Maharashtra News: ਮਹਾਰਾਸ਼ਟਰ ਸੂਬੇ ਦੇ ਭਿਵੰਡੀ ਵਿੱਚ ਬੀਤੀ ਰਾਤ ਕਰੀਬ ਸਾਢੇ 11 ਵਜੇ ਦੇ ਕਰੀਬ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ 9 ਮੌਤਾਂ ਹੋਣ ਦੀ ਖ਼ਬਰ ਹੈ।ਜਦਕਿ 3-4 ਜਣੇ ਹੋਰ ਇਸਦੇ ਮਲਬੇ ਵਿਚ ਦੱਬੇ ਹੋਏ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ 👉Canada ‘ਚ ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼-ਨਿਕਾਲੇ ਦੀ ਲਟਕੀ ਤਲਵਾਰ; ਹਫ਼ਤੇ ਤੋਂ ਸੰਘਰਸ਼ ਜਾਰੀ
ਦਸਿਆ ਜਾ ਰਿਹਾ ਕਿ 48 ਕਮਰਿਆਂ ਵਾਲੇ ਇਹ ਘਰ ਕਾਫ਼ੀ ਖ਼ਸਤਾਹਾਲ ਵਿਚ ਸੀ, ਜਿਸਨੂੰ ਨਗਰ ਨਿਗਮ ਵੱਲੋਂ ਵੀ ਨਾਂ-ਵਰਤੋ ਯੋਗ ਦਸਿਆ ਸੀ। ਹਾਲਾਂਕਿ ਹੁਣ ਇਸਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪ੍ਰੰਤੂ ਇਸਦੀ ਜਾਣਕਾਰੀ ਨਗਰ ਨਿਗਮ ਨੂੰ ਨਹੀਂ ਦਿੱਤੀ ਗਈ। ਹਾਲਾਂਕਿ ਪਤਾ ਲੱਗਦੇ ਹੀ ਨਿਗਮ ਅਧਿਕਾਰੀ ਰਾਤ 10 ਵਜੇਂ ਇੱਥੇ ਪੁੱਜੇ ਅਤੇ ਤੁਰੰਤ ਤਿੰਨ ਦਰਜ਼ਨ ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ ਪਰ ਇਸ ਦੌਰਾਨ ਹੀ ਇਮਾਰਤ ਡਿੱਗ ਪਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






