spot_img
spot_img

ਆਂਗਨਵਾੜੀ ਮੁਲਾਜਮ ਯੂਨੀਅਨ ਦੀ ਮੀਟਿੰਗ ਹੋਈ

Date:

spot_img

ਸੁਖਜਿੰਦਰ ਮਾਨ
ਬਠਿੰਡਾ, 28 ਫਰਵਰੀ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਇਸ ਮੌਕੇ ਮਾਲਵਾ ਖੇਤਰ ਨਾਲ ਸਬੰਧਤ ਯੂਨੀਅਨ ਦੀਆਂ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸਰਕਲ ਪੱਧਰ ਤੋਂ ਲੈ ਕੇ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਕਮੇਟੀਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤੇ ਸੂਬਾ ਕਮੇਟੀ ਦੀ ਚੋਣ ਅਪ੍ਰਰੈਲ ਮਹੀਨੇ ਵਿਚ ਕਰਵਾਈ ਜਾਵੇਗੀ। ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਈਸੀਡੀਐਸ ਸਕੀਮ ਅਧੀਨ ਕੰਮ ਕਰਦਿਆਂ 46 ਵਰ੍ਹੇ ਬੀਤਣ ਵਾਲੇ ਹਨ ਪਰ ਉਨਾਂ੍ਹ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਥਾਂ ਮਾਮੂਲੀ ਜਿਹਾ ਮਾਣ ਭੱਤਾ ਦੇ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਜਦੋਂ ਕਿ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ। ਯੂਨੀਅਨ ਵੱਲੋਂ ਇਸ ਮੌਕੇ ਸਾਲ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੀ ਆਗੂ ਿਛੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ, ਬਲਵੀਰ ਕੌਰ ਮਾਨਸਾ, ਸ਼ੀਲਾ ਗੁਰੂ ਹਰਸਹਾਏ, ਗੁਰਮੀਤ ਕੌਰ ਦਬੜੀਖਾਨਾ, ਮਹਿੰਦਰ ਕੌਰ ਪੱਤੋਂ, ਹਰਪ੍ਰਰੀਤ ਕੌਰ ਮਲੇਰਕੋਟਲਾ, ਗੁਰਮੀਤ ਕੌਰ ਕਾਲੇ ਕੇ, ਰੇਸ਼ਮਾਂ ਰਾਣੀ ਫਾਜ਼ਲਿਕਾ, ਜਸਪਾਲ ਕੌਰ ਝੁਨੀਰ, ਜਸਵੰਤ ਕੌਰ ਭਿੱਖੀ, ਜਸਵੀਰ ਕੌਰ ਬਠਿੰਡਾ, ਅੰਮਿ੍ਤਪਾਲ ਕੌਰ ਬੱਲੂਆਣਾ, ਪਰਮਜੀਤ ਕੌਰ ਰੁਲਦੂ ਵਾਲਾ, ਸਤਵੰਤ ਕੌਰ ਤਲਵੰਡੀ ਸਾਬੋ, ਰੀਟਾ ਰਾਣੀ ਮੌੜ, ਸਰਬਜੀਤ ਕੌਰ ਫੂਲ, ਕੁਲਜੀਤ ਕੌਰ ਗੁਰੂ ਹਰਸਹਾਏ, ਜੀਵਨ ਮੱਖੂ, ਪ੍ਰਕਾਸ਼ ਕੌਰ ਮਮਦੋਟ, ਸ਼ੀਲਾ ਫਾਜ਼ਲਿਕਾ, ਰਿੰਪੀ ਜਲਾਲਾਬਾਦ, ਇੰਦਰਜੀਤ ਖੂਹੀਆਂ ਸਰਵਰ, ਰਜਵੰਤ ਕੌਰ ਅਬੋਹਰ, ਅਮਰਜੀਤ ਕੌਰ ਅਬੋਹਰ, ਖੁਸ਼ਪਾਲ ਕੌਰ ਫਰੀਦਕੋਟ, ਜਸਵਿੰਦਰ ਕੌਰ ਹਰੀ ਨੋਂ, ਜਸਵਿੰਦਰ ਕੌਰ ਬੱਬੂ ਦੋਦਾ, ਕਿਰਨਜੀਤ ਕੌਰ ਭੰਗਚੜੀ, ਗੁਰਮੀਤ ਕੌਰ ਸੰਘੇੜਾ, ਭੋਲੀ ਮਹਿਲ ਕਲਾਂ ਤੇ ਵੀਰਪਾਲ ਕੌਰ ਬੁਢਲਾਡਾ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Nayab Singh Saini से आइकिया इंडिया के सीईओ ने की मुलाकात

👉हरियाणा में नए निवेश अवसरों पर हुई चर्चा, मुख्यमंत्री...

प्राकृतिक खेती विकसित भारत का सबसे मजबूत स्तंभ – मुख्यमंत्री नायब सिंह सैनी

👉हरियाणा के हर जिला में प्रकृति श्री अन्न प्रेरक...

Amritsar ਵਿੱਚ ਬੀ.ਕੇ.ਆਈ. ਦੇ ਤਿੰਨ ਕਾਰਕੁਨ 6 ਹੈਂਡ ਗ੍ਰਨੇਡਾਂ ਅਤੇ 12 ਪਿਸਤੌਲਾਂ ਸਣੇ ਕਾਬੂ

👉ਗ੍ਰਿਫ਼ਤਾਰ ਮੁਲਜ਼ਮ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ...

Mayor Mehta ਦੀ ਅਗਵਾਈ ਹੇਠ ਬਠਿੰਡਾ ਨੂੰ ਆਧੁਨਿਕ ਸ਼ਹਿਰ ਬਣਾਉਣ ਵੱਲ ਵੱਡਾ ਕਦਮ

👉ਨਗਰ ਨਿਗਮ ਦੇ ਜਨਰਲ ਹਾਊਸ ਵਿੱਚ 18 ਏਜੰਡੇ ਸਰਬਸੰਮਤੀ...