ਸੁਖਜਿੰਦਰ ਮਾਨ
ਚੰਡੀਗੜ੍ਹ, 17 ਫਰਵਰੀ: ਹਰਿਆਣਾ ਸਕਰਾਰ ਨੇ ਖਰੀਫ, 2021 ਦੌਰਾਨ ਸੂਬੇ ਵਿਚ ਭਾਰੀ ਵਰਖਾ, ਜਲ ਭਰਾਅ ਅਤੇ ਕੀੜੇ ਹਮਲਿਆਂ ਤੋਂ ਹੋਏ ਨੁਕਸਾਨ ਦੇ ਬਦਲੇ ਵਿਚ 866 ਪਿੰਡਾਂ ਦੇ 8,95,712 ਕਿਸਾਨਾਂ ਨੂੰ 561.11 ਕਰੋੜ ਰੁਪਏ ਮੁਆਵਜੇ ਰਕਮ ਸਿੱਧਾ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰਨ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਦੇ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਨੂੰ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜਾ ਰਕਮ ਦਾ ਭੁਗਤਾਨ ਯਕੀਨੀ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਇਸ ਮੌਕੇ ‘ਤੇ ਹਾਜਿਰ ਰਹੇ। ਸ੍ਰੀ ਮਨੋਹਰ ਲਾਲ ਨੇ ਆਦੇਸ਼ ਦਿੱਛੇ ਕਿ 11 ਦਿਨਾਂ ਦੇ ਅੰਦਰ ਯਾਨੀ 28 ਫਰਵਰੀ ਤਕ ਮੁਆਵਜਾ ਵੰਡ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਜਾਵੇ।ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਰਬੀ, 2022 ਦੌਰਾਨ ਫਸਲਾਂ ਨੂੰ ਹੋਏ ਨੁਕਸਾਨ ਦੇ ਆਕਲਨ ਲਈ ਮੌਜ਼ੂਦਾ ਵਿਚ ਚਲ ਰਹੀ ਗਿਰਦਾਵਾਰੀ ਨੂੰ ਵੀ ਜਲਦ ਪੂਰਾ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਮੁਆਵਜਾ ਰਕਮ ਸਮੇਂ ‘ਤੇ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਦੋਸਤਾਨਾ ਸਰਕਾਰ ਹੈ ਅਤੇ ਕਿਸਾਨਾਂ ਨੂੰ ਸਮੇਂ ‘ਤੇ ਮੁਆਵਜਾ ਦੇਣ ਤੋਂ ਇਲਾਵਾ ਕਿਸਾਨ ਹਿੱਤ ਵਿਚ ਕੋਈ ਵੀ ਕਦਮ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਗਏ ਜਦੋਂ ਕਿਸਾਨ ਮੁਆਵਜਾ ਪਾਉਣ ਲਈ ਸਾਲਾਂ ਇੰਤਰਾਜ ਕਰਦੇ ਸਨ। ਹੁਣ ਪੂਰੀ ਵਿਵਸਥਾ ਡਿਜੀਟਲ ਹੋ ਗਈ ਹੈ। ਹੁਣ ਕਿਸਾਨ ਵੀ ਭਰੋਸਾ ਕਰਨ ਲਗੇ ਹਨ ਕਿ ਉਨ੍ਹਾਂ ਨੂੰ ਘੱਟ ਸਮੇਂ ਵਿਚ ਮੁਆਵਜਾ ਮਿਲੇਗਾ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਿਛਲੇ 7 ਸਾਲਾਂ ਤੋਂ ਲਾਗਤਾਰ ਕਿਸਾਨਾਂ ਦੇ ਹਿੱਤਾਂ ਵਿਚ ਭਲਾਈਕਾਰੀ ਯੋਜਨਾਵਾਂ ਚਲ ਰਹੀ ਹੈ। ਫਸਲ ਬੀਮਾ ਯੋਜਨਾ ਤੋਂ ਇਲਾਵਾ ਕਿਸਾਨਾਂ ਨੂੰ ਜੋਖਿਮ ਫਰੀ ਬਣਾਉਣ ਲਈ ਭਾਵਾਂਤਕ ਭਰਪਾਈ ਯੋਜਨਾ ਤੋਂ ਲੈਕੇ ਮੁੱਖ ਮੰਤਰੀ ਬਾਗਵਾਨੀ ਬੀਮਾ ਯੋਜਨਾ ਚਲਾ ਕੇ ਸੂਬਾ ਸਰਕਾਰ ਨੇ ਹਮੇਸ਼ਾ ਕਿਸਾਨ ਭਰਾਵਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸਰਕਾਰ ਹਮੇਸ਼ਾ ਉਨ੍ਹਾਂ ਨਾਲ ਖੜੀ ਹੈ ਅਤੇ ਆਰਥਿਕ ਤੌਰ ‘ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
Share the post "ਮੁੱਖ ਮੰਤਰੀ ਨੇ ਸੂਬੇ ਵਿਚ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਬਦਲੇ ਵਿਚ 561.11 ਕਰੋੜ ਰੁਪਏ ਮੁਆਵਜੇ ਰਕਮ ਨੂੰ ਪ੍ਰਵਾਨਗੀ ਦਿੱਤੀ"