Big News: Bathinda ਦੀ ਤਹਿਸੀਲ ‘ਚ ਚੱਲੀ ਗੋ*ਲੀ; ਨੌਜਵਾਨ ਹੋਇਆ ਜਖ਼ਮੀ, ਜਾਣੋਂ ਕਾਰਨ

Date:

spot_img

Bathinda News: Bathinda ਦੀ ਤਹਿਸੀਲ ‘ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜਖ਼ਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਸੂਚਨਾ ਮੁਤਾਬਕ ਪੱਟ ‘ਤੇ ਗੋਲੀ ਲੱਗਣ ਕਾਰਨ ਨੌਜਵਾਨ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉ਹੈੱਡਮਾਸਟਰ ਦੇ ਕ*ਤ*ਲ ਮਾਮਲੇ ‘ਚ ‘ਮਾਸਟਰਨੀ’ ਤੇ ਉਸਦਾ ਪਤੀ ਨਾਮਜ਼ਦ !

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਗੁਰੂ ਨਾਨਕ ਨਗਰ ਬਠਿੰਡਾ ਦਾ ਸੁਖਪਾਲ ਸਿੰਘ ਨਾਂ ਦਾ ਨੌਜਵਾਨ ਬਠਿੰਡਾ ਦੇ ਮਿੰਨੀ ਸਕੱਤਰੇਤ ਵਿਚ ਆਪਣਾ ਅਸਲਾ ਲਾਈਸੰਸ ਰਿਨਿਉ ਕਰਵਾਉਣ ਆਇਆ ਹੋਇਆ ਸੀ। ਇਸ ਦੌਰਾਨ ਉਸਦੇ ਕੋਲ ਆਪਣਾ ਰਿਵਾਲਵਰ ਵੀ ਸੀ, ਜਿਸਨੂੰ ‘ਡੱਬ’ ਵਿਚ ਟੰਗਿਆ ਹੋਇਆ ਸੀ। ਦਸਿਆ ਜਾ ਰਿਹਾ ਕਿ ਉਹ ਤਹਿਸੀਲ ਦਫ਼ਤਰ ‘ਚ ਸਥਿਤ ਇੱਕ ਕਲਰਕ ਕੋਲ ਆਇਆ ਸੀ, ਜਿੱਥੇ ਅਚਾਨਕ ਊਸਦਾ ਰਿਵਾਲਵਰ ਹੇਠਾਂ ਡਿੱਗ ਪਿਆ ਤੇ ਲੋਡ ਹੋਣ ਕਾਰਨ ਗੋਲੀ ਚੱਲ ਗਈ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; Delhi ‘ਚ 3 ਬੱਚਿਆਂ ਵਾਲੀਆਂ ਔਰਤਾਂ ਨੂੰ ਨਹੀਂ ਮਿਲੇਗਾ ਮਹਿਲਾ ਸਮਰਿਧੀ ਯੋਜਨਾ ਦਾ ਲਾਭ!

ਇਹ ਗੋਲੀ ਉਸਦੇ ਹੀ ਪੱਟ ਵਿਚ ਆਣ ਵੱਜੀ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ ਤੇ ਤਹਿਸੀਲ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮੌਕੇ ਜਿੱਥੇ ਤਹਿਸੀਲ ਦਫ਼ਤਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਉਥੇ ਕੁੱਝ ਲੋਕ, ਜੋ ਉਕਤ ਨੌਜਵਾਨ ਨੂੰ ਜਾਣਦੇ ਸਨ, ਉਸਨੂੰ ਇਲਾਜ਼ ਲਈ ਹਸਪਤਾਲ ਲੈ ਗਏ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਦਾ ਸਾਬਕਾ MLA ਹੋਇਆ BJP ਵਿੱਚ ਸ਼ਾਮਲ

Bathinda News: Bathinda ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ...

Ludhiana ‘ਚ ਨੌਜਵਾਨ ਦਾ ਕ*ਤ*ਲ; ਪੰਜਾਬ ਪੁਲਿਸ ਵੱਲੋਂ ਗਲੌਕ ਪਿਸਤੌਲ ਸਮੇਤ ਦੋ ਨੌਜਵਾਨ ਕਾਬੂ

Ludhiana News: ਬੀਤੇ ਦਿਨੀਂ ਲੁਧਿਆਣਾ 'ਚ ਹਰਜਿੰਦਰ ਸਿੰਘ ਉਰਫ਼...