WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬਾਬਾ ਫ਼ਰੀਦ ਕਾਲਜ ਨੇ ‘ਵਰਲਡ ਵੈੱਟਲੈਂਡ ਡੇਅ’ ਦੇ ਮੌਕੇ ਇੱਕ ਕਵਿਤਾ ਮੁਕਾਬਲਾ ਕਰਵਾਇਆ

ਸੁਖਜਿੰਦਰ ਮਾਨ
ਬਠਿੰਡਾ , 7 ਫਰਵਰੀ: ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਐਗਰੇਰੀਅਨ ਕਲੱਬ ਵੱਲੋਂ ਵਰਲਡ ਵੈੱਟਲੈਂਡ ਡੇਅ ਦੇ ਮੌਕੇ ਇੱਕ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਥੀਮ ‘ਵੈੱਟਲੈਂਡ ਐਕਸ਼ਨ ਫ਼ਾਰ ਪੀਪਲ ਐੈਂਡ ਨੇਚਰ’ ਸੀ। ਇਸ ਗਤੀਵਿਧੀ ਦਾ ਉਦੇਸ਼ ਗ੍ਰਹਿ ਅਤੇ ਲੋਕਾਂ ਲਈ ਵੈੱਟਲੈਂਡ ਦੀ ਭੂਮਿਕਾ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨਾ ਸੀ । ਇਹ ਦਿਨ ਈਰਾਨੀ ਸ਼ਹਿਰ ਰਾਮਸਰ ਵਿੱਚ 2 ਫ਼ਰਵਰੀ ਨੂੰ 1971 ਨੂੰ ਵੈੱਟਲੈਂਡਜ਼ ਉੱਤੇ ਕਨਵੈਨਸ਼ਨ ਨੂੰ ਅਪਣਾਏ ਜਾਣ ਦੀ ਮਿਤੀ ਨੂੰ ਦਰਸਾਉਂਦਾ ਹੈ। ਵਿਸ਼ਵ ਵੈੱਟਲੈਂਡਜ਼ ਨੂੰ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਵਿੱਤੀ, ਮਨੁੱਖੀ ਅਤੇ ਰਾਜਨੀਤਕ ਪੂੰਜੀ ਨਿਵੇਸ਼ ਕਰਨ ਲਈ ਜਾਗਰੂਕ ਕਰਨਾ ਹੈ ਤਾਂ ਜੋ ਵਿਸ਼ਵ ਦੇ ਵੈੱਟਲੈਂਡਜ਼ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਬਹਾਲ ਕੀਤਾ ਜਾ ਸਕੇ ਜਿਨ੍ਹਾਂ ਨੂੰ ਅਸੀਂ ਘਟਾਇਆ ਹੈ। ਇਸ ਗਤੀਵਿਧੀ ਦਾ ਆਯੋਜਨ ਐਗਰੀਕਲਚਰ ਵਿਭਾਗ ਦੀ ਮੁਖੀ ਡਾ. ਸੁਰਭੀ ਸ਼ਰਮਾ ਦੀ ਅਗਵਾਈ ਹੇਠ ਕੋਆਰਡੀਨੇਟਰ ਡਾ. ਪੂਨਮ ਬਰਮਨ ਵੱਲੋਂ ਕੀਤਾ ਗਿਆ ਅਤੇ ਇਸ ਦੀ ਨਿਗਰਾਨੀ ਐਗਰੀਕਲਚਰ ਵਿਭਾਗ ਦੇ ਡਿਪਟੀ ਡੀਨ ਡਾ. ਤਰੁਣ ਗੋਇਲ, ਵਿਭਾਗ ਮੁਖੀ ਡਾ. ਵਿਨੀਤ ਚਾਵਲਾ ਅਤੇ ਵਿਭਾਗ ਮੁਖੀ ਸ੍ਰੀ ਰਮਨਦੀਪ ਕੁਮਾਰ ਨੇ ਕੀਤੀ। ਇਸ ਮੁਕਾਬਲੇ ਵਿੱਚ ਕੁੱਲ 15 ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਦੀਪਿਕਾ ਭਾਟੀਆ ਨੇ ਇਸ ਮੁਕਾਬਲੇ ਦੀ ਜੱਜਮੈਂਟ ਕੀਤੀ। ਇਸ ਕਵਿਤਾ ਮੁਕਾਬਲੇ ਦੇ ਨਤੀਜੇ ਅਨੁਸਾਰ ਬੀ.ਐਸ.ਸੀ. (ਆਨਰਜ਼) ਐਗਰੀਕਲਚਰ ਦੀ ਵਿਦਿਆਰਥਣ ਗਨੀਵ ਬਰਾੜ ਨੇ ਪਹਿਲਾ ਇਨਾਮ, ਗੁਰਪ੍ਰੀਤ ਸਿੰਘ ਨੇ ਦੂਸਰਾ ਇਨਾਮ ਅਤੇ ਬੀ.ਕਾਮ. ਦੀ ਵਿਦਿਆਰਥਣ ਇਸ਼ਿਤਾ ਨੇ ਤੀਸਰਾ ਇਨਾਮ ਹਾਸਲ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਦਾਖਲਾ ਪੋਰਟਲ ਲਾਂਚ ਕੀਤਾ

punjabusernewssite

ਬੀ.ਐਫ.ਜੀ.ਆਈ. ਦੇ ਸਟਾਰਟ ਅੱਪ ਨੇ 30000 ਰੁਪਏ ਦਾ ਦੂਜਾ ਇਨਾਮ ਜਿੱਤਿਆ

punjabusernewssite

ਸਿਵਲ ਓਕਸ ਸਕੂਲ ’ਚ ਧੂਮਧਾਮ ਨਾਲ ਮਨਾਇਆ ਗਣਤੰਤਰਤਾ ਦਿਵਸ

punjabusernewssite