Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਜੀਤੀ ਪ੍ਰਧਾਨ ਦਾ ਦਿਹਾਂਤ

7 Views

ਜੱਦੀ ਪਿੰਡ ਭੁੱਚੋਂ ਖੁਰਦ ਵਿਖੇ ਸੈਕੜੇ ਨਮ ਅੱਖਾਂ ਦੀ ਹਾਜ਼ਰੀ ’ਚ ਕੀਤਾ ਅੰਤਿਮ ਸੰਸਕਾਰ
ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਇਲਾਕੇ ਦੇ ਉਘੇ ਸਮਾਜ ਸੇਵੀ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਭਾਈਕਾ ਉਰਫ਼ ਜੀਤੀ ਪ੍ਰਧਾਨ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਨਜਦੀਕੀ ਪਿੰਡ ਭੁੱਚੋਂ ਖ਼ੁਰਦ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ ਹੋਏ ਸਨ। ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਜੀਤੀ ਪ੍ਰਧਾਨ 80 ਸਾਲਾਂ ਦੇ ਸਨ, ਜਿਹੜੇ ਅਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀਅ ਛੱਡ ਗਏ ਹਨ। ਸਾਬਕਾ ਸਕੂਲ ਅਧਿਆਪਕ ਰਹੇ ਉਨ੍ਹਾਂ ਦਾ ਟ੍ਰਾਂਸਪੋਰਟ ਖੇਤਰ ਵਿਚ ਵੱਡਾ ਨਾਮ ਸੀ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਭੁੱਚੋਂ ਖੁਰਦ ਵਿਖੇ ਉਘੀਆਂ ਰਾਜਨੀਤਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਬਠਿੰਡਾ ਬਾਰ ਐਸੋਸੀਏਸ਼ਨ ਅਤੇ ਸਿਵਲ ਲਾਈਨ ਕਲੱਬ ਦੇ ਅਹੁੱਦੇਦਾਰ ਵੀ ਪੁੱਜੇ ਹੋਏ ਸਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਤਲਵੰਡੀ ਸਾਬੋ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਰਾਜ਼ਨ ਗਰਗ, ਭਾਜਪਾ ਦੇ ਬਠਿੰਡਾ ਤੋਂ ਉਮੀਦਵਾਰ ਰਾਜ ਨੰਬਰਦਾਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਕਾਂਗਰਸ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਭਾਈ ਜਗਤਾ ਜੀ ਟਿਕਾਣਾ ਗੋਨਿਆਣਾ ਤੋਂ ਭਾਈ ਰਣਜੀਤ ਸਿੰਘ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਪੀਰਕੋਟ, ਰਛਪਾਲ ਸਿੰਘ ਆਹਲੂਵਾਲੀਆ, ਟਰੱਕ ਯੂਨੀਅਨ ਬਠਿੰਡਾ, ਭੁੱਚੋਂ ਤੇ ਹੋਰਨਾਂ ਥਾਵਾਂ ਤੋਂ ਵੱਡੀ ਗਿਣਤੀ ਵਿਚ ਅਪਰੇਟਰਜ਼, ਬੱਸ ਟ੍ਰਾਂਸਪੋਰਟ ਖੇਤਰ ਨਾਲ ਜੁੜੀਆਂ ਉਘੀਆਂ ਹਸਤੀਆਂ ਤੋਂ ਇਲਾਵਾ ਇਲਾਕੇ ਦੇ ਉਘੇ ਕਾਰੋਬਾਰੀ ਤੇ ਹੋਰ ਸਨੇਹੀ ਪੁੱਜੇ ਹੋਏ ਸਨ।

Related posts

ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਦੇ ਬਠਿੰਡਾ ਦੌਰੇ ’ਤੇ ਉਠਾਏ ਸਵਾਲ

punjabusernewssite

‘‘ਸੀ.ਐਮ.ਦੀ ਯੋਗਸ਼ਾਲਾ’’ ਤਹਿਤ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਹਨ ਮੁਫ਼ਤ ਯੋਗਾ ਕਲਾਸਾਂ

punjabusernewssite

ਪੀਅੀਆਰਟੀਸੀ ਦੇ ਡਿੱਪੂ ਮੈਨੇਜਰ ਦੀ ਚੈਕਿੰਗ ਦੌਰਾਨ ਚਾਰ ਬੱਸਾਂ ਜਬਤ

punjabusernewssite