spot_img
spot_img

ਟੀਚਰਜ਼ ਹੋਮ ਵਿਖੇ ਚੋਣਾਂ ਅਤੇ ਲੋਕ ਮੁੱਦੇ ਵਿਸ਼ੇ ’ਤੇ ਕਾਨਫਰੰਸ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ : ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਕਿਰਤੀ ਕਿਸਾਨ ਯੂਨੀਅਨ,ਡੈਮੋਕਰੈਟਿਕ ਟੀਚਰਜ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ “ਚੋਣਾਂ ਅਤੇ ਲੋਕ ਮੁੱਦੇ“ ਵਿਸ਼ੇ ‘ਤੇ ਇਨਕਲਾਬੀ ਬਦਲ ਉਸਾਰੋ ਕਾਨਫਰੰਸ ਕੀਤੀ ਗਈ। ਕਾਨਫਰੰਸ ਦੇ ਮੁੱਖ ਬੁਲਾਰੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਂਚ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਮੇਤ ਪੰਜ ਸੂਬਿਆਂ ਚ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਪ੍ਰੰਤੂ ਵਿੱਦਿਆ-ਸਿਹਤ ਤੇ ਰੁਜਗਾਰ ਦਾ ਸੰਕਟ,ਖੇਤੀਬਾੜੀ ਦਾ ਸੰਕਟ,ਵਾਤਾਵਰਣ ਤੇ ਡੂੰਘੇ ਹੋ ਰਹੇ ਪਾਣੀ ਦਾ ਸੰਕਟ,ਨਸ਼ਾਖੋਰੀ ਆਦਿ ਵਰਗੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਅਤੇ ਕੋਈ ਵੀ ਪਾਰਟੀ ਇਨਾਂ ਮਸਲਿਆਂ ਦੇ ਹੱਲ ਕਰਨ ਦੀ ਗੱਲ ਨਹੀਂ ਕਰਦੀ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਮਸਲਿਆਂ ਦਾ ਇੱਕੋ ਇੱਕ ਹੱਲ ਇਨਾਂ ਸਾਮਰਾਜ ਪੱਖੀ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਖਾਤਮਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਹਨੀ,ਡੀ.ਟੀ.ਐੱਫ(ਪੰਜਾਬ) ਦੇ ਜਿਲ੍ਹਾ ਪ੍ਰਧਾਨ ਜਗਪਾਲ ਬੰਗੀ,ਪੀ.ਐੱਸ.ਯੂ ਦੇ ਜਿਲ੍ਹਾ ਆਗੂ ਰਜਿੰਦਰ ਢਿਲਵਾਂ, ਡੀ.ਐੱਮ.ਐੱਫ ਦੇ ਆਗੂ ਸਿਕੰਦਰ ਧਾਲੀਵਾਲ,ਪੈਂਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮੌੜ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੰਦਭਾਗੀ ਖ਼ਬਰ; ਕਣਕ ਦੇ ਢੋਲ ‘ਚ ਪਾਈ ਸਲਫ਼ਾਸ ਦੀ ਗੈਸ ਚੜ੍ਹਣ ਨਾਲ ਦੋ ਮਾਸੂਮ ਬੱਚਿਆਂ ਦੀ ਹੋਈ ਮੌ*ਤ

ਮ੍ਰਿਤਕ ਬੱਚਿਆਂ ਦੀ ਮਾਂ ਸਮੇਤ ਤਿੰਨ ਜਣਿਆਂ ਦੀ ਹਾਲਾਤ...

ਮੁੜ ਇਕੱਠੇ ਬੈਠੇ ਦਿਖਾਈ ਦਿੱਤੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ; ਦਿੱਲੀ ‘ਚ ਹੋਈ ਮੀਟਿੰਗ

👉ਜਲਦ ਹੀ ਰਾਹੁਲ, ਪ੍ਰਿਅੰਕਾ ਤੋਂ ਇਲਾਵਾ ਖੜਗੇ ਪੰਜਾਬ 'ਚ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

👉ਤੀਰਥ ਯਾਤਰਾ ਸਕੀਮ ਨੂੰ ਮਿਲ ਰਹੇ ਭਾਰੀ ਜਨਤਕ ਸਮਰਥਨ...