ਿਲ੍ਹੇ ਦੇ ਪਿੰਡ ਖਨਿਆਣ ਵਿਖੇ ਇੱਕ ਮੰਦਭਾਗੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਕਣਕ ਨੂੰ ਘੁਣ(ਸੁਸਰੀ) ਤੋਂ ਬਚਾਉਣ ਲਈ ਢੋਲ ਵਿਚ ਪਾਈ ਸਲਫ਼ਾਸ ਦੀ ਜ਼ਹਿਰੀਲੀ ਗੈਸ ਚੜ੍ਹਣ ਕਾਰਨ ਇੱਕ ਘਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋਣ ਅਤੇ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ ਗੰਭੀਰ ਹੋ ਗਈ। ਗੰਭੀਰ ਹਾਲਾਤ ਵਾਲਿਆਂ ਨੁੰ ਬਚਾਉਣ ਲਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ 👉ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ
ਜਾਣਕਾਰੀ ਮੁਤਾਬਕ ਪਿੰਡ ਦੇ ਇੱਕ ਘਰ ਵਿਚ ਕਣਕ ਨੂੰ ਘੁਣ (ਸੁਸਰੀ) ਤੋਂ ਬਚਾਉਣ ਲਈ ਕਣਕ ਦੇ ਢੋਲ ਵਿਚ ਸਲਫ਼ਾਸ ਦੀਆਂ ਪੁੜੀਆਂ ਸੁੱਟੀਆਂ ਹੋਈਆਂ ਸਨ ਤੇ ਇਹ ਢੋਲ ਬੈਡਰੂਮ ਦੇ ਵਿਚ ਹੀ ਬਣਾਏ ਹੋਏ ਸਟੋਰ ਵਿਚ ਰੱਖਿਆ ਹੋਇਆ ਸੀ। ਸੂਚਨਾ ਮੁਤਾਬਕ ਬੀਤੀ ਰਾਤ ਪ੍ਰਵਾਰ ਰੋਜ਼ ਦੀ ਤਰ੍ਹਾਂ ਕਮਰੇ ਵਿਚ ਏਸੀ ਛੱਡ ਕੇ ਸੁੱਤਾ ਪਿਆ ਹੋਇਆ ਸੀ ਕਿ ਅਚਾਨਕ ਢੋਲ ਵਿਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਦੋ ਮਾਸੂਮ ਬੱਚਿਆਂ ਮਨਰਾਜ ਸਿੰਘ (4 ਸਾਲ) ਅਤੇ ਗੁਰਸੀਰਤ ਕੌਰ (13 ਦਿਨ) ਦੀ ਮੌਤ ਹੋ ਗਈ। ਜਦਕਿ ਕਮਰੇ ਵਿਚ ਪਏ ਤਿੰਨ ਹੋਰ ਜਣਿਆਂ ਦੀ ਹਾਲਾਤ ਗੰਭੀਰ ਹੈ।
ਇਹ ਵੀ ਪੜ੍ਹੋ 👉Vigilance Bureau ਨੇ 5000 ਰੁਪਏ ਰਿਸ਼ਵਤ ਲੈਂਦਾ Excise Dept ਦਾ ਸੀਨੀਅਰ ਸਹਾਇਕ ਕੀਤਾ ਗ੍ਰਿਫਤਾਰ
ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ਅਮੂਮਨ ਹੀ ਲੋਕਾਂ ਵੱਲੋਂ ਅਪਣੀ ਕਣਕ ਨੂੰ ਘੁਣ (ਸੁਸਰੀ) ਤੋਂ ਬਚਾਉਣ ਲਈ ਇਸਦੇ ਵਿਚ ਸਲਫ਼ਾਸ ਦੀਆਂ ਗੋਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ, ਜਿੰਨ੍ਹਾਂ ਵਿਚੋਂ ਅਕਸਰ ਜ਼ਹਿਰੀਲੀ ਗੈਸਾਂ ਨਿਕਲਦੀਆਂ ਰਹਿੰਦੀਆਂ ਹਨ, ਜੋਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ ਪ੍ਰੰਤੂ ਨਾਂ ਤਾਂ ਲੋਕ ਅਤੇ ਨਾਂ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੋਈ ਧਿਆਨ ਦਿੱਤਾ ਜਾ ਰਿਹਾ ਤੇ ਸਲਫ਼ਾਸ ਆਮ ਵਾਂਗ ਦੁਕਾਨਾਂ ਤੋਂ ਮਿਲ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





