WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ 76 ਫ਼ੀਸਦੀ ਦੇ ਕਰੀਬ ਹੋਈ ਪੋਲਿੰਗ

ਮੋੜ ਨੇ ਮਾਰੀ ਬਾਜ਼ੀ, ਬਠਿੰਡਾ ਸ਼ਹਿਰੀ ਪਿਛੜਿਆ
ਬਠਿੰਡਾ ’ਚ 69 ਉਮੀਦਵਾਰ ਦੀ ਕਿਸਮਤ ਹੋਈ ‘ਬਕਸਿਆਂ’ ’ਚ ਬੰਦ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਬਠਿੰਡਾ ਜ਼ਿਲ੍ਹੇ ਵਿਚ ਕੁੱਝ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਵੋਟ ਪ੍ਕਿ੍ਆ ਅਮਨ ਤੇ ਸ਼ਾਂਤੀ ਨਾਲ ਖ਼ਤਮ ਹੋ ਗਈ। ਜ਼ਿਲ੍ਹੇ ’ਚ ਦੇਰ ਸ਼ਾਮ ਤੱਕ ਮਿਲੀ ਸੂਚਨਾ ਮੁਤਾਬਕ ਕਰੀਬ 76.20 ਫ਼ੀਸਦੀ ਪੋਲਿੰਗ ਦਰਜ਼ ਕੀਤੀ ਗਈ ਹੈ। ਵੋਟ ਪ੍ਰਤੀਸ਼ਤਾਂ ਵਿਚ ਮੋੜ ਹਲਕੇ ਦੇ ਵੋਟਰ ਬਾਜ਼ੀ ਮਾਰ ਗਏ ਜਦੋਂਕਿ ਸਭ ਤੋਂ ਘੱਟ ਪੋਲਿੰਗ ਬਠਿੰਡਾ ਸ਼ਹਿਰੀ ਹਲਕੇ ਵਿਚ ਰਹੀ। ਜੇਕਰ ਹਲਕਾ ਵਾਇਜ ਗੱਲ ਕੀਤੀ ਜਾਵੇ ਤਾਂ ਰਾਮਪੁਰਾ ਫੂਲ ਹਲਕੇ ਵਿਚ 76.8 ਫੀਸਦੀ, ਭੁੱਚੋ ਮੰਡੀ ਵਿਚ 76 ਫੀਸਦੀ, ਬਠਿੰਡਾ ਸਹਿਰੀ ਵਿਚ 69.9 ਫੀਸਦੀ, ਬਠਿੰਡਾ ਦਿਹਾਤੀ ਵਿਚ 74.9 ਫੀਸਦੀ, ਤਲਵੰਡੀ ਸਾਬੋ 79.9 ਅਤੇ ਮੋੜ ਹਲਕੇ ਵਿਚ ਸਭ ਤੋਂ ਵੱਧ 80.57 ਫੀਸਦੀ ਵੋਟਾਂ ਪਈਆਂ।  ਪੋਲਿੰਗ ਸ਼ੁਰੂ ਹੁੰਦੇ ਹੀ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਆਦਾਤਰ ਪੋਲਿੰਗ ਬੂਥਾਂ ਉਪਰ ਵੋਟਰ ਸਵੇਰੇ ਅੱਠ ਵਜੇਂ ਤੋਂ ਹੀ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ। ਹਾਲਾਂਕਿ ਵੋਟਿੰਗ ਦੇ ਆਖ਼ਰੀ ਦੋ ਘੰਟਿਆਂ ਦੌਰਾਨ ਵੀ ਪੋਲਿੰਗ ਬੂਥਾਂ ’ਤੇ ਹੈਰਾਨੀਜਨਕ ਤਰੀਕੇ ਨਾਲ ਭੀੜ ਦੇਖਣ ਨੂੰ ਮਿਲੀ ਜਦੋਂ ਕਿ ਦੁਪਿਹਰ ਸਮੇਂ ਕਈ ਪੋਲਿੰਗ ਬੂਥ ਖਾਲੀ ਵੀ ਦੇਖੇ ਗਏ। ਵੋਟ ਪ੍ਰਕਿਰਿਆ ਸਮਾਪਤ ਹੋਣ ਦੇ ਚੱਲਦੇ ਜ਼ਿਲ੍ਹੇ ਅਧੀਨ ਆਉਂਦੇ 6 ਵਿਧਾਨ ਸਭਾ ਹਲਕਿਆਂ ਵਿਚ ਖੜੇ ਕੁੱਲ 69 ਉਮੀਦਵਾਰਾਂ ਦੀ ਕਿਸਮਤ ਸ਼ਾਮ ਸਮੇਂ ਮਸ਼ੀਨਾਂ ਵਿਚ ਬੰਦ ਹੋ ਗਈ। ਇੰਨ੍ਹਾਂ ਚੋਣਾਂ ਲਈ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਹੀ ਅਪਣੀ ਜਿੱਤ ਲਈ ਮਿਹਨਤ ਕੀਤੀ ਜਾ ਰਹੀ ਸੀ। ਜਿਸਦੇ ਚੱਲਦੇ ਵੋਟਾਂ ਦਾ ਕੰਮ ਸੁੱਖੀ-ਸਾਂਦੀ ਨਿਬੜਣ ਕਾਰਨ ਇੰਨ੍ਹਾਂ ਉਮੀਦਵਾਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਨ੍ਹਾਂ ਵੋਟਾਂ ਲਈ ਜਿੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ, ਉਥੇ ਸਿਵਲ ਪ੍ਰਸ਼ਾਸਨ ਨੇ ਵੀ ਪੋਲਿੰਗ ਬੂਥਾਂ ’ਤੇ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਹੋਏ ਸਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਮਨ ਅਮਾਨ ਨਾਲ ਵੋਟਰਾਂ ਨੇ ਵੋਟਾਂ ਵਿੱਚ ਵਧ-ਚੜ੍ਹਕੇ ਹਿੱਸਾ ਲਿਆ ਹੈ, ਉਸਦੇ ਲਈ ਉਹ ਵਧਾਈ ਦੇ ਪਾਤਰ ਹਨ। ਇਸੇ ਤਰ੍ਹਾਂ ਐਸ.ਐਸ.ਪੀ ਅਮਨੀਤ ਕੋਂਡਲ ਨੇ ਵੀ ਜ਼ਿਲ੍ਹੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਵੋਟਰਾਂ ਦੀ ਪ੍ਰਸੰਸਾਂ ਕੀਤੀ। ਉਨ੍ਹਾਂ ਦਸਿਆ ਕਿ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਜ਼ਿਲ੍ਹੇ ਵਿਚ ਕੁੱਲ ਮਿਲਾ ਕੇ ਸ਼ਾਂਤੀ ਬਣੀ ਰਹੀ ਤੇ ਵੋਟਰਾਂ ਨੇ ਜ਼ਿਲ੍ਹਾ ਪੁਲਿਸ ਦਾ ਪੂਰਾ ਸਾਥ ਦਿੱਤਾ।

ਵਿਧਾਨ ਸਭਾ ਹਲਕਾ 9 ਵਜੇਂ 11 ਵਜੇਂ 1ਵਜੇਂ 3 ਵਜੇਂ 5ਵਜੇਂ ਕੁੱਲ ਪੋਲਿੰਗ

ਵਿਧਾਨ ਸਭਾ ਹਲਕਾ 9 ਵਜੇਂ 11 ਵਜੇਂ 1ਵਜੇਂ 3 ਵਜੇਂ 5ਵਜੇਂ ਕੁੱਲ ਪੋਲਿੰਗ
Rampura Phul 7 23.4 41.4 59 72.40 76.8
Bhucho Mandi 5.03 20.5 38.7 55 65.13 76
Bathinda Urban 5.5 20.1 35.4 49.8 63.6 69.9
Bathinda Rural 4.03 19.2 35.3 54.3 70.2 74.9
Talwandi Sabo 6.95 22.5 42.06 59.99 74.96 79
Maur 6.1 21.14 40.86 57.11 72.87 80.57

Total Distt 5.75 21.8 38.75 55.48 69.37 76.20

Related posts

ਗੁਰਮੀਤ ਸਿੰਘ ਖੁੱਡੀਆ ਨੇ ਤਖਤ ਸਾਹਿਬ ਅਤੇ ਮੰਦਰ ਮਾਈਸਰਖਾਨਾ ਮੱਥਾ ਟੇਕ ਕੇ ਸ਼ੁਰੂ ਕੀਤੀ ਚੋਣ ਮੁਹਿੰਮ

punjabusernewssite

ਅਕਾਲੀ ਦਲ ਦੇ ਹਲਕਾ ਇੰਚਾਰਜ਼ ਦਾ ਦਾਅਵਾ: ਮੇਅਰ ਵਿਰੁਧ ਮਤੇ ’ਚ ਕਾਂਗਰਸ, ’ਆਪ’ ਅਤੇ ਭਾਜਪਾ ਇਕਜੁਟ

punjabusernewssite

ਵਿਧਾਨ ਸਭਾ ਹਲਕਾ ਭੁੱਚੋ ਮੰਡੀ ਵਿੱਚ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

punjabusernewssite