ਸੁਖਜਿੰਦਰ ਮਾਨ
ਬਠਿੰਡਾ, 11 ਫ਼ਰਵਰੀ : ਅੱਜ RAA ਅਧੀਨ ਜ਼ਿਲ੍ਹਾ ਪੱਧਰੀ (ਛੇਵੀਂ-ਅੱਠਵੀਂ) ਤੇ (ਨੌਵੀਂ- ਦਸਵੀਂ) ਕੁਇਜ਼ ਸਾਇੰਸ- ਹਿਸਾਬ- ਅੰਗਰੇਜ਼ੀ- ਸਮਾਜਿਕ ਵਿਗਿਆਨ ਵਿਸ਼ੇ ਦੇ ਮੁਕਾਬਲੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ( ਸਾਇੰਸ/ਹਿਸਾਬ/ ਅੰਗਰੇਜ਼ੀ) ਕਰਵਾਏ ਗਏ, ਜਿਸ ਵਿੱਚ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀਆਂ 14 ਟੀਮਾਂ ਨੇ ਭਾਗ ਲਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਇਕਬਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਭਾਰਤੀ ਫਾਉਂਡੇਸ਼ਨ ਦੇ ਕੋਆਰਡੀਨੇਟਰ ਸ. ਅਮਰਜੀਤ ਸਿੰਘ ਦੇ ਸਹਿਯੋਗ ਨਾਲ ਛੇਵੀਂ- ਅੱਠਵੀਂ ਕੈਟੀਗਰੀ ਵਿਚੋਂ ਪਹਿਲੇ ਸਥਾਨ ਤੇ ਸਰਕਾਰੀ ਆਦਰਸ਼ ਦੇ ਟੀਮ ( ਕੋਮਲਪ੍ਰੀਤ (6), ਭਾਵਨਾ ਸ਼ਰਮਾ (7), ਖੁਸ਼ਪ੍ਰੀਤ ਕੌਰ(8)) ਅਤੇ ਨੌਵੀਂ – ਦਸਵੀਂ ਕੈਟੀਗਰੀ ਚੋਂ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ ਦੀ ਟੀਮ( , ਜਸ਼ਨਪ੍ਰੀਤ ਕੌਰ (9), ਜਗਮੀਤ ਸਿੰਘ (10)) ਨੂੰ ਵਧਾਈ ਦਿੱਤੀ ਤੇ ਸਨਮਾਨ ਕੀਤਾ। ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰਸ ਰਾਮ ਨਗਰ ਦੇ ਪ੍ਰਿੰਸੀਪਲ ਸ. ਗੁਰਮੇਲ ਸਿੰਘ ਸਿੱਧੂ ਨੇ ਦੂਜੇ ਸਥਾਨ ਅਤੇ ਤੀਜੇ ਸਥਾਨ ਤੇ ਅਈਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਟੀਮਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹਰਸਿਮਰਨ ਸਿੰਘ ਡੀ ਐਮ (ਸਾਇੰਸ), ਮਨੀਸ਼ ਗੁਪਤਾ ਬੀ ਐਮ, ਰਛਪਾਲ ਸਿੰਘ ਬੀ ਐਮ, ਸੁਖਪ੍ਰੀਤ ਸਿੰਘ ਬੀ ਐਮ, ਮੈਡਮ ਕੰਚਨ ਬੀ ਐਮ, ਮੈਡਮ ਮੀਜ਼ੀ ਗੋਇਲ, ਮੈਡਮ ਅਨੂ, ਮੈਡਮ ਕੋਮਲ, ਗੌਰਵ (ਭਾਰਤੀ ਫਾਉਂਡੇਸ਼ਨ) ਮਜੂਦ ਸਨ।