spot_img
spot_img

ਸਰਨਾ ਤੇ ਜੀ.ਕੇ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨ: ਕਾਲਕਾ

Date:

spot_img

ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ
ਸੁਖਜਿੰਦਰ ਮਾਨ
ਨਵੀਂ ਦਿੱਲੀ, 13 ਫ਼ਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਨੂੰ ਜਾਰੀ ਬਿਆਨ ’ਚ ਸੰਗਤ ਦੇ ਫ਼ੈਸਲੇ ਦਾ ਸਨਮਾਨ ਨਾ ਕਰਨ ’ਤੇ ਦਿੱਲੀ ਗੁਰਦੁਆਰਾ ਕਮੇਟੀ ਵਰਗੇ ਸਨਮਾਨਤ ਸੰਸਥਾਨ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਦੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਚੋਣ ਦਿਲੀ ਗੁਰਦੁਆਰਾ ਡਾਇਰੈਕਟਰ ਦੇ ਅਧਿਕਾਰੀ ਦੀ ਮੌਜੁਦਗੀ ’ਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਆਯੋਜਿਤ ਕੀਤੀ ਗਈ ਸੀ ਇਸ ਲਈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਸਰਨਾ ਤੇ ਜੀ.ਕੇ ਸਿਰਫ਼ ਰਾਜਨੀਤਕ ਲਾਹਾ ਲੈਣ ਤੇ ਆਪਣੇ ਨਿਜੀ ਸੁਆਰਥਾਂ ਲਈ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਸ. ਕਾਲਕਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਨਾ ਤੇ ਜੀ.ਕੇ ਆਪਣੇ ਪੱਖ ’ਚ ਵੋਟ ਭੁਗਤਾਉਣ ਲਈ ਮੈਂਬਰਾਂ ਦੀ ਖਰੀਦ ਫ਼ਰੋਖਤ ’ਚ ਸ਼ਾਮਲ ਸਨ ਪਰ ਉਨਾਂ ਦਾ ਇਹ ਮਕਸਦ ਸਾਡੇ ਮੈਂਬਰਾਂ ਦੀ ਸਜਗਤਾ ਦੇ ਚਲਦੇ ਸੰਭਵ ਨਹੀਂ ਹੋ ਸਕਿਆ। ਆਪਣੀ ਹਾਰ ਨੂੰ ਦੇਖ ਕੇ ਸਰਨਾ ਭਰਾਵਾਂ ਨੇ ਬੈਲਟ ਬਾਕਸ ’ਤੇ ਕਬਜ਼ਾ ਕਰ ਲਿਆ ਤੇ ਹੋਰ ਮੈਂਬਰਾਂ ਨੂੰ ਵੋਟ ਨਹੀਂ ਪਾਣ ਦਿਤਾ ਅਤੇ 11 ਘੰਟੇ ਤੋਂ ਵੱਧ ਸਮੇਂ ਤਕ ਵੋਟਿੰਗ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਖਿਆ। ਕਾਲਕਾ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਲਈ 51 ਵਿਚੋਂ ਨਵੇਂ ਚੁਣੇ ਮੈਂਬਰਾਂ ਦੇ ਘੱਟ ਤੋਂ ਘੱਟ 26 ਵੋਟਾਂ ਦੀ ਲੋੜ ਹੁੰਦੀ ਹੈ। ਅਕਾਲ ਪੁਰਖ ਦੀ ਕਿਰਪਾ ਸਦਕੇ ਤੇ ਸੰਗਤ ਦੇ ਅਸ਼ੀਰਵਾਦ ਨਾਲ ਉਨਾਂ ਨੂੰ 30 ਵੋਟ ਮਿਲੇ ਤੇ ਅਧਿਕਾਰਤ ਤੌਰ ’ਤੇ ਡੀ.ਐਸ.ਜੀ.ਐਮ ਦਾ ਪ੍ਰਧਾਨ ਚੁਣਿਆ ਗਿਆ ਇਸ ਲਈ ਸਰਨਾ-ਜੀਕੇ ਨੂੰ ਆਪਣੀ ਹਾਰ ਸਵੀਕਾਰ ਕਰ ਦਿੱਲੀ ਦੀ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੈ ਇਸ ਲਈ ਦਿਖਾਵਾ ਕਰਨ ਨਾਲ ਸਰਨਾ-ਜੀਕੇ ਨੂੰ ਕੋਈ ਮਦਦ ਨਹੀਂ ਹੋਵੇਗੀ। ਚੋਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੇ ਬਹਾਨੇ ਉਹ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਲੇਕਿਨ ਸੱਚਾਈ ਇਹ ਹੈ ਕਿ ਉਹ ਅਸਲੀ ਅਪਰਾਧੀ ਹਨ ਅਤੇ ਅਰਾਜਕਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਲਈ ਪੂਰੀ ਤਰਾਂ ਜਿੰਮੇਦਾਰ ਹਨ ਇਸ ਲਈ ਉਨਾਂ ਨੂੰ ਜੱਥੇਦਾਰ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਤਲਬ ਕਰ ਸਿੱਖ ਪੰਥ ਤੋਂ ਛੇਕ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਸ. ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਰਨਾ ਤੇ ਜੀ.ਕੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ’ਤੇ ਕੋਈ ਪਛਤਾਵਾ ਨਹੀਂ ਹੈ। ਉਹ ਸੁਆਰਥੀ ਹਨ ਤੇ ਰਾਜਨੀਤਕ ਸੁਆਰਥਾਂ ਨਾਲ ਭਰੇ ਹੋਏ ਹਨ ਇਸ ਲਈ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੀ ਮਰਿਆਦਾ ਬਾਰੇ ਕੋਈ ਪਰਵਾਹ ਨਹੀਂ ਹੁੰਦੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਦਿਹਾੜਾ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸ਼ਾਨੋ-ਸੌਕਤ ਮਨਾਇਆ ਜਾਵੇਗਾ, ਡਿਪਟੀ ਕਮਿਸ਼ਨਰ

👉ਆਜ਼ਾਦੀ ਦਿਹਾੜੇ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਨੇ ਬੈਠਕ Bathinda News:ਆਜ਼ਾਦੀ...

SIR-2026 : ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ

Chandigarh News:ਚੋਣ ਪ੍ਰਬੰਧਨ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ...

Municipal Corporation ਨੇ ਸ਼ਹਿਰ ਵਾਸੀਆਂ ਨੂੰ 70 ਲੱਖ ਰੁਪਏ ਦੀਆਂ ਦੋ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਦੀ ਦਿੱਤੀ ਸੌਗਾਤ

👉ਆਧੁਨਿਕ ਤਕਨਾਲੋਜੀ ਨਾਲ ਹੋਵੇਗੀ ਮੁੱਖ ਸੜਕਾਂ ਦੀ ਸਫ਼ਾਈ, ਬਠਿੰਡਾ...