spot_img

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Date:

spot_img

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ ਸਭਾ ਦੀ ਚੋਣ ਲੜਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵਿਚਕਾਰ ਮੁੜ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਬੀਤੇ ਕੱਲ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਇੱਕ ਟਵੀਟ ਕਰਕੇ ਰਾਜਾ ਵੜਿੰਗ ਦੇ ਨਾਲ-ਨਾਲ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਵਿੰਨਿਆ ਗਿਆ। ਜਿਸਦੇ ਵਿਚ ਉਨ੍ਹਾਂ ਰਾਹੁਲ ਗਾਂਧੀ ‘ਤੇ ਆਗੂਆਂ ਨੂੰ ‘ਵਰਤਣ ਤੇ ਸੁੱਟਣ’ ਦੇ ਦੋਸ਼ ਲਗਾਏ ਗਏ। ਇਸ ਟਵੀਟ ‘ਤੇ ਰਾਜਾ ਵੜਿੰਗ ਨੇ ਵੀ ਤਿੱਖਾ ਜਵਾਬ ਦਿੱਤਾ ਹੈ। ਬੀਤੀ ਸ਼ਾਮ ਦਿੱਲੀ ਪੁੱਜੇ ਵੜਿੰਗ ਨੇ ਜਵਾਬ ਵਿਚ ਲਿਖਿਆ ਹੈ ਕਿ ‘‘ Ravneet Bittu, ਮੇਰੀ ਤੁਹਾਨੂੰ ਇੱਕ ਸਲਾਹ ਹੈ ਕਿ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਰਹੇ ਹੋ।

ਇਹ ਵੀ ਪੜ੍ਹੋ 👉Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

ਰਾਹੁਲ ਗਾਂਧੀ ਜੀ ਸਿਰਫ਼ ਮੇਰੇ ਹੀ ਨਹੀਂ ਸਗੋਂ ਉਹ ਪੂਰੇ ਦੇਸ਼ ਦੇ ਲੋਕਪ੍ਰਿਯ ਨੇਤਾ ਹਨ, ਜੋ ਅੱਜ ਹਰ ਭਾਰਤ ਵਾਸੀ ਵਿੱਚ ਉਮੀਦ ਦੀ ਕਿਰਣ ਜਗਾ ਰਹੇ ਹਨ। ਮੈਂ ਮੌਕਾਪ੍ਰਸਤ ਨਹੀਂ, ਸਗੋਂ ਵਫ਼ਾਦਾਰ ਹਾਂ, ਮੈਂ ਚੰਗੇ-ਮਾੜੇ ਹਰ ਦੌਰ ਵਿੱਚ ਰਾਹੁਲ ਗਾਂਧੀ ਜੀ ਦੇ ਨਾਲ ਖੜ੍ਹਾ ਸੀ ਤੇ ਅੱਗੇ ਵੀ ਖੜ੍ਹਾ ਰਹਾਂਗਾ।ਇਹ ਨਾ ਭੁੱਲੋ ਕਿ ਰਾਹੁਲ ਜੀ ਸਿਰਫ਼ ਮੇਰੇ ਨਾਲ ਨਹੀਂ, ਸਗੋਂ ਤੁਹਾਡੇ ਨਾਲ ਵੀ ਖੜ੍ਹੇ ਰਹੇ ਸਨ। ਉਨ੍ਹਾਂ ਨੇ ਸਾਡੇ ’ਤੇ ਭਰੋਸਾ ਕੀਤਾ ਅਤੇ ਸਾਨੂੰ ਸਾਡੀ ਉਮੀਦ ਤੋਂ ਵੀ ਵੱਧ ਦਿੱਤਾ, ਜਿਸ ਲਈ ਅਸੀਂ ਉਨ੍ਹਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਨਾਂ ਹੀ ਘੱਟ ਹੈ।” ਜਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਵੀ ਇਹ ਆਮ ਚਰਚਾ ਰਹੀ ਹੈ ਕਿ ਬੇਅੰਤ ਸਿੰਘ ਦੇ ਪ੍ਰਵਾਰ ਵਿਚੋਂ ਬੇਸ਼ੱਕ ਗੁਰਕੀਰਤ ਕੋਟਲੀ ਤੀਜ਼ੀ ਪੀੜੀ ਵਜੋਂ ਸਿਆਸਤ ਵਿਚੋਂ ਆਏ ਸਨ ਪ੍ਰੰਤੂ ਰਵਨੀਤ ਬਿੱਟੂ ਨੂੰ ਖੁਦ ਰਾਹੁਲ ਗਾਂਧੀ ਨੇ ਅੱਗੇ ਕੀਤਾ ਸੀ। ਇਸੇ ਤਰ੍ਹਾਂ ਰਾਜਾ ਵੜਿੰਗ ਵੀ ਕਈ ਮੌਕਿਆਂ ‘ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਵਰਗੇ ਗੈਰ-ਸਿਆਸੀ ਪਿਛੋਕੜ ਵਾਲੇ ਨੌਜਵਾਨਾਂ ਨੂੰ ਰਾਹੁਲ ਗਾਂਧੀ ਨੇ ਸਿਆਸੀ ਮੰਚ ਪ੍ਰਦਾਨ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...