👉ਆਈ.ਆਈ.ਐਮ. ਅਹਿਮਦਾਬਾਦ ਵਿਖੇ ਇਹ ਟ੍ਰੇਨਿੰਗ ਪ੍ਰੋਗਰਾਮ, ਭਵਿੱਖ ਲਈ ਤਿਆਰ ਤਕਨੀਕੀ ਸੰਸਥਾਵਾਂ ਦੇ ਨਿਰਮਾਣ ਸਬੰਧੀ ਪੰਜਾਬ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
👉ਕਾਬਲ ਤੇ ਤਜਰਬੇਕਾਰ ਪ੍ਰਿੰਸੀਪਲ, ਇੱਕ ਸਫ਼ਲ ਤਕਨੀਕੀ ਸਿੱਖਿਆ ਪ੍ਰਣਾਲੀ ਦੀ ਨੀਂਹ: ਹਰਜੋਤ ਸਿੰਘ ਬੈਂਸ
👉ਸਿੱਖਿਆ ਖੇਤਰ ‘ਚ ਪੰਜਾਬ ਸਰਕਾਰ ਵੱਲੋਂ ਕੀਤੇ ਸੁਧਾਰ ਫੈਕਲਟੀ, ਵਿਦਿਆਰਥੀਆਂ ਅਤੇ ਉਦਯੋਗਿਕ ਭਾਈਵਾਲਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਨ: ਰਕਸ਼ਾ ਕਿਰਨ, ਪ੍ਰਿੰਸੀਪਲ, ਸਰਕਾਰੀ ਪੋਲੀਟੈਕਨਿਕ ਕਾਲਜ, ਖੂਨੀਮਾਜਰਾ
👉ਮਜ਼ਬੂਤ ਲੀਡਰਸ਼ਿ ਅਤੇ ਬਿਹਤਰ ਯੋਜਨਾਬੰਦੀ ਪੰਜਾਬ ਦੇ ਤਕਨੀਕੀ ਸਿੱਖਿਆ ਈਕੋਸਿਸਟਮ ਦੀ ਨੁਹਾਰ ਬਦਲੇਗੀ: ਕੁਲਦੀਪ ਸਿੰਘ, ਪ੍ਰਿੰਸੀਪਲ, ਸਰਕਾਰੀ ਆਈ.ਟੀ.ਆਈ., ਬੱਸੀ ਪਠਾਣਾ
Punjab News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਪੰਜਾਬ ਸਿੱਖਿਆ ਕ੍ਰਾਂਤੀ’ ਨੇ ਤਕਨੀਕੀ ਸਿੱਖਿਆ ਵਿੱਚ ਲੀਡਰਸ਼ਿਪ ਅਤੇ ਸ਼ਾਸਨ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ਤਹਿਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ 34 ਮੁਲਾਜ਼ਮਾਂ ਨੇ 3-7 ਅਗਸਤ, 2026 ਤੱਕ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਅਹਿਮਦਾਬਾਦ ਵਿਖੇ 5-ਦਿਨਾ ਰੈਜ਼ੀਡੈਂਸ਼ੀਅਲ “ਇੰਸਟੀਟਿਊਸ਼ਨਲ ਲੀਡਰਸ਼ਿਪ ਐਂਡ ਪਰਫਾਰਮੈਂਸ ਐਕਸੀਲੈਂਸ ਪ੍ਰੋਗਰਾਮ” ਸਫ਼ਲਤਾਪੂਰਵਕ ਮੁਕੰਮਲ ਕੀਤਾ ਹੈ।
ਇਸ ਪ੍ਰੋਗਰਾਮ ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜਾਂ ਅਤੇ ਸਰਕਾਰੀ ਆਈ.ਟੀ.ਆਈਜ਼ ਦੇ ਪ੍ਰਿੰਸੀਪਲਾਂ ਅਤੇ ਵਿਭਾਗਾਂ ਦੇ ਮੁਖੀਆਂ ਸਮੇਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।ਇਹ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦਾ ਹੀ ਹਿੱਸਾ ਸੀ, ਜੋ ਸੂਬਾ ਸਰਕਾਰ ਦਾ ਇੱਕ ਵਿਆਪਕ ਸਿੱਖਿਆ ਸੁਧਾਰ ਏਜੰਡਾ ਹੈ ਜਿਸਦਾ ਉਦੇਸ਼ ਸਕੂਲਾਂ, ਪੋਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਵਿੱਚ ਵਿਸ਼ਵ ਪੱਧਰੀ ਲਰਨਿੰਗ ਈਕੋਸਿਸਟਮ ਤਿਆਰ ਕਰਨਾ ਹੈ।
ਇਸ ਉਦੇਸ਼ ਤਹਿਤ ਸੂਬੇ ਸਰਕਾਰ ਨੇ ਉਦਯੋਗ ਅਤੇ ਅਕਾਦਮਿਕਤਾ ਦਰਮਿਆਨ ਪਾੜੇ ਨੂੰ ਪੂਰਨ ਅਤੇ ਕੰਮਕਾਜ ਵਾਲੀਆਂ ਆਧੁਨਿਕ ਥਾਵਾਂ ‘ਚੇ ਵਿਹਾਰਕ ਤਜਰਬ ਪ੍ਰਦਾਨ ਕਰਨ ਲਈ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਲਈ ਇੱਕ ਸਮੈਸਟਰ ਦੀ ਅਵਧੀ ਦੇ ਬਰਾਬਰ ਇੰਟਰਨਸ਼ਿਪ ਸ਼ੁਰੂ ਕੀਤੀ ਹੈ; ਅਧਿਆਪਨ ਅਭਿਆਸਾਂ ਅਤੇ ਅਕਾਦਮਿਕ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) 2020 ਅਨੁਸਾਰ ਸਾਲਾਨਾ ਘੱਟੋ-ਘੱਟ 40+ ਘੰਟਿਆਂ ਦੀ ਫੈਕਲਟੀ ਟ੍ਰੇਨਿੰਗ ਲਾਗੂ ਕੀਤੀ ਹੈ; ਅਤੇ ਸੈਂਟਰ ਆਫ਼ ਐਕਸੀਲੈਂਸ ਤੇ ਮਸ਼ੀਨਰੀ ਦੇ ਨਵੀਨੀਕਰਨ ਰਾਹੀਂ ਪੋਲੀਟੈਕਨਿਕ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਕਦਮ ਉਠਾਉਣਾ ਸ਼ੁਰੂ ਕੀਤਾ ਹੈ, ਜਿਸ ਵਿੱਚ ਛੇ ਸਰਕਾਰੀ ਪੋਲੀਟੈਕਨਿਕ ਅਦਾਰਿਆਂ ਨੂੰ ਪਹਿਲਾਂ ਹੀ ਅਪਗ੍ਰੇਡ ਕੀਤਾ ਜਾ ਚੁੱਕਾ ਹੈ ਅਤੇ ਹੋਰਾਂ ਨੂੰ ਵੀ ਪੜਾਅਵਾਰ ਢੰਗ ਨਾਲ ਕਵਰ ਕੀਤਾ ਜਾਵੇਗਾ।
ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਲੀਡਰਸ਼ਿਪ ਸਮਰੱਥਾ ਨੂੰ ਨਿਖਾਰਨਾ, ਇਨ੍ਹਾਂ ਸੁਧਾਰਾਂ ਦਾ ਇੱਕ ਮੁੱਖ ਆਧਾਰ ਮੰਨਿਆ ਗਿਆ ਹੈ ਤਾਂ ਜੋ ਸਰਕਾਰੀ ਤਕਨੀਕੀ ਸੰਸਥਾਵਾਂ ਦੀ ਅਗਵਾਈ ਆਤਮ-ਵਿਸ਼ਵਾਸੀ, ਤਜਰਬੇਕਾਰ ਅਤੇ ਭਵਿੱਖ ਲਈ ਤਿਆਰ ਸੰਸਥਾਗਤ ਲੀਡਰਾਂ ਦੁਆਰਾ ਕੀਤੀ ਜਾ ਸਕੇ।ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਆਈ.ਆਈ.ਐਮ. ਅਹਿਮਦਾਬਾਦ ਵਿਖੇ ਇਹ ਪ੍ਰੋਗਰਾਮ ਇਸ ਲੀਡਰਸ਼ਿਪ-ਕੇਂਦਰਿਤ ਪਹੁੰਚ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇਹ ਪੰਜ ਦਿਨਾ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਸਰਕਾਰੀ ਪੋਲੀਟੈਕਨਿਕਾਂ ਅਤੇ ਆਈ.ਟੀ.ਆਈਜ਼ ਦੇ ਪ੍ਰਿੰਸੀਪਲਾਂ ਅਤੇ ਵਿਭਾਗਾਂ ਦੇ ਮੁਖੀਆਂ ਲਈ ਤਿਆਰ ਕੀਤਾ ਗਿਆ ਸੀ। ਭਾਗੀਦਾਰਾਂ ਨੇ ਆਈ.ਆਈ.ਐਮ. ਅਹਿਮਦਾਬਾਦ ਫੈਕਲਟੀ ਦੁਆਰਾ ਕੇਸ-ਆਧਾਰਿਤ ਚਰਚਾਵਾਂ, ਅਸਲ ਸੰਸਥਾਗਤ ਉਦਾਹਰਣਾਂ, ਸਿਮੂਲੇਸ਼ਨਜ਼, ਗਰੁੱਪ ਪ੍ਰੋਜੈਕਟਾਂ ਅਤੇ ਵਿਹਾਰਕ ਵਿਚਾਰ-ਵਟਾਂਦਰੇ ਵਰਗੇ ਪ੍ਰਭਾਵਸ਼ਾਲੀ ਤਰੀਕਿਆਂ ਦੀ ਵਰਤੋਂ ਨਾਲ ਤਿਆਰ ਕੀਤੇ 20 ਕੇਂਦਰਿਤ ਸਿਖਲਾਈ ਸੈਸ਼ਨਾਂ ਵਿੱਚ ਹਿੱਸਾ ਲਿਆ।ਇਨ੍ਹਾਂ ਸੈਸ਼ਨਾਂ ਵਿੱਚ ਜਨਤਕ ਤਕਨੀਕੀ ਸਿੱਖਿਆ ਵਿੱਚ ਸੰਸਥਾਗਤ ਲੀਡਰਸ਼ਿਪ ਅਤੇ ਸ਼ਾਸਨ, ਡੇਟਾ-ਆਧਾਰਤ ਫੈਸਲੇ ਲੈਣ ਦੀ ਕਲਾ ਅਤੇ ਕਾਰਗੁਜ਼ਾਰੀ ਪ੍ਰਬੰਧਨ, ਮਜ਼ਬੂਤ ਉਦਯੋਗਿਕ ਸਬੰਧਾਂ ਅਤੇ ਪਲੇਸਮੈਂਟ ਈਕੋਸਿਸਟਮ ਦੀ ਸਿਰਜਣਾ, ਵਿਦਿਆਰਥੀਆਂ ਦੀ ਰੋਜ਼ਗਾਰ ਯੋਗਤਾ ਅਤੇ ਕੰਮਕਾਜ ਵਾਲੇ ਸਥਾਨ ਲਈ ਤਿਆਰੀ ਨੂੰ ਮਜ਼ਬੂਤ ਕਰਨਾ, ਅਤੇ ਫੈਕਲਟੀ ਨੂੰ ਪ੍ਰੇਰਿਤ ਕਰਕੇ ਤੇ ਉੱਚ-ਕਾਰਗੁਜ਼ਾਰੀ ਵਾਲੀਆਂ ਟੀਮਾਂ ਬਣਾ ਕੇ ਬਦਲਾਅ ਦੀ ਅਗਵਾਈ ਕਰਨਾ ਆਦਿ ਵਿਸ਼ਿਆਂ ਨੂੰ ਕਵਰ ਕੀਤਾ ਗਿਆ।ਇਸ ’ਤੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਅਕਾਂ ਅਤੇ ਸੰਸਥਾਗਤ ਆਗੂਆਂ ਲਈ ਐਕਸਪੋਜ਼ਰ ਪ੍ਰੋਗਰਾਮ ਪੰਜਾਬ ਦੇ ਸਕੂਲਾਂ ਅਤੇ ਤਕਨੀਕੀ ਸੰਸਥਾਵਾਂ ਦੋਵਾਂ ਲਈ ਸਿੱਖਿਆ ਸੁਧਾਰਾਂ ਦਾ ਧੁਰਾ ਸਨ। ਉਨ੍ਹਾਂ ਕਿਹਾ ਜਦੋਂ ਪ੍ਰਿੰਸੀਪਲ ਅਤੇ ਸੀਨੀਅਰ ਅਧਿਕਾਰੀ ਆਈਆਈਐਮ ਅਹਿਮਦਾਬਾਦ ਵਰਗੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਅਦਾਰਿਆਂ ਤੋਂ ਸਿੱਖ ਕੇ ਆਉਂਦੇ ਹਨ ਤਾਂ ਉਹ ਨਵੇਂ ਵਿਚਾਰਾਂ, ਨਵੀਨਤਾਕਾਰੀ ਅਭਿਆਸਾਂ ਅਤੇ ਨਵੀਂ ਊਰਜਾ ਤੇ ਪ੍ਰੇਰਣਾ ਨਾਲ ਵਾਪਸ ਪਰਤਦੇ ਹਨ ਤਾਂ ਉਹ ਨਾ ਸਿਰਫ਼ ਵਿਸ਼ਵ ਪੱਧਰੀ ਸਰਕਾਰੀ ਪੌਲੀਟੈਕਨਿਕ ਅਤੇ ਆਈਟੀਆਈ ਬਣਾਉਣ ਦੇ ਮਿਸ਼ਨ ਨੂੰ ਮਜ਼ਬੂਤ ਕਰਦੇ ਹਨ ਸਗੋਂ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਮਿਆਰਾਂ ਦੀ ਸਿਖਲਾਈ ਯਕੀਨੀ ਬਣਾਉਣ ਵਿੱਚ ਵੀ ਮਦਦਗਾਰ ਬਣਦੇ ਹਨ।ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, ‘‘ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਤੇ ਸਾਡੇ ਵਿਸ਼ਵਾਸ ਨੂੰ ਦਰਸਾਉਂਦੀ ਹੈ ਕਿ ਸਸ਼ਕਤ ਪ੍ਰਿੰਸੀਪਲ ਅਤੇ ਸੰਸਥਾਗਤ ਆਗੂ ਇੱਕ ਸਫਲ ਤਕਨੀਕੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਹੁੰਦੇ ਹਨ। ਸਾਡੇ ਪ੍ਰਿੰਸੀਪਲਾਂ ਅਤੇ ਵਿਭਾਗ ਮੁਖੀਆਂ ਨੂੰ ਆਈਆਈਐਮ ਅਹਿਮਦਾਬਾਦ ਵਰਗੀ ਵਿਸ਼ਵ ਪੱਧਰੀ ਸੰਸਥਾ ਵਿੱਚ ਸਿੱਖਣ ਦਾ ਮੌਕਾ ਦੇ ਕੇ, ਅਸੀਂ ਆਪਣੇ ਕਲਾਸਰੂਮਾਂ, ਵਰਕਸ਼ਾਪਾਂ ਅਤੇ ਸਿਖਲਾਈ ਲੈਬਾਂ ਵਿੱਚ ਅਸਲ ਤਬਦੀਲੀ ਲਿਆਉਣ ਲਈ ਉਨ੍ਹਾਂ ਦੀ ਅਗਵਾਈ, ਭਰੋਸੇ ਅਤੇ ਸਮਰੱਥਾ ਵਿੱਚ ਨਿਵੇਸ਼ ਕਰ ਰਹੇ ਹਾਂ।’’
ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਰਾਸ਼ਟਰੀ ਅਤੇ ਕੌਮਾਂਤਰੀ ਸਿਖਲਾਈ ਪ੍ਰੋਗਰਾਮ ਸਿੱਖਿਆ ਖੇਤਰ ਵਿੱਚ ਆਲਮੀ ਦ੍ਰਿਸ਼ਟੀਕੋਣ ਵਿਕਸਤ ਕਰਨ ਲਈ ਬਹੁਤ ਅਹਿਮ ਹਨ।ਭਾਗੀਦਾਰਾਂ ਨੇ ਆਈਆਈਐਮ ਅਹਿਮਦਾਬਾਦ ਪ੍ਰੋਗਰਾਮ ਨੂੰ ਆਪਣੇ ਪੇਸ਼ੇਵਰ ਸਫ਼ਰ ਦਾ ਮੀਲ ਪੱਥਰ ਦੱਸਿਆ, ਜੋ ਕਿ ਸਕੂਲ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੇ ਪੁਰਾਣੇ ਸਮੂਹਾਂ ਵਾਂਗ ਹੈ। ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਨੇ ਦੱਸਿਆ ਕਿ ਸੰਸਥਾਗਤ ਲੀਡਰਸ਼ਿਪ ਅਤੇ ਉਦਯੋਗ ਭਾਈਵਾਲੀ ’ਤੇ ਸੈਸ਼ਨ ਉਨ੍ਹਾਂ ਨੂੰ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਇੰਟਰਨਸ਼ਿਪ ਅਤੇ ਪਲੇਸਮੈਂਟ ਲਈ ਕੰਪਨੀਆਂ ਨਾਲ ਸਹਿਯੋਗ ਨੂੰ ਪਕੇਰਾ ਕਰਨ ਲਈ ਨਵੀਆਂ ਰਣਨੀਤੀਆਂ ਪ੍ਰਦਾਨ ਕਰਨਗੇ। ਉਹ ਮੰਨਦੇ ਹਨ ਕਿ ਆਈਆਈਐਮ ਅਹਿਮਦਾਬਾਦ ਵਿਖੇ ਮੇਰਾ ਅਨੁਭਵ ਲੀਡਰਸ਼ਿਪ ਪ੍ਰਤੀ ਮੇਰੀ ਸਮਝ ਦਾ ‘ਨਵਾਂ ਮੋੜ’ ਹੈ।ਸਰਕਾਰੀ ਆਈਟੀਆਈ ਬੱਸੀ ਪਠਾਣਾ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀ ਨਾਮਵਰ ਮੈਨੇਜਮੈਂਟ ਸੰਸਥਾ ਵਿੱਚ ਅਸਲ ਸਮੇਂ ਦੇ ਸਮੱਸਿਆ-ਹੱਲ, ਸੰਸਥਾ ਦੀ ਡੇਟਾ ਕੇਂਦਰਿਤ ਯੋਜਨਾਬੰਦੀ ਅਤੇ ਕੇਸ-ਅਧਾਰਤ ਸਿਖਲਾਈ ਪ੍ਰਾਪਤ ਕਰਨਾ ਉਨ੍ਹਾਂ ਨੂੰ ਵਧੇਰੇ ਜਵਾਬਦੇਹ, ਵਿਦਿਆਰਥੀ-ਕੇਂਦ੍ਰਿਤ ਸੰਸਥਾਵਾਂ ਦੀ ਅਗਵਾਈ ਕਰਨ ਤੋਂ ਇਲਾਵਾ ਇਸ ਅਹਿਮ ਜਾਣਕਾਰੀ ਨੂੰ ਪੰਜਾਬ ਭਰ ਦੇ ਸਿਖਲਾਈ ਢਾਂਚੇ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ।ਇਹ ਸਿਖਲਾਈ ਆਈਆਈਟੀ ਰੋਪੜ, ਆਈਆਈਐਮ ਅੰਮ੍ਰਿਤਸਰ, ਆਈਆਈਐਸਈਆਰ ਅਤੇ ਐਨਆਈਐਫਟੀ ਆਦਿ ਸੰਸਥਾਵਾਂ ਵਿਖੇ ਅਕਾਦਮਿਕ ਸਾਲ 2026-27 ਦੌਰਾਨ ਕਰਵਾਈਆਂ ਜਾ ਰਹੀਆਂ ਫੈਕਲਟੀ ਅਤੇ ਲੀਡਰਸ਼ਿਪ ਵਿਕਾਸ ਪਹਿਲਕਦਮੀਆਂ ਦੀ ਵਡੇਰੀ ਦੇ ਨਾਲ-ਨਾਲ ਟਾਟਾ ਸਟੀਲ ਵਰਗੀਆਂ ਸਿਰਮੌਰ ਸੰਸਥਾਵਾਂ ਨਾਲ ਉਦਯੋਗ ਸੰਪਰਕ ਦੇ ਮੌਕੇ ਪ੍ਰਦਾਨ ਕਰਨ ਦੀ ਵਡੇਰੀ ਲੜੀ ਦਾ ਹਿੱਸਾ ਸਨ। ਇਹ ਭਾਈਵਾਲੀਆਂ ਪੰਜਾਬ ਦੇ 26 ਸਰਕਾਰੀ ਪੌਲੀਟੈਕਨਿਕ ਕਾਲਜਾਂ ਅਤੇ 137 ਸਰਕਾਰੀ ਆਈ.ਟੀ.ਆਈਜ਼. ਵਿੱਚ ਦੂਰਅੰਦੇਸ਼ ਆਗੂਆਂ ਦਾ ਇੱਕ ਕਾਡਰ ਬਣਾਉਣ ਵਿੱਚ ਮਦਦ ਕਰ ਰਹੀਆਂ ਹਨ ਤਾਂ ਜੋ ਸੰਸਥਾਗਤ ਸੁਧਾਰ ਨੂੰ ਹੋਰ ਅਗਾਂਹ ਵਧਾ ਕੇ ਵਿਦਿਆਰਥੀਆਂ ਨੂੰ ਆਧੁਨਿਕ ਉਦਯੋਗਿਕ ਲੋੜਾਂ ਅਨੁਸਾਰ ਸਿਖਲਾਈ ਦੇਣਾ ਯਕੀਨੀ ਬਣਾਇਆ ਜਾ ਸਕੇ।ਇਸ ਪਹਿਲਕਦਮੀ ਨਾਲ, ਪੰਜਾਬ ਸਰਕਾਰ ਨੇ ਤਕਨੀਕੀ ਸਿੱਖਿਆ ਵਿੱਚ ਦੂਰਦਰਸ਼ੀ ਸੰਸਥਾਗਤ ਲੀਡਰਸ਼ਿਪ ਨੂੰ ਪ੍ਰਫੁੱਲਿਤ ਕਰਨ ਅਤੇ ਆਧੁਨਿਕ, ਕੁਸ਼ਲ ਤੇ ਵਿਦਿਆਰਥੀ-ਕੇਂਦ੍ਰਿਤ ਪੌਲੀਟੈਕਨਿਕ ਅਤੇ ਆਈ.ਟੀ.ਆਈ. ਪ੍ਰਣਾਲੀ ਬਣਾਉਣ ਪ੍ਰਤੀ ਆਪਣੀ ਵਚਨਬਧਤਾ ਦੁਹਰਾਈ ਹੈ, ਜੋ ਪੰਜਾਬ ਸਿੱਖਿਆ ਕ੍ਰਾਂਤੀ ਦੀ ਅਸਲ ਭਾਵਨਾ ਨੂੰ ਪੇਸ਼ ਕਰਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




