Haryana News: ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸਿਰਸਾ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਅਗਵਾਈ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਕਿੰਨੂ ਅਜਿਹਾ ਪਹਿਲਾ ਫੱਲ ਹੈ ਜਿਸ ਨੂੰ ਜੀ.ਆਈ. ਟੈਗ ਮਿਲਿਆ ਹੈ। ਇਸ ਜੀ.ਆਈ. ਟੈਗ ਨਾਲ ਸਰਸਾ ਦੇ ਕਿੰਨੂ ਦੀ ਪਛਾਣ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਬਣੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਕਿੰਨੂ ਦੇ ਉਤਪਾਦਨ ਅਤੇ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਇਸ ਪਛਾਣ ਨੂੰ ਬਰਕਰਾਰ ਰੱਖਣ। ਜੀ.ਆਈ. ਟੈਗ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਨਾਲ ਹੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਜੀ.ਆਈ. ਟੈਗ ਮਿਲਣ ‘ਤੇ ਵਧਾਈ ਵੀ ਦਿੱਤੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਰਸਾ ਦੇ ਕਿੰਨੂ ਨੂੰ ਜੀ.ਆਈ. ਟੈਗ ਦਿਵਾਉਣ ਦੀ ਪ੍ਰਕਿਰਿਆ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਤਰੱਕੀਪਸੰਦ ਕਿਸਾਨਾਂ, ਅਧਿਕਾਰੀਆਂ ਅਤੇ ਮਾਹਿਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਬੜਾਗੁੜਾ ਦੇ ਤਰੱਕੀਪਸੰਦ ਕਿਸਾਨ ਨਿਖਿਲ ਮੇਹਤਾ, ਐਲਨਾਬਾਦ ਦੇ ਤਰੱਕੀਪਸੰਦ ਕਿਸਾਨ ਮਨੋਜ ਕੁਮਾਰ, ਡੱਬਵਾਲੀ ਦੇ ਤਰੱਕੀਪਸੰਦ ਕਿਸਾਨ ਕ੍ਰਿਸ਼ਨ ਕੁਮਾਰ ਅਤੇ ਐਚ.ਡੀ.ਓ. ਸੀਮਾ ਕੰਬੋਜ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਲੋਕਤੰਤਰ ਦੀ ਸਜਗ ਚੇਤਨਾ ਦੱਸਿਆ, ਕਿਹਾ- ਸੱਚ ਅਤੇ ਜ਼ਿੰਮੇਵਾਰੀ ਹੀ ਪੱਤਰਕਾਰੀ ਦੀ ਅਸਲ ਤਾਕਤ
ਜ਼ਿਲ੍ਹਾ ਬਾਗਬਾਨੀ ਅਧਿਕਾਰੀ ਦੀਨ ਮੁਹੰਮਦ ਨੇ ਦੱਸਿਆ ਕਿ ਸਰਸਾ ਦਾ ਕਿੰਨੂ ਹਰਿਆਣਾ ਰਾਜ ਦਾ ਪਹਿਲਾ ਸੁਤੰਤਰ ਜੀ.ਆਈ. ਟੈਗ ਪ੍ਰਾਪਤ ਖੇਤੀਬਾੜੀ ਉਤਪਾਦ ਬਣ ਗਿਆ ਹੈ। ਇਸ ਤੋਂ ਪਹਿਲਾਂ ਬਾਸਮਤੀ ਅਤੇ ਫੁਲਕਾਰੀ ਨੂੰ ਸਾਂਝੇ ਤੌਰ ‘ਤੇ ਜੀ.ਆਈ. ਟੈਗ ਪ੍ਰਾਪਤ ਸੀ, ਪਰ ਸਰਸਾ ਕਿੰਨੂ ਨੇ ਹਰਿਆਣਾ ਦੀ ਵਿਸ਼ੇਸ਼ ਖੇਤੀਬਾੜੀ ਉਪਜ ਵਜੋਂ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਦੀਨ ਮੁਹੰਮਦ ਨੇ ਦੱਸਿਆ ਕਿ ਹੁਣ ਤੱਕ ਸੁਤੰਤਰ ਜੀ.ਆਈ. ਟੈਗ ਨਾ ਹੋਣ ਕਾਰਨ ਸਿਰਸਾ ਦਾ ਕਿੰਨੂ ਹੋਰ ਰਾਜਾਂ ਦੇ ਕਿੰਨੂ ਨਾਲ ਮਿਸ਼ਰਤ ਹੋ ਕੇ ਵਿਕਦਾ ਸੀ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਗੁਣਵੱਤਾਪੂਰਨ ਉਪਜ ਦਾ ਬਣਦਾ ਮੁੱਲ ਨਹੀਂ ਮਿਲ ਪਾਉਂਦਾ ਸੀ। ਹੁਣ ਸੁਤੰਤਰ ਜੀ.ਆਈ. ਟੈਗ ਮਿਲਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਬਾਜ਼ਾਰ ਮੁੱਲ ਮਿਲਣ ਦੀ ਸੰਭਾਵਨਾ ਵਧੇਗੀ ਅਤੇ ਸਿਰਸਾ ਕਿੰਨੂ ਦੀ ਬ੍ਰਾਂਡ ਵੈਲਿਊ ਵੀ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਲੋਕਤੰਤਰ ਦੀ ਸਜਗ ਚੇਤਨਾ ਦੱਸਿਆ, ਕਿਹਾ- ਸੱਚ ਅਤੇ ਜ਼ਿੰਮੇਵਾਰੀ ਹੀ ਪੱਤਰਕਾਰੀ ਦੀ ਅਸਲ ਤਾਕਤ
👉ਨੌਜਵਾਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਸਰਕਾਰ
ਮੁੱਖ ਮੰਤਰੀ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਸੀ.ਈ.ਟੀ. ਅਤੇ ਨੀਟ ਦੀ ਪ੍ਰੀਖਿਆ ਦੌਰਾਨ ਕੋਈ ਪਰੇਸ਼ਾਨੀ ਨਹੀਂ ਆਈ ਅਤੇ ਆਵਾਜਾਈ ਦੀ ਸਹੂਲਤ ਉਪਲਬਧ ਕਰਵਾਈ ਗਈ। ਵਿਰੋਧੀ ਧਿਰ ਨੇ ਨੌਜਵਾਨਾਂ ਨੂੰ ਭੜਕਾਉਣ ਅਤੇ ਗੁਮਰਾਹ ਕਰਨ ਦਾ ਕੰਮ ਕੀਤਾ ਹੈ, ਪਰ ਸਰਕਾਰ ਗੰਭੀਰਤਾ ਨਾਲ ਨੌਜਵਾਨਾਂ ਨਾਲ ਕੰਮ ਕਰ ਰਹੀ ਹੈ। ਵਿਰੋਧੀ ਧਿਰ ਨੂੰ ਆਪਣੇ ਗ੍ਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਸਮံ ਨੌਜਵਾਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕੋ ਇੱਕ ਵਿਜ਼ਨ ਹੈ ਕਿ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਅਤੇ ਮਜ਼ਬੂਤ ਬਣਾਉਣਾ।ਇਸ ਮੌਕੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਪੁਲਿਸ ਸੁਪਰਡੰਟ ਦੀਪਕ ਸਹਾਰਨ, ਨਗਰ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਸ਼ਾਂਤੀ ਸਰੂਪ, ਚੇਅਰਮੈਨ ਰੋਹਤਾਸ਼ ਜਾਂਗੜਾ, ਚੇਅਰਮੈਨ ਦੇਵ ਕੁਮਾਰ ਸ਼ਰਮਾ, ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੋਪੜਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





