👉CM Rekha Gupta ਨੇ ਵਿਧਾਨਸਭਾ ‘ਚ ਦਿੱਤਾ ਜਵਾਬ, ਕਿਹਾ ‘ਮਹਿਲਾ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ’
Delhi News: ਔਰਤਾਂ ਨੂੰ ਹਰ ਮਹੀਨੇ ਦਿੱਤੀ ਜਾਣ ਵਾਲੀ ‘ਵਿੱਤੀ’ ਸਹਾਇਤਾ ਦੇ ਮਾਮਲੇ ਵਿਚ ਦਿੱਲੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ(CM Rekha Gupta) ਨੇ ਕਿਹਾ ਕਿ ਔਰਤਾਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ, ਜਿਸਦੇ ਚੱਲਦੇ 3 ਬੱਚਿਆਂ ਵਾਲੀਆਂ ਔਰਤਾਂ ਨੂੰ ਦਿੱਲੀ ਲੱਛਮੀ ਯੋਜਨਾ (ਮਹਿਲਾ ਸਮਰਿਧੀ ਯੋਜਨਾ) ਦਾ ਲਾਭ ਨਹੀਂ ਮਿਲੇਗਾ। ਦਸਣਾ ਬਣਦਾ ਹੈ ਕਿ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ 1 ਅਗੱਸਤ 2026 ਤੋਂ ਰਜਿਸਟਰੇਸ਼ਨ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ 👉CM Bhagwant Singh Mann ਵੱਲੋਂ ਪੰਜਾਬ ਅਤੇ ਦੇਸ਼ ਦੀ ਭਲਾਈ ਲਈ ਭਾਰਤੀ ਫੌਜ ਨਾਲ ਮਜ਼ਬੂਤ ਸਹਿਯੋਗ ਦਾ ਸੱਦਾ
ਇਸ ਯੋਜਨਾ ਤਹਿਤ ਦਿੱਲੀ ਦੀ ਰਹਿਣ ਵਾਲੀ 21 ਤੋਂ 60 ਸਾਲ ਦੀ ਉਮਰ ਵਰਗ ਵਾਲੀਆਂ ਉਹ ਸਾਰੀਆਂ ਔਰਤਾਂ ਲਾਭ ਲੈਣ ਲਈ ਯੋਗ ਹਨ, ਜਿੰਨ੍ਹਾਂ ਦੇ ਪ੍ਰਵਾਰਾਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਸਲਾਨਾ ਹੈ। ਦਸਣਾ ਬਣਦਾ ਹੈ ਕਿ ਹਰਿਆਣਾਂ ਵਿਚ ਵੀ ਦੀਨ ਦਿਆਲ ਲੱਛਮੀ ਯੋਜਨਾ ਦੇ ਨਾਂ ‘ਤੇ ਔਰਤਾਂ ਨੂੰ 2100-2100 ਰੁਪਏ ਦਿੱਤੇ ਜਾ ਰਹੇ ਹਨ ਪ੍ਰੰਤੂ ਇਸਦੇ ਲਈ 23 ਸਾਲ ਤੋਂ ਉੱਪਰ ਉਮਰ ਵਰਗ ਅਤੇ ਹਰਿਆਣਾ ਦੀਆਂ ਉਹ ਔਰਤਾਂ ਜੋ ਪਿਛਲੇ 15 ਸਾਲਾਂ ਤੋਂ ਇੱਥੇ ਰਹਿੰਦੀਆਂ ਹਨ, ਯੋਗ ਮੰਨੀਆਂ ਗਈਆਂ ਹਨ। ਇਸਤੋਂ ਇਲਾਵਾ ਇਸ ਯੋਜਨਾ ਦਾ ਲਾਭ ਲੈਣ ਲਈ ਪਹਿਲਾਂ ਪ੍ਰਵਾਰ ਦੀ ਸਲਾਨਾ ਆਮਦਨ ਦੀ ਸ਼ਰਤ 1 ਲੱਖ ਰੁਪਏ ਰੱਖੀ ਗਈ ਸੀ, ਜਿਸਨੂੰ ਹੁਣ ਵਧਾ ਕੇ 1.80 ਹਜ਼ਾਰ ਕਰ ਦਿੱਤਾ ਗਿਆ।
ਉਧਰ, ਇੰਨ੍ਹਾਂ ਦੋਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਕਾਫ਼ੀ ਉਦਾਰਵਾਦੀ ਹੈ। ਇਸ ਯੋਜਨਾ ਦੇ ਤਹਿਤ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਦਿੱਤੇ ਜਾ ਰਹੇ ਹਨ, ਇਸਦੇ ਲਈ ਸੂਬੇ ਦੀਆਂ 18 ਤੋਂ ਉੱਪਰ ਉਮਰ ਵਰਗ ਦੀਆਂ ਸਾਰੀਆਂ ਔਰਤਾਂ ਯੋਗ ਹਨ। ਹਾਲਾਂਕਿ ਇਸ ਯੋਜਨਾ ਦੇ ਵਿਚ ਆਮਦਨ ਹੱਦ ਨਹੀਂ ਹੈ ਪ੍ਰੰਤੂ ਐਮਪੀ, ਵਿਧਾਇਕ, ਸਰਕਾਰੀ ਨੌਕਰੀ, ਸਰਕਾਰੀ ਪੈਨਸ਼ਨਪ੍ਰਾਪਤ ਕਰਤਾ ਅਤੇ ਆਮਦਨ ਕਰ ਅਦਾ ਕਰਨ ਵਾਲੀ ਇਸਦੇ ਵਿਚ ਸ਼ਾਮਲ ਨਹੀਂ ਹੋ ਸਕਦੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




