Wednesday, May 6, 2026
spot_img
spot_img

ਸਰਕਾਰੀ ਸਕੂਲਾਂ ਵਿਚ ਬਣਾਈ ਜਾਵੇ ਟ੍ਰਾਂਸਪੋਰਟ ਵਿੰਗ – ਮੁੱਖ ਮੰਤਰੀ

Date:

spot_img

ਘੱਟ ਬੱਚਿਆਂ ਦੇ ਲਈ ਛੋਟੇ ਵਾਹਨ ਅਤੇ ਵੱਧ ਬੱਚਿਆਂ ਦੇ ਲਈ ਲਗਾਏ ਜਾਣ ਵੱਡੇ ਵਾਹਨ

ਸੁਖਜਿੰਦਰ ਮਾਨ

ਚੰਡੀਗੜ੍ਹ25 ਫਰਵਰੀ: ਹਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨ੍ਹਾ ਪਿੰਡਾਂ ਵਿਚ ਸਕੂਲ ਵੱਧ ਦੂਰੀ ਤੇ ਹਨਉੱਥੇ ਸਰਕਾਰੀ ਸਕੂਲ ਸਿਖਿਆ ਵਿਭਾਗ ਵੱਲੋਂ ਟ੍ਰਾਂਸਪੋਰਟ ਦੀ ਸਹੂਲਤ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ ਇਸ ਦੇ ਲਈ ਸਕੂਲ ਟ੍ਰਾਂਸਪੋਰਟ ਵਿੰਗ ਦੀ ਵੀ ਸਥਾਪਨਾ ਕੀਤੀ ਜਾਵੇ ਅਤੇ ਸਕੂਲ ਅਧਿਆਪਕ ਨੂੰ ਟ੍ਰਾਂਸਪੋਰਟ ਦਾ ਨੋਡਲ ਅਫਸਰ ਬਣਾਇਆ ਜਾਵੇਮੁੱਖ ਮੰਤਰੀ ਅੱਜ ਸਕੂਲ ਸਿਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ ਇਸ ਮੀਟਿੰਗ ਵਿਚ ਸਿਖਿਆ ਮੰਤਰੀ ਕੰਵਰਪਾਲ ਵੀ ਮੌਜੂਦ ਰਹੇਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾ ਸਕੂਲਾਂ ਵਿਚ ਘੱਟ ਬੱਚੇ ਹਨਉੱਥੇ ਛੋਟੇ ਵਾਹਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਿੱਥੇ ਵੱਧ ਬੱਚੇ ਹਨਉੱਥੇ ਵੱਡਾ ਵਾਹਨ ਲਗਾਇਆ ਜਾ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਜਿਲ੍ਹੇ ਵਿਚ ਅਧਿਆਪਕਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਦੇ ਲਈ ਸਾਰਥਕ ਦਿਸ਼ਾ ਵਿਚ ਵਿਚਾਰ ਵਟਾਂਦਰਾਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਅਗਲੇ ਸੈਸ਼ਨ ਦੇ ਲਈ 134-ਏ ਦੇ ਤਹਿਤ ਹੋਣ ਵਾਲੇ ਦਾਖਲਿਆਂ ਦੇ ਸਬੰਧ ਵਿਚ ਪਹਿਲਾਂ ਤੋਂ ਹੀ ਰਣਨੀਤੀ ਬਨਾਉਣ ਦੇ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਉਨ੍ਹਾਂ ਨੇ ਕਿਹਾ ਕਿ ਅਗਲੇ ਸੈਸ਼ਨ ਵਿਚ ਕਿਸੇ ਵੀ ਯੋਗ ਵਿਦਿਆਰਥੀ ਨੂੰ 134-ਏ ਦੇ ਤਹਿਤ ਦਾਖਲੇ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਮਾਡਲ ਸੰਸਕਿਤ ਸਕੂਲਾਂ ਦੀ ਗਿਣਤੀ ਨੂੰ ਵੀ ਵਧਾਉਣ ਜਾ ਰਹੀ ਹੈ ਬਹੁਤ ਵੱਧ ਸਹੂਲਤਾਂ ਵਾਲੇ ਇੰਨ੍ਹਾ ਸਕੂਲਾਂ ਵਿਚ ਵੀ ਅਜਿਹੇ ਵਿਦਿਆਰਥੀਆਂ ਦੇ ਦਾਖਲੇ ਕਰਵਾਏ ਜਾ ਸਕਦੇ ਹਨ ਮੁੱਖ ਮੰਤਰੀ ਨੇ ਇਸ ਮੀਟਿੰਗ ਦੌਰਾਨ ਅਧਿਆਪਕਾਂ ਦੀ ਆਨਲਾਇਨ ਟ੍ਰਾਂਸਫਰ ਪੋਲਿਸੀਮੇਵਾਤ ਵਿਚ ਟੀਚਿੰਗ ਵਾਲੰਟਿਅਰ ਲਗਾਏ ਜਾਣ ਦੇ ਸਬੰਧ ਵਿਚ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਇਸ ਮੀਟਿੰਗ ਵਿਚ ਏਸੀਐਸ ਮਹਾਵੀਰ ਸਿੰਘਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲਸੈਕੇਂਡਰੀ ਐਜੂਕੇਸ਼ਨ ਦੇ ਮਹਾਨਿਦੇਸ਼ਕ ਜੇ ਗਣੇਸ਼ਨਮੁੱਢਲੀ ਸਿਖਿਆ ਦੇ ਨਿਦੇਸ਼ਕ ਅੰਸ਼ਜ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ

Share post:

spot_img

Popular

More like this
Related

Bathinda News: ਮਰਦਮਸ਼ੁਮਾਰੀ 2027: MLA Jagroop Singh Gill ਨੇ ਕੀਤੀ ਸਵੈ-ਗਣਨਾ

Bathinda News: ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਅੱਜ ਵਿਧਾਇਕ...

Bathinda News: ਸਵੈ-ਗਣਨਾ ਇਕ ਆਸਾਨ ਅਤੇ ਡਿਜੀਟਲ ਪ੍ਰਕਿਰਿਆ : ਕਮਿਸ਼ਨਰ ਨਗਰ ਨਿਗਮ

Bathinda News: ਭਾਰਤ ਸਰਕਾਰ ਵੱਲੋਂ ਜਨਗਣਨਾ-2027 ਸਬੰਧੀ ਪਹਿਲੇ ਪੜਾਅ...