Bathinda ‘ਚ ਵਕੀਲ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਨਾਲ ਕਰੋੜਾਂ ਦੀ ਠੱਗੀ; 4 ਵਿਰੁਧ ਪਰਚਾ ਦਰਜ਼

Date:

spot_img

Bathinda News: Bathinda Police ਨੇ ਚਾਰ ਵਿਅਕਤੀਆਂ ਵੱਲੋਂ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਵਕੀਲ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਚਾਰ ਜਣਿਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਦਰਖਾਸਤੀ ਕੰਵਲਦੀਪ ਸਿੰਘ ਐਡਵੋਕੇਟ, ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਮਾਡਲ ਟਾਊਨ ਬਠਿੰਡਾ, ਫੌਜਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਅਤੇ ਸੰਦੀਪ ਸਿੰਘ ਪੁਤਰ ਬਿਮਲਜੀਤ ਸਿੰਘ ਵਾਸੀ ਤਲਵੰਡੀ ਸਾਬੋ ਦੀ ਸਿਕਾਇਤ ਉੱਪਰ ਇਹ ਕਾਰਵਾਈ ਹੈ। ਕਰੀਬ ਡੇਢ ਸਾਲ ਵੱਖ ਵੱਖ ਪੁਲਿਸ ਅਧਿਕਾਰੀਆਂ ਵੱਲੋਂ ਇਸ ਗੰਭੀਰ ਮਾਮਲੇ ਦੀ ਕੀਤੀ ਪੜਤਾਲ ਤੋ ਬਾਅਦ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬਹਿਣੀਵਾਲੀ, ਚਤਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਾਮਦੇਵ ਰੋਡ ਬਠਿੰਡਾ ਅਤੇ ਸੁਮਿਤ ਮੁੰਜਾਲ ਵਾਸੀ ਵਿਰਾਟ ਗਰੀਨ ਕਲੋਨੀ ਬਠਿੰਡਾ ਨੂੰ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ ਨਾਮਜਦ ਕੀਤਾ ਹੈ।

ਇਹ ਵੀ ਪੜ੍ਹੋ 👉ਜਮੀਨ ਦੀ ਤਕਸੀਮ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਵੱਡੀ ਗੱਲ ਇਹ ਹੈ ਕਿ ਮੁਲਜਮਾਂ ਦੇ ਵੱਲੋਂ ਜਿਸ ਕੰਪਨੀ ਦੇ ਵਿਚ ਪੈਸੇ ਲਗਵਾਏ ਜਾਂਦੇ ਸਨ, ਉਨ੍ਹਾਂ ਦੇ ਡਾਇਰੈਟਰਾਂ ਵਿਰੁਧ ਪਹਿਲਾਂ ਹੀ ਡਾਇਰੈਕਟੋਰੇਟ ਆਫ ਏਨਫੋਰਸਮੈਟ (ED) ਵੱਲੋਂ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਸੂਚਨਾ ਮੁਤਾਬਕ ਕਥਿਤ ਮੁਲਜ਼ਮਾਂ ਨੇ ਖੁਦ ਨੂੰ IX GLOBAL ਕੰਪਨੀ ਦੇ ਉੱਤਰੀ ਭਾਰਤ ਦੇ Influencer ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫ਼ਸਾਇਆ ਜਾਂਦਾ ਸੀ। ਮੁਦਈਆਂ ਮੁਤਾਬਕ ਇੰਨ੍ਹਾਂ ਵੱਲੋਂ ਕੰਪਨੀ ਵਿੱਚ ਪੈਸੇ ਲਗਵਾਉਣ ਸਮੇਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਹੈ ਕਿ ਜੋ ਕੰਪਨੀ ਦੁਆਰਾ ਅਕਾਉਂਟ ਜਾਰੀ ਕੀਤਾ ਜਾਵੇਗਾ, ਉਸ ਨੂੰ ਤੁਸੀਂ ਖੁੱਦ ਆਪ੍ਰੇਟ ਕਰ ਸਕਦੇ ਹੋ ਪ੍ਰੰਤੂ ਜਦੋਂ ਕਿਸੇ ਵਿਅਕਤੀ ਵੱਲੋਂ ਕੰਪਨੀ ਵਿੱਚ ਪੈਸੇ ਲਗਾ ਦਿੱਤੇ ਜਾਂਦੇ ਸਨ ਅਤੇ ਕੰਪਨੀ ਵੱਲੋ ਦਿੱਤੇ ਹੋਏ ਅਕਾਉਂਟ ਨੂੰ ਆਪ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਉਸ ਵੱਲੋ ਇਹ ਅਕਾਉਂਟ ਆਪ੍ਰੇਟ ਨਹੀ ਹੁੰਦਾ।

ਇਹ ਵੀ ਪੜ੍ਹੋ 👉Bathinda ਦਾ ਸਾਬਕਾ MLA ਹੋਇਆ BJP ਵਿੱਚ ਸ਼ਾਮਲ

ਪੁਲਿਸ ਪੜਤਾਲ ਮੁਤਾਬਕ ਅਜਿਹਾ ਕਰਕੇ ਮੁਲਜਮਾਂ ਦੇ ਵੱਲੋਂ ਦਰਖਾਸਤੀ ਕੰਵਲਦੀਪ ਸਿੰਘ ਪਾਸੋ 2,00,000/- ਰੁਪਏ, ਸੁਖਦੀਪ ਸਿੰਘ ਪਾਸੋ 4,50,000/- ਰੁਪਏ, ਫੌਜਾ ਸਿੰਘ ਪਾਸੋਂ 15,88,000/- ਰੁਪਏ, ਫੌਜਾ ਸਿੰਘ ਦੇ ਭਰਾ ਗੁਲਾਬ ਸਿੰਘ ਪਾਸੋ 8,68,000/- ਰੁਪਏ, ਸੰਦੀਪ ਸਿੰਘ ਪਾਸੋ 54,77,000/- ਰੁਪਏ ਅਤੇ ਸੰਦੀਪ ਸਿੰਘ ਦੇ ਚਾਚਾ ਖੁਸ਼ਵਿੰਦਰ ਸਿੰਘ ਪਾਸੋ 10,00,000 /- ਰੁਪਏ ਉਕਤ ਕੰਪਨੀ ਵਿੱਚ ਲਗਵਾ ਦਿੱਤੇ। ਇਹ ਪੈਸੇ ਸਿੱਧੇ ਕੰਪਨੀ ਦੇ ਅਕਾਉਂਟ ਵਿੱਚ ਹੀ ਟਰਾਂਸਫਰ ਕਰਵਾਏ ਗਏ ਸਨ। ਪੁਲਿਸ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਕੰਪਨੀ ਨੂੰ ਉੱਤਰੀ ਭਾਰਤ ਵਿੱਚ ਪਰੋਮੇਟ ਕਰਨ ਲਈ ਦੋ ਵਟਸਐਪ ਗਰੁੱਪ ਬਣਾਏ ਗਏ ਸਨ, ਜਿਨਾ ਦੇ ਨਾਮ ਸਨ IX AVENGERS ਅਤੇ 1X PUNJAB TIGERS’ ਰੱਖਿਆ ਗਿਆ ਸੀ। ਇੰਨ੍ਹਾਂ ਵਟਸਐਪ ਗਰੁੱਪਾਂ ਦੇ ਐਡਮਿਨ ਜਿਆਦਾਤਰ ਪਰਚੇ ਵਿਚ ਨਾਮਜ਼ਦ ਵਿਅਕਤੀ ਹੀ ਸਨ।

ਇਹ ਵੀ ਪੜ੍ਹੋ 👉ਆਜ਼ਾਦੀ ਦਿਹਾੜਾ 2026; ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਡੀਐਸਪੀ ਦੀ ਅਗਵਾਈ ਹੇਠ ਤਲਵੰਡੀ ਸਾਬੋ ਪੁਲਿਸ ਵੱਲੋਂ ਕੀਤੀ ਗਈ, ਜਿਸਦੇ ਵਿਚ ਮੁਦਈਆਂ ਦੀ ਸਿਕਾਇਤ ਨੂੰ ਸਹੀ ਮੰਨਦਿਆਂ ਪਰਚਾ ਦਰਜ਼ ਕਰਨ ਦੀ ਸਿਫ਼ਾਰਿਸ ਕੀਤੀ ਗਈ ਪ੍ਰੰਤੂ ਬਾਅਦ ਵਿਚ ਮੁਲਜਮਾਂ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ‘ਤੇ ਜਾਂਚ ਦਾ ਜਿੰਮਾ ਐਸਪੀ(ਪੀਬੀਆਈ) ਨੂੰ ਸੌਂਪਿਆ ਗਿਆ, ਜਿੰਨ੍ਹਾਂ ਕਲੀਨ ਚਿੱਟ ਦੇ ਦਿੱਤੀ। ਇਸਤੋਂ ਬਾਅਦ ਐਸਪੀ (ਜਾਂਚ) ਦੀ ਅਗਵਾਈ ਹੇਠ ਡੀਐਸਪੀ(ਐਚ) ਅਤੇ ਐਸਐਚਓ ਸਾਈਬਰ ਕ੍ਰਾਈਮ ਦੀ ਅਗਵਾਈ ਹੇਠ ਸਿੱਟ ਬਣਾਈ ਗਈ, ਜਿੰਨ੍ਹਾਂ ਮੁੜ ਨਿਤਾਰਾ ਕਰਦਿਆਂ ਇਹ ਪਰਚਾ ਦਰਜ਼ ਕਰਨ ਦੀ ਸਿਫ਼ਾਰਿਸ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

PAU ਵਿਦਿਆਰਥੀਆਂ ਦਾ ਰਸਾਲਾ ‘ਪਰਵਾਜ਼’ ਲੋਕ ਅਰਪਿਤ ਹੋਇਆ

Ludhiana News: PAU (ਪੰਜਾਬੀ ਖੇਤੀਬਾੜੀ ਯੂਨੀਵਰਸਿਟੀ) ਦੇ ਡਾਇਰੈਕਟੋਰੇਟ ਵਿਦਿਆਰਥੀ...