Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਸ਼ਹਿਰੀ ਹਲਕੇ ’ਚ ਗਹਿਗੱਚ ਸਿਆਸੀ ਮੁਕਾਬਲਾ ਹੋਣ ਦੀ ਸੰਭਾਵਨਾ

15 Views

ਆਪ ਤੇ ਅਕਾਲੀ ਉਮੀਦਵਾਰ ਨੂੰ ਅੰਦਰੋਂ ਤੇ ਕਾਂਗਰਸੀ ਉਮੀਦਵਾਰ ਨੂੰ ਬਾਹਰੋਂ ਖਤਰਾ
ਭਾਜਪਾ-ਕੈਪਟਨ ਗਠਜੋੜ ਦਾ ਉਮੀਦਵਾਰ ਵੀ ਵਿਗਾੜੇਗਾ ਸਿਆਸੀ ਗਣਿਤ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਚਰਚਿਤ ਬਠਿੰਡਾ ਸ਼ਹਿਰੀ ਹਲਕੇ ’ਚ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲੀ ਵਾਰ ਸ਼ਹਿਰ ਵਿਚ ਬਹੁਕੌਣੇ ਮੁਕਾਬਲੇ ਹੋਣ ਕਾਰਨ ਸਥਿਤੀ ਰੌਚਕ ਬਣਦੀ ਜਾ ਰਹੀ ਹੈ ਜਦੋਂਕਿ ਕਰੋਨਾ ਪਾਬੰਦੀਆਂ ਕਾਰਨ ਸਿਆਸੀ ਆਗੂਆਂ ਦੇ ਘਟਦੇ ਦਬਾਅ ਕਰਨ ਵੋਟਰਾਂ ਵਲੋਂ ਅਜਾਦ ਮਨ ਨਾਲ ਵੋਟ ਪਾਉਣ ਦੀ ਖੁੱਲ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਹਲਕੇ ਦਾ ਸਿਆਸੀ ਵਿਸਲੇਸ਼ਣ ਕਰਨ ’ਤੇ ਬੇਸ਼ੱਕ ਇਸਨੂੰ ਕਾਂਗਰਸ ਪੱਖੀ ਹਲਕਾ ਮੰਨਿਆਂ ਜਾਂਦਾ ਰਿਹਾ ਹੈ ਪ੍ਰੰਤੂ ਇੱਥੇ ਅਣਹੋਣੀਆਂ ਵੀ ਵਾਪਰਦੀਆਂ ਰਹੀਆਂ ਹਨ। ਇਸਤੋਂ ਇਲਾਵਾ ਇਸ ਹਲਕੇ ਦਾ ਸਿਆਸੀ ਇਤਿਹਾਸ ਇਹ ਵੀ ਰਿਹਾ ਹੈ ਕਿ ਇੱਥੋਂ ਜਿੱਤਿਆ ਉਮੀਦਵਾਰ ਦੂਜੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਵਿਚ ਅਸਫ਼ਲ ਰਿਹਾ ਹੈ। ਮੌਜੂਦਾ ਸਮੇਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਮੌਜੂਦਾ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿਚ ਮੁੜ ਉਤਾਰਿਆ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਮੁਕਾਬਲੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਖਿਲਾੜੀ ਸਰੂਪ ਚੰਦ ਸਿੰਗਲਾ ਮੈਦਾਨ ਵਿਚ ਨਿੱਤਰਿਆਂ ਹੋਇਆ ਹੈ, ਉਥੇ ਪਹਿਲੀ ਵਾਰ ਕਾਂਗਰਸ ਤੋਂ ਵੱਖ ਹੋ ਕੇ ਆਪ ਦੇ ਚੋਣ ਨਿਸ਼ਾਨ ’ਤੇ ਅਪਣੀ ਕਿਸਮਤ ਅਜਮਾ ਰਹੇ ਜਗਰੂਪ ਸਿੰਘ ਗਿੱਲ ਵੀ ਸੱਜਰਾ ਸ਼ਰੀਕ ਬਣਕੇ ਟੱਕਰ ਦੇ ਰਿਹਾ ਹੈ। ਉਜ ਅਕਾਲੀ ਦਲ ਨਾਲੋਂ ਵੱਖ ਹੋ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਸਿਆਸੀ ਪਿੜ੍ਹ ’ਚ ਨਿੱਤਰੀ ਭਾਜਪਾ ਗਠਜੋੜ ਦਾ ਉਮੀਦਵਾਰ ਵੀ ਇਸ ਹਲਕੇ ਦੇ ਸਿਆਸੀ ਗਣਿਤ ਨੂੰ ਗੜਬੜਾ ਸਕਦਾ ਹੈ। ਮੁਢਲੇ ਤੌਰ ’ਤੇ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਅਕਾਲੀ ਤੇ ਆਪ ਉਮੀਦਵਾਰਾਂ ਨੂੰ ਅੰਦਰੋਂ ਤਿੱਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਵਲੋਂ ਨਗਰ ਨਿਗਮ ਦੇ ਮੇਅਰ ਰਹੇ ਦੋਨਾਂ ਵੱਡੇ ਆਗੂਆਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਸਮੇਤ ਟਿਕਟ ਦੇ ਚਾਹਵਾਨ ਰਹੇ ਕੁੱਝ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਵੀ ਘੱਟ ਦੇਖਣ ਨੂੰ ਮਿਲ ਰਹੀਆਂ ਹਨ। ਸ਼ਹਿਰ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੋਨੋਂ ਬਾਦਲ ਪ੍ਰਵਾਰਾਂ ਦੇ ਆਪਸ ’ਚ ਮਿਲੇ ਹੋਣ ਦੀ ਚੱਲੀ ਅਫ਼ਵਾਹ ਵੀ ਉਨ੍ਹਾਂ ਲਈ ਨੁਕਸਾਨਦੇਹ ਦਿਖਾਈ ਦੇ ਰਹੀ ਹੈ। ਇਸਦੇ ਬਾਵਜੂਦ ਸਰੂਪ ਚੰਦ ਸਿੰਗਲਾ ਸਿਆਸੀ ਮੈਦਾਨ ’ਚ ਖੁਦ ਹੀ ਪੂਰੇ ਜੋਸ਼ ਨਾਲ ਮੈਦਾਨ ਵਿਚ ਡਟੇ ਹੋਏ ਦਿਖਾਈ ਦੇ ਰਹੇ ਹਨ। ਸ਼ਹਿਰ ਦੇ ਅੰਦਰੂਨੀ ਹਿੱਸੇ ’ਚ ਉਨ੍ਹਾਂ ਦੀ ਚੰਗੀ ਪਕੜ ਦਿਖ਼ਾਈ ਦੇ ਰਹੀ ਹੈ। ਦੂਜੇ ਪਾਸੇ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਹਰ ਗੱਲ ’ਚ ‘ਖ਼ੁਦ ਨੂੰ ਸਿਆਣੇ’ ਸਮਝਣ ਤੇ ਨਵੇਂ ਬੰਦਿਆਂ ਨੂੰ ਅੱਗੇ ਕਰਨ ਦੀ ਆਦਤ ਉਨ੍ਹਾਂ ਨੂੰ ਆਪ ਦੀ ਪੁਰਾਣੀ ਟੀਮ ਤੋਂ ਦੂਰ ਕਰ ਰਹੀ ਹੈ। ਆਪ ਦੇ ਕੁੱਝ ਆਗੂ ਬੇਸ਼ੱਕ ਉਪਰੋਂ ਤਾਂ ਉਨ੍ਹਾਂ ਦੇ ਨਾਲ ਚੱਲਦੇ ਦਿਖ਼ਾਈ ਦੇ ਰਹੇ ਹਨ ਪ੍ਰੰਤੂ ਡੂੰਘਾਈ ਨਾਲ ਵਾਚਣ ’ਤੇ ‘ਬੁੁੱਤਾਂ’ ਸਾਰਨ ਵਾਲੀ ਰਿਵਾਇਤ ’ਤੇ ਚੱਲਦੇ ਦਿਖ਼ਾਈ ਦੇ ਰਹੇ ਹਨ। ਇਸਦੇ ਬਾਵਜੂਦ ਉਨ੍ਹਾਂ ਨੂੰ ਮਨਪ੍ਰੀਤ ਬਾਦਲ ਵਿਰੁਧ ਸ਼ਹਿਰ ’ਚ ਫੈਲੀ ਨਿਰਾਸ਼ਤਾ ਤੇ ਅਪਣੇ 40 ਸਾਲ ਦੀ ਬੇਦਾਗ ਸਿਆਸੀ ਜੀਵਨ ਦੀ ਪੂੰਜੀ ਸੰਜੀਵਨੀ ਦੀ ਤਰ੍ਹਾਂ ਕੰਮ ਕਰਨ ਦੀ ਆਸ ਹੈ। ਇਸਤੋਂ ਇਲਾਵਾ ਸ਼ਹਿਰ ਦਾ ਬਾਹਰਲੇ ਇਲਾਕੇ ’ਚ ਉਨ੍ਹਾਂ ਪ੍ਰਤੀ ਖਿੱਚ ਵੀ ਦਿਖ਼ਾਈ ਦੇ ਰਹੀ ਹੈ। ਅਜਿਹਾ ਨਹੀਂ ਹੈ ਕਿ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਸੇਫ਼ ਹਨ, ਬਲਕਿ ਉਨ੍ਹਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਅਪਣੇ ਰਿਸ਼ਤੇਦਾਰ ਤੇ ਬਾਹਰੋਂ ਲਿਆਂਦੀ ਟੀਮ ਨੂੰ ਦਿੱਤੀਆਂ ਅਥਾਹ ਸ਼ਕਤੀਆਂ ਕਾਰਨ ਬਠਿੰਡਾ ਸ਼ਹਿਰ ਦੇ ਕਈ ਟਕਸਾਲੀ ਕਾਂਗਰਸੀ ਅੰਦਰੋਂ ਨਰਾਜ਼ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਕਈ ਪ੍ਰਮੁੱਖ ਵਾਅਦੇ ਵਫ਼ਾ ਨਾ ਹੋਣ ਤੇ ਬਠਿੰਡਾ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਇਲਾਵਾ ਸ਼ਹਿਰ ਦੇ ਕਈ ਪਲਾਟਾਂ ’ਤੇ ਨਜਾਇਜ਼ ਕਬਜਿਆਂ ਦੀਆਂ ਦਿਨ-ਦਿਹਾੜੇ ਵਾਪਰੀਆਂ ਘਟਨਾਵਾਂ ਦਾ ਖ਼ੌਫ਼ ਵੀ ਹਾਲੇ ਤੱਕ ਵੋਟਰਾਂ ਦੇ ਮਨਾਂ ’ਤੇ ਛਾਇਆ ਹੋਇਆ ਹੈ। ਇਸਦੇ ਬਾਵਜੂਦ ਕਰੀਬ ਇੱਕ ਸਾਲ ਪਹਿਲਾਂ ਚੁਣੀ ਕਾਂਗਰਸੀ ਕੋਂਸਲਰਾਂ ਦੀ ਵੱਡੀ ਟੀਮ ਤੇ ਚੋਣਾਂ ਤੋਂ ਇਕਦਮ ਪਹਿਲਾਂ ਸੋਲਰ ਤੇ ਵਿੱਤੀ ਸਹਾਇਤਾਂ ਦੇ ਨਾਂ ’ਤੇ ਬਠਿੰਡਾ ਦੇ ਵੋਟਰਾਂ ਲਈ ਸਰਕਾਰੀ ਖ਼ਜਾਨੇ ਦੇ ਮੂੰਹ ਖੋਲਣ ਦੀਆਂ ਸਕੀਮਾਂ ਉਨ੍ਹਾਂ ਲਈ ਆਕਸ਼ੀਜਨ ਦਾ ਕੰਮ ਕਰ ਰਹੀਆਂ ਹਨ।

Related posts

ਬਲਦੇਵ ਸਿੰਘ ਸਰਾਂ ਨੂੰ ਮੁੜ ਪਾਵਰਕਾਮ ਦਾ ਚੇਅਰਮੈਨ ਲਗਾਉਣ ’ਤੇ ਮੁਲਾਜਮਾਂ ’ਚ ਖ਼ੁਸੀ ਦੀ ਲਹਿਰ

punjabusernewssite

ਸੰਜੇ ਸਿੰਘ ਦੀ ਗਿਰਫ਼ਤਾਰੀ ਦੇ ਵਿਰੋਧ ਵਿੱਚ ਆਪ ਵੱਲੋਂ ਰੋਸ ਪ੍ਰਦਰਸ਼ਨ

punjabusernewssite

ਪੰਜਾਬ ਵਿੱਚ ‘ਖੇਡ ਇਨਕਲਾਬ‘ ਲਿਆਉਣਗੀਆਂ “ਖੇਡਾਂ ਵਤਨ ਪੰਜਾਬ ਦੀਆਂ“ : ਵਿਧਾਇਕ ਜਗਰੂਪ ਗਿੱਲ

punjabusernewssite