Thursday, May 7, 2026
spot_img
spot_img

ਸਾਬਕਾ ਵਿਧਾਇਕ ਸਿੰਗਲਾ ਦੇ ਹੱਕ ਵਿਚ ਪੁੱਤਰ ਵਲੋਂ ਲਾਈਨੋਂ ਪਾਰ ਬਾਜ਼ਾਰਾਂ ਵਿਚ ਪੈਦਲ ਯਾਤਰਾ

Date:

spot_img
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਦਾ 3 ਕਾਂਗਰਸੀਆਂ ਨਾਲ ਹੈ ਮੁਕਾਬਲਾ,ਰਲ ਕੇ ਖੇਡ ਰਹੇ “ਮਨਪ੍ਰੀਤ,ਰਾਜ ਤੇ ਗਿੱਲ” : ਦੀਨਵ ਸਿੰਗਲਾ    
ਲਾਈਨੋ ਪਾਰ ਇਲਾਕੇ ਵਿਚੋਂ ਸਰੂਪ ਸਿੰਗਲਾ ਦੀ ਹੋਵੇਗੀ ਵੱਡੀ ਜਿੱਤ : ਸੰਧੂ/ਵਿਜੈ                       
ਸੁਖਜਿੰਦਰ ਮਾਨ
ਬਠਿੰਡਾ, 17 ਫ਼ਰਵਰੀ:-ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਆਖ਼ਰੀ ਦੌਰ ਵਿੱਚ ਭਰਵਾਂ ਹੁੰਗਾਰਾ ਦੇਣ ਲਈ ਉਨ੍ਹਾਂ ਦੇ ਪੁੱਤਰ ਦੀਨਵ ਸਿੰਗਲਾ ਕੋਆਰਡੀਨੇਟਰ ਯੂਥ ਅਕਾਲੀ ਦਲ ਵੱਲੋਂ ਅੱਜ  ਲਾਈਨੋ ਪਾਰ ਇਲਾਕੇ ਦੇ ਮੁੱਖ ਬਾਜ਼ਾਰਾਂ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰਾਂ ਦੇ ਸਹਿਯੋਗ ਨਾਲ ਪਦ ਯਾਤਰਾ ਕੀਤੀ ਡੋਰ ਟੂ ਡੋਰ ਜਾ ਕੇ ਦੁਕਾਨਦਾਰਾਂ  ਵਪਾਰੀਆਂ ਤੇ ਆਮ ਸ਼ਹਿਰੀਆਂ ਤੋਂ ਪਿਤਾ ਲਈ ਵੋਟ ਦੀ ਮੰਗ ਕੀਤੀ ਤੇ ਵਿਸਵਾਸ ਦਿਵਾਇਆ ਕਿ ਜਿਸ ਤਰੀਕੇ ਨਾਲ ਸ੍ਰੀ ਸਿੰਗਲਾ ਨੇ ਬਤੌਰ ਵਿਧਾਇਕ ਤੇ ਹਲਕਾ ਇੰਚਾਰਜ ਇਸ ਇਲਾਕੇ ਦਾ ਰਿਕਾਰਡ ਵਿਕਾਸ ਕਰਵਾਇਆ ਉਸੇ ਤਰ੍ਹਾਂ ਜਿੱਤਣ ਉਪਰੰਤ ਲਹਿਰ ਹੋਰ ਤੇਜ਼ ਕੀਤੀ ਜਾਵੇਗੀ ਤੇ ਲਾਈਨੋਂ ਪਾਰ ਇਲਾਕੇ ਨੂੰ ਵਿਕਸਤ ਕਰਨ ਲਈ ਵੱਡੇ ਯਤਨ ਕੀਤੇ ਜਾਣਗੇ। ਇਸ ਮੌਕੇ ੳੁਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਸਿੰਗਲਾ ਦੀ ਲੜਾਈ ਤਿੰਨ ਕਾਂਗਰਸੀਆਂ ਨਾਲ ਹੈ ਮਨਪ੍ਰੀਤ ਸਿੰਘ ਬਾਦਲ ਦੇ ਸਾਥੀ ਰਹੇ ਜਗਰੂਪ ਸਿੰਘ ਗਿੱਲ ਆਪ ਅਤੇ ਰਾਜ ਨੰਬਰਦਾਰ ਭਾਜਪਾ ਵੱਲੋਂ ਚੋਣ ਲੜ ਰਹੇ ਹਨ ਤਾਂ ਜੋ ਖ਼ਜ਼ਾਨਾ ਮੰਤਰੀ ਦੀ ਹਾਰ ਨੂੰ ਬਚਾਇਆ ਜਾ ਸਕੇ ਪਰ ਅਕਾਲੀ ਦਲ ਬਸਪਾ ਵਰਕਰ 10 ਮਾਰਚ ਦੇ ਨਤੀਜੇ ਇਨ੍ਹਾਂ ਕਾਂਗਰਸੀਆਂ ਦੀ ਰਲ ਕੇ ਖੇਡੀ ਜਾ ਰਹੀ ਖੇਡ ਦੇ ਵਿਰੁੱਧ ਲਿਆਉਣਗੇ । ਇਸ ਮੌਕੇ ਪਾਰਟੀ ਦੇ ਮੈਂਬਰ ਪੀ ਏ ਸੀ ਨਿਰਮਲ ਸਿੰਘ ਸੰਧੂ ਅਤੇ ਵਿਜੇ ਕੁਮਾਰ ਐਮ ਸੀ ਨੇ ਕਿਹਾ ਕਿ ਲਾਈਨੋਂ ਪਾਰ ਇਲਾਕੇ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦੀ ਵੱਡੀ ਲੀਡ ਹੋਵੇਗੀ ਤੇ ਹਰ ਬੂਥ ਅਤੇ ਹਰ ਵਾਰਡ ਵਿੱਚ ਵੱਡੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਹੋਵੇਗੀ ਜਿਸ ਲਈ ਪੂਰੀਆਂ ਤਿਆਰੀਆਂ ਮੁਕੰਮਲ ਹਨ  ਅਕਾਲੀ ਆਗੂਆਂ ਨੇ ਕਿਹਾ ਕਿ ਇਹ ਚੋਣ ਗੁੰਡਾਗਰਦੀ ਅਤੇ ਰਲੀ ਹੋਈ ਸਿਆਸਤ ਦੇ ਮੁਕਾਬਲੇ ਸ੍ਰੀ ਸਿੰਗਲਾ ਦੀ ਸਾਫ਼ ਛਵੀ ਨਾਲ ਲੜੀ ਜਾ ਰਹੀ ਹੈ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਰੋਡ ਸ਼ੋਅ ਨੂੰ ਹਰ ਵਰਗ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ ਅਤੇ ਪੂਰਾ ਇਲਾਕਾ ਤੱਕੜੀ ਅਤੇ ਹਾਥੀ ਦੇ ਝੰਡਿਆਂ ਤੇ ਬੈਨਰਾਂ ਨਾਲ ਰੰਗਦਾ ਹੋਇਆ ਨਜ਼ਰ ਆਇਆ।

Share post:

spot_img

Popular

More like this
Related

हरियाणा में चलेगा दहेज के खिलाफ राज्यव्यापी अभियान;एसडीएम होंगे दहेज निषेध अधिकारी

Haryana News: हरियाणा सरकार ने दहेज जैसी सामाजिक बुराई...

Haryana News: अनाज भंडारण के लिए शाहबाद-अंबाला के बीच बनाया जाए बड़ा साइलो: मुख्यमंत्री

👉मुख्यमंत्री श्री नायब सिंह सैनी ने अधिकारियों के साथ...