ਸੁਖਜਿੰਦਰ ਮਾਨ
ਬਠਿੰਡਾ, 30 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਦਿਨ ਬ ਦਿਨ ਭਖਵਾਂ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਾਫਲਾ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ। ਨੌਜਵਾਨ ਸਮਾਜ ਸੇਵੀ ਹੈਪੀ ਝੁੱਟੀਕਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿਚ ਘਰ ਵਾਪਸੀ ਕਰ ਲਈ ਹੈ ਤੇ ਉਨ੍ਹਾਂ ਦੀ ਜਿੱਤ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਵੀਨੂੰ ਬਾਦਲ, ਜੈਜੀਤ ਜੌਹਲ, ਸਪੁੱਤਰੀ ਰੀਆ ਬਾਦਲ, ਮੰਨਤ ਜੌਹਲ, ਅਰਜੁਨ ਬਾਦਲ ਸਮੇਤ ਕਾਂਗਰਸ ਦੇ ਸਮੂਹ ਕੌਂਸਲਰ ਅਤੇ ਲੀਡਰਸ਼ਿਪ ਵੱਲੋਂ ਘਰ ਘਰ ਤੇ ਜਾ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਕੰਮਾਂ ਦੇ ਆਧਾਰ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ।ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਦੀ ਟੀਮ ਨੂੰ ਭਰਵਾਂ ਸਮਰਥਨ ਦਿੰਦੇ ਹੋਏ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਦੂਸਰੀ ਵਾਰ ਰਿਕਾਰਡ ਜਿੱਤ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਟੈਗੋਰ ਨਗਰ, ਅਗਰਵਾਲ ਕਲੋਨੀ, ਪੰਚਵਟੀ ਨਗਰ, ਨਵੀਂ ਬਸਤੀ, ਮਾਡਲ ਟਾਊਨ ਫੇਜ਼-3, ਗੁਰੂ ਗੋਬਿੰਦ ਸਿੰਘ ਨਗਰ, ਭਾਈ ਕਾ ਮੁਹੱਲਾ, ਮਹਿਣਾ ਚੌਕ ਸਮੇਤ ਵੱਖ ਵੱਖ ਵਾਰਡਾਂ ਵਿਚ ਨੁੱਕਡ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਹਰ ਵਾਅਦੇ ਨੂੰ ਸਮੇਂ ਸਿਰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਦਿਲ ਜਿੱਤਣ ਲਈ ਉਨ੍ਹਾਂ ਨੇ ਕੰਮ ਕਰਕੇ ਵਿਖਾਇਆ ਹੈ ,ਜਿਸ ਕਰਕੇ 53 ਸਾਲ ਬਾਅਦ ਨਗਰ ਨਿਗਮ ਵਿਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਿਆ ਅਤੇ ਕਾਂਗਰਸ ਦਾ ਮੇਅਰ ਬਣਿਆ ਹੈ, ਉੱਥੇ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਸਰਕਾਰ ਦੁਬਾਰਾ ਬਣੇਗੀ ਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕਰਨਗੇ, ਕਿਉਂਕਿ ਸ਼ਹਿਰ ਵਾਸੀ ਕੰਮ ਨੂੰ ਵੋਟ ਪਾਉਣਗੇ ਨਾ ਕੇ ਲਾਰਿਆਂ ਅਤੇ ਗੁਮਰਾਹਕੁੰਨ ਪ੍ਰਚਾਰ ਦਾ ਸਾਥ ਦੇਣਗੇ ।ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਵਰਕਰ ਆਦਿ ਹਾਜ਼ਰ ਸਨ ਮੀਟਿੰਗਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਲੋਕਾਂ ਵੱਲੋਂ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ ।
Share the post "ਵਿੱਤ ਮੰਤਰੀ ਦੀ ਚੋਣ ਮੁਹਿੰਮ ਦਾ ਭਖਵਾਂ ਰੂਪ ,ਮਨਪ੍ਰੀਤ ਦੇ ਪਰਿਵਾਰ ਨੇ ਘਰ-ਘਰ ਕੀਤੀ ਪਹੁੰਚਹੈਪੀ ਝੁੱਟੀਕਾ ਨੇ ਕੀਤੀ ਘਰ ਵਾਪਸੀ..!"