spot_img
spot_img

ਜੇਵੀਅਰ ਵਰਲਡ ਸਕੂਲ ਵਿਖੇ ਤਾਈਕਵਾਂਡੋ ਦੇ ਮੁਕਾਬਲੇ ਸ਼ੁਰੂ

Date:

spot_img

Bathinda News:ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.)ਬਠਿੰਡਾ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਜੇਵੀਅਰ ਵਰਲਡ ਸਕੂਲ, ਬਠਿੰਡਾ ਵਿਖੇ ਤਾਈਕਵਾਂਡੋ, ਸੰਜੇ ਨਗਰ ਸਕੂਲ ਵਿਖ਼ੇ ਬੋਕਸਿੰਗ, ਲਾਰਡ ਰਾਮਾ ਸਕੂਲ ਵਿਖ਼ੇ ਯੋਗਾ ਅਤੇ ਟੈਬਿਲ ਟੈਨਿਸ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਹੋਇਆ। ਅੱਜ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਜਸਵੀਰ ਸਿੰਘ ਗਿੱਲ ਨੇ ਵੱਖ ਵੱਖ ਗਰਾਉਂਡ ਵਿੱਚ ਜਾ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਅੱਜ ਦੇ ਸਮੇਂ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੀਆਂ ਹਨ ਅਤੇ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਸਾਡੇ ਦੇਸ਼ ਦੇ ਕਈ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਆਓ, ਅਸੀਂ ਸਾਰੇ ਇਹ ਸੰਕਲਪ ਕਰੀਏ ਕਿ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ, ਨਿਯਮਿਤ ਕਸਰਤ ਕਰਾਂਗੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਵਾਂਗੇ।ਇਸ ਮੌਕੇ ਜੇਵਿਅਰ ਵਰਲਡ ਸਕੂਲ ਜੂਨੀਅਰ ਵਿੰਗ ਦੇ ਪ੍ਰਿੰਸੀਪਲ ਮੰਜੂ ਸ਼ਰਮਾ ਜੀ ਨੇ ਮੁੱਖ ਮਹਿਮਾਨ ਜਸਵੀਰ ਸਿੰਘ ਜੀ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਉਣ ਲਈ ਧੰਨਵਾਦ ਕੀਤਾ| ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਹ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ  Bathinda Police ਨੇ ਭੁੱਕੀ ਤਸਕਰੀ ਕਰਦੀਆਂ ਦੋ ਨੌਜਵਾਨ ਲੜਕੀਆਂ ਨੂੰ ਕੀਤਾ ਗ੍ਰਿਫਤਾਰ

ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ :-ਯੋਗਾ ਲੜਕੇ ਅੰਡਰ -14 ਸਾਲ ਪਹਿਲਾ ਸਥਾਨ ਸਸਸਸ ਬਹਿਮਣ ਦੀਵਾਨਾ, ਦੂਜਾ ਸਥਾਨ ਲਾਰਡ ਰਾਮਾ ਸਕੂਲ ਬਠਿੰਡਾ, ਤੀਜਾ ਸਥਾਨ ਸਹਸ ਜਨਤਾ ਨਗਰ, ਟੇਬਲ ਟੈਨਿਸ ਲੜਕੇ ਅੰਡਰ -14 ਸਾਲ ਪਹਿਲਾ ਸਥਾਨ ਲਾਰਡ ਰਾਮਾ ਪਬਲਿਕ ਸਕੂਲ, ਦੂਜਾ ਸਥਾਨ ਸਹਸ ਗਿੱਲ ਪੱਤੀ, ਤੀਜਾ ਸਥਾਨ ਸੇਂਟ ਜੋਸਫ ਕਾਨ ਸ ਬਠਿੰਡਾ, ਤਾਈਕਾਂਵਡੋ ਅੰਡਰ -17 ਲੜਕੀਆਂ -35 ਕਿਲੋ ਪਹਿਲਾ ਸਥਾਨ ਅਨਮੋਲ ਕੌਰ ਜੇਵੀਅਰ ਵਰਲਡ ਸਕੂਲ, -38 ਕਿਲੋ ਪਹਿਲਾ ਸਥਾਨ ਨੂਰ ਜੀਤ ਰੋਜ ਮੇਰੀ ਸਕੂਲ, ਦੂਜਾ ਸਥਾਨ ਲੱਕਸ਼ਮੀ ਰੋਜ ਮੈਰੀ ਸਕੂਲ, -42 ਕਿਲੋ ਪਹਿਲਾ ਸਥਾਨ ਅਸਾਇਰਾ ਜੇਵਿਅਰ ਵਰਲਡ ਸਕੂਲ, -44 ਕਿਲੋ ਐਸਮਨ ਰੋਜਮੈਰੀ, ਦੂਜਾ ਸਥਾਨ ਤਨਿਸ਼ਕਾ ਗਰਗ ਜੋਸਫ ਕਾਨ ਸਕੂਲ, -46 ਕਿਲੋ ਪਹਿਲਾ ਸਥਾਨ ਏਕਮਪ੍ਰੀਤ ਕੌਰ ਰੋਜ ਮੈਰੀ ਕਾਨ ਸਕੂਲ, ਦੂਜਾ ਸਥਾਨ ਅਕਮਿਤਾ ਰੋਜ ਮੈਰੀ ਕਾਨ ਸ, ਤੀਜਾ ਸਥਾਨ ਪ੍ਰਰੇਨਾ ਮਾਦਵ ਜੋਸਫ ਕਾਨ ਸਕੂਲ, -49 ਕਿਲੋ ਪਹਿਲਾ ਸਥਾਨ ਪ੍ਰੀਤੀ ਕੁਮਾਰੀ ਰੋਜ ਮੈਰੀ ਕਾਨ ਸਕੂਲ, ਮਨਿਦਰ ਕੌਰ ਜੋਸਫ ਕਾਨ ਸਕੂਲ, ਤੀਜਾ ਸਥਾਨ ਅਰਾਸਿਆ ਜੋਸਫ ਕਾਨ ਸਕੂਲ, -59ਕਿਲੋ ਪਹਿਲਾ ਸਥਾਨ ਆਰਜੂ ਜੋਸਫ ਕਾਨ ਸਕੂਲ, ਦੂਜਾ ਸਥਾਨ ਸਚਿਕਾ ਜੇਵੀਅਰ ਵਰਲਡ ਸਕੂਲ, | ਇਸ ਮੌਕੇ ਰਾਜੇਸ਼ ਕੁਮਾਰ ਲੈਕ ਫਿਜੀ, ਹਰਭਗਵਾਨ ਦਾਸ ਪੀ ਟੀ ਆਈ,ਸੁਖਜਿੰਦਰਪਾਲ ਕੌਰ ਸੁੱਖੀ ਡੀ ਪੀ ਈ, ਖੁਸਕਰਨ ਕੌਰ ਡੀ ਪੀ ਈ ਜੋਸਫ, ਮੀਨਾ ਕੁਮਾਰੀ ਡੀ ਪੀ ਈ, ਸੰਜੀਵ ਕੁਮਾਰੀ ਡੀ ਪੀ ਈ ਜੇਵਿਅਰ ਵਰਲਡ, ਗਗਨਦੀਪ ਕੌਰ ਡੀ ਪੀ ਈ, ਕਿਰਨਜੀਤ ਕੌਰ, ਗੁਰਬਿੰਦਰ ਕੌਰ ਪੀ ਟੀ ਆਈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

2 ਕਰੋੜ ਰੁਪਏ ਦੀ ਲਾਗਤ ਨਾਲ ਬਣੇ 5 ਆਮ ਆਦਮੀ ਕਲੀਨਿਕ ਕੀਤੇ ਗਏ ਲੋਕ ਅਰਪਣ

👉ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਲਈ...

Punjab Police ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ

👉ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਜੋਬਨ ਬਿੱਲਾ...

ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਬਰ ਵਿਰੁੱਧ ਪੁਤਲੇ ਸਾੜੇ

Bathinda News: ਕੇਂਦਰ ਸਰਕਾਰ ਨੇ ਜੰਤਰ ਮੰਤਰ ਦਿੱਲੀ ਵਿਖੇ...

ਕੇਂਦਰੀ ਸਿੱਖਿਆ ਮੰਤਰੀ ਪ੍ਰਧਾਨ ਦਾ ਅਸਤੀਫ਼ਾ, ਨੌਜਵਾਨਾਂ ਦੀ ਜਿੱਤ: ਵੜਿੰਗ

ਕਿਹਾ,ਪੰਜਾਬ ਦੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੱਕ ਸੰਘਰਸ਼ ਨਹੀਂ...