ਕ੍ਰਿਕਟਰ ਹਰਭਜਨ ਭੱਜੀ ਨੇ ਪਾਈ ਨਸ਼ਿਆਂ ‘ਤੇ ਪੋਸਟ; ਪੰਜਾਬ ਪੁਲਿਸ ਨੇ ਦਿੱਤੀ ਨਸੀਹਤ

Date:

spot_img

Punjab News: ਆਮ ਆਦਮੀ ਪਾਰਟੀ ਦੀ ਟਿਕਟ ਤੋਂ ਰਾਜ ਸਭਾ ਵਿਚ ਪੁੱਜ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਵੱਲੋਂ ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਪਾਈ ਇੱਕ ਪੋਸਟ ‘ਤੇ ਵਿਵਾਦ ਖੜਾ ਹੋ ਗਿਆ। ਨਸ਼ਿਆਂ ਨਾਲ ਰੱਜੇ ਰਾਜਸਥਾਨ ਨਾਲ ਸਬੰਧਤ ਦੋ ਨੌਜਵਾਨਾਂ ਦੀ ਇਸ ਵੀਡੀਓ ‘ਤੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੈ ਸਾਬਕਾ ਕ੍ਰਿਕਟਰ ਨੂੰ ਘੇਰਿਆ ਹੈ, ਉਥੇ ਪੰਜਾਬ ਪੁਲਿਸ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਹਰਭਜਨ ਸਿੰਘ ਭੱਜੀ ਨੂੰ ਨਸੀਹਤ ਦਿੱਤੀ ਹੈ। ਪੰਜਾਬ ਪੁਲਿਸ ਨੇ ਅਜਿਹੀਆਂ ਗਲਤ ਵੀਡੀਓ ਪਾ ਕੇ ਪੰਜਾਬ ਨੂੰ ਬਦਨਾਮ ਕਰਨ ਅਤੇ ਪੰਜਾਬ ਪੁਲਿਸ ਨੂੰ ਟੈਗ ਕਰਨ ‘ਤੇ ਸਖ਼ਤ ਰੁੱਖ ਅਪਣਾਉਂਦਿਆਂ ਲਿਖਿਆ ਹੈ ਕਿ, ‘‘ ਅਜਿਹੀਆਂ ਵੀਡੀਓ ਨੂੰ ਸੇਅਰ ਕਰਨ ਅਤੇ ਪੰਜਾਬ ਪੁਲਿਸ ਨੂੰ ਟੈਗ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਲਾਜ਼ਮੀ ਹੈ। ” ਉਧਰ, ਆਪ ਦੇ ਮੀਡੀਆ ਇੰਚਾਰਜ਼ ਬਲਤੇਜ ਸਿੰਘ ਪੰਨੂ ਨੇ ਵੀ ਕ੍ਰਿਕਟਰ ਭੱਜੀ ਉੱਪਰ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ, ‘‘ ਪਹਿਲਾਂ ਪੰਜਾਬ ਦੇ ਵਿਧਾਇਕਾਂ ਨੂੰ ਧੋਖਾ ਦੇਣ ਵਾਲੇ ਹਰਭਜਨ ਸਿੰਘ ਹੁਣ ਭਾਜਪਾ ਦੇ ਆਦੇਸ਼ਾਂ ‘ਤੇ ਇੱਕ ਗਿਣੀ-ਮਿਥੀ ਸਾਜ਼ਸ ਦੇ ਨਾਲ ਪੰਜਾਬ ਨੂੰ ਬਦਨਾਮ ਕਰ ਰਹੇ ਹਨ। ” ਇਸ ਮੌਕੇ ਪੰਨੂ ਨੇ ਨਸ਼ਿਆਂ ਵਿਰੁਧ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਲਈ ਸ਼ਾਬਾਸ ਦਿੰਦਿਆਂ ਪੁਲਿਸ ਵੱਲੋਂ ਹੁਣ ਤੱਕ ਕੀਤੇ ਕੰਮਾਂ ਦੇ ਅੰਕੜੇ ਵੀ ਸਾਹਮਣੇ ਰੱਖੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Ferozepur ਵਿੱਚ 30 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ; ਤਿੰਨ ਵਿਅਕਤੀ ਕਾਬੂ

👉ਇਹ ਖੇਪ ਅੱਗੇ ਸਪਲਾਈ ਲਈ ਕੌਮਾਂਤਰੀ ਸਰਹੱਦ ਪਾਰੋਂ ਭੇਜੀ...

Bathinda ਦਾ ਸਾਬਕਾ MLA ਹੋਇਆ BJP ਵਿੱਚ ਸ਼ਾਮਲ

Bathinda News: Bathinda ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ...