spot_img
spot_img

Sri Muktsar Sahib Police ਨੇ ਮਿੱਡੂ ਖੇੜਾ ‘ਚ ਹੋਏ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਈ; 4 ਗ੍ਰਿਫ਼ਤਾਰ

Date:

spot_img

Sri Muktsar Sahib News: Sri Muktsar Sahib Police ਨੇ ਪਿਛਲੇ ਦਿਨੀਂ ਪਿੰਡ ਮਿੱਡੂ ਖੇੜਾ ਵਿਖੇ ਹੋਏ ਅੰਨ੍ਹੇ ਕਤਲ ਕਾਂਡ ਦੀ ਤਫ਼ਤੀਸ਼ ਕਰਦਿਆਂ 13 ਮੁਲਜਮਾਂ ਦੀ ਪਹਿਚਾਣ ਕਰਕੇ ਉਹਨਾਂ ਵਿੱਚੋ 4 ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. (ਡੀ.) ਮਨਮੀਤ ਸਿੰਘ ਢਿੱਲੋਂ ਨੇ ਦਸਿਆ ਕਿ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੇਸ ਨੂੰ ਹੱਲ ਕਰਨ ਲਈ ਡੀ.ਐਸ.ਪੀ. ਲੰਬੀ ਹਰਬੰਸ ਸਿੰਘ ਤੇ ਡੀ.ਐਸ.ਪੀ (ਡੀ) ਰਸ਼ਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਮਜੀਤ ਕੌਰ ਮੁੱਖ ਅਫ਼ਸਰ ਥਾਣਾ ਕਿੱਲਿਆਂਵਾਲੀ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ 👉ਨਸ਼ਾ ਤਸਕਰੀ ਅਤੇ ਸੰਗਠਿਤ ਅਧਰਾਧ ਵਾਲੇ ਗਠਜੋੜ ਦਾ ਇੱਕ ਕਾਰਕੁੰਨ ਅੰਮ੍ਰਿਤਸਰ ਵਿੱਚ ਗ੍ਰਿਫਤਾਰ; 20 ਕਿਲੋ ਹੈਰੋਇਨ ਬਰਾਮਦ

ਘਟਨਾ ਸਬੰਧੀ ਉਨ੍ਹਾਂ ਦਸਿਆ ਕਿ ਪਹਿਲਾਂ ਸੰਦੀਪ ਸਿੰਘ ਉਰਫ਼ ਬੱਬਲੂ ਵਾਸੀ ਪਿੰਡ ਮਿੱਡੂ ਖੇੜਾ ਨਾਲ ਕੁੱਟਮਾਰ ਦੀ ਘਟਨਾ ਵਾਪਰੀ। ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਬਾਦਲ ਅਤੇ ਬਾਅਦ ਵਿੱਚ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਲੰਬੀ ਵਿਖੇ ਬੀ ਐਨ.ਐਸ ਦੀਆਂ ਧਾਰਾਵਾਂ 103(1), 191(3), 190 ਅਤੇ 238 ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਟੀਮਾਂ ਨੇ ਮਨੁੱਖੀ ਸੂਚਨਾ, ਟੈਕਨੀਕਲ ਵਿਸ਼ਲੇਸ਼ਣ ਅਤੇ ਹੋਰ ਵਿਿਗਆਨਕ ਸਾਧਨਾ ਦੀ ਮਦਦ ਨਾਲ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾਇਆ ਅਤੇ ਇਸ ਵਿੱਚ ਸ਼ਾਮਲ 04 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨ੍ਹਾਂ ਦੀ ਪਹਿਚਾਣ ਜਗਦੀਸ਼, ਸਤਪਾਲ ਤੇ ਅਜੈ ਕੁਮਾਰ ਤਿੰਨੋਂ ਵਾਸੀ ਪਿੰਡ ਮਿੱਡੂ ਖੇੜਾ ਅਤੇ ਇੰਦਰਜੀਤ ਸਿੰਘ ਉਰਫ਼ ਛਾਂਗਾਵਾਸੀ ਪਿੰਡ ਬੀਰੂਵਾਲਾ ਗੁੜਾ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ 👉Bathinda ‘ਚ ਵਾਪਰੀ ਮੰਦਭਾਗੀ ਘਟਨਾ; ਟਿੱਪਰ ਦੀ ਲਿਫਟ ਡਿੱਗਣ ਕਾਰਨ ਡਰਾਈਵਰ ਦਾ ਸਿਰ ਧੜ ਨਾਲੋਂ ਹੋਇਆ ਅਲੱਗ

ਐਸਪੀ ਨੇ ਅੱਗੇ ਦਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੰਦੀਪ ਸਿੰਘ ਉਰਫ਼ ਬੱਬਲੂ ਅਤੇ ਮੁੱਖ ਆਰੋਪੀ ਜਗਦੀਸ਼ ਵਿਚਕਾਰ ਪਹਿਲਾਂ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ। ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ ਸਬੰਧੀ ਮ੍ਰਿਤਕ ਸੰਦੀਪ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵੀ ਦੋਵਾਂ ਧਿਰਾਂ ਵਿਚਕਾਰ ਰੰਜਿਸ਼ ਜਾਰੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਜਗਦੀਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜਿਸ਼ ਤਹਿਤ ਸੰਦੀਪ ਸਿੰਘ ਉਰਫ਼ ਬੱਬਲੂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਦੂਜੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

नशे के खिलाफ हर युवा बने बदलाव का वाहक, दस लोगों को नशामुक्ति अभियान से जोड़े – राज्यपाल प्रो. असीम कुमार घोष

👉राज्यपाल ने पटियाला स्थित राजीव गांधी राष्ट्रीय विधि विश्वविद्यालय...