WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਦਫਤਰ ਦੇ ਅੱਗੇ ਰੋਸ ਪ੍ਰਦਰਸਨ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਨੋਟਿਸ ਭੇਜਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ 10 ਦਿਨਾਂ ਵਿੱਚ ਨਾ ਮੰਨੀਆਂ ਗਈਆਂ ਤਾਂ ਡਾਇਰੈਕਟਰ ਦਫਤਰ ਦੇ ਅੱਗੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ ਤੇ ਇਹ ਸਾਰੀ ਜੁੰਮੇਵਾਰੀ ਵਿਭਾਗ ਦੀ ਹੋਵੇਗੀ । ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਨੇ ਦੱਸਿਆ ਕਿ ਮੰਗਾਂ ਸਬੰਧੀ 3 ਮਾਰਚ ਨੂੰ ਡਾਇਰੈਕਟਰ ਨਾਲ ਮੀਟਿੰਗ ਹੋਈ ਸੀ । ਜਿਸ ਦੌਰਾਨ ਇਹ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਸਬੰਧੀ ਹਦਾਇਤਾਂ ਵਿੱਚ ਸੋਧ ਕਰਨ ਦੀ ਲੋੜ ਸੀ। ਜਿਸ ਨੂੰ 25 ਨਵੰਬਰ 2021 ਨੂੰ ਹੋਈ ਮੀਟਿੰਗ ਵਿੱਚ ਡਾਇਰੈਕਟਰ ਨੇ ਮਨਜੂਰ ਕਰਕੇ 3 ਜਨਵਰੀ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰ ਦਿੱਤੀ ਸੀ। ਉਸ ਕਾਰਵਾਈ ਤੇ ਵਿਭਾਗ ਵੱਲੋਂ ਹਦਾਇਤਾਂ ਵਿੱਚ ਸੋਧ ਕੀਤੀ ਜਾਣੀ ਬਣਦੀ ਸੀ ਜੋਂ 3 ਮਾਰਚ ਤੱਕ ਨਹੀਂ ਹੋਈ ਸੀ। ਪਿਛਲੇ ਚਾਰ ਸਾਲਾਂ ਤੋਂ ਵਰਕਰ ਆਪਣੇ ਪੱਲੇ ਤੋਂ ਪੈਸੇ ਦੇ ਕੇ ਸੈਂਟਰਾਂ ਦੀ ਸਾਫ ਸਫਾਈ ਅਤੇ ਬੱਚਿਆਂ ਦਾ ਰਾਸਨ ਬਣਵਾ ਰਹੀਆਂ ਹਨ। ਸੀਟਾਂ ਖਾਲੀ ਕਰਕੇ ਸੈਂਟਰਾਂ ਦਾ ਕੰਮ ਚਲਾਉਣਾ ਬੇਹੱਦ ਮੁਸਕਲ ਹੋ ਰਿਹਾ ਹੈ । ਕਰੈੱਚ ਵਰਕਰਾਂ ਤੇ ਹੈਲਪਰਾਂ ਦੀ ਤਿੰਨ ਸਾਲ ਦੀ ਤਨਖਾਹ ਨਹੀਂ ਦਿੱਤੀ ਗਈ । ਜਥੇਬੰਦੀ ਦੀ ਮੰਗ ਹੈ ਕਿ ਹਦਾਇਤਾਂ ਵਿੱਚ ਸੋਧਾਂ ਦਾ ਪੱਤਰ 10 ਦਿਨ ਦੇ ਅੰਦਰ ਅੰਦਰ ਜਾਰੀ ਕੀਤਾ ਜਾਵੇ , ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣ ਤੇ ਕਰੈੱਚ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਤੁਰੰਤ ਦਿੱਤੀ ਜਾਵੇ । ਆਗੂਆਂ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਨੇ ਖਜਾਨੇ ਤੇ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਆਂਗਣਵਾੜੀ ਵਰਕਰਾਂ ਨੂੰ ਸੈਂਟਰਾਂ ਦਾ ਕਿਰਾਇਆ , ਵਰਦੀਆਂ ਦੇ ਪੈਸੇ ਤੇ ਬਾਲਣ ਦੇ ਪੈਸੇ ਨਹੀਂ ਮਿਲ ਰਹੇ ਅਤੇ ਤਨਖਾਹ ਨਿਕਲਣੀ ਵੀ ਔਖੀ ਹੋਈ ਪਈ ਹੈ ।

Related posts

ਮਿਮਿਟ ਕਾਲਜ ਦਾ ਸਟਾਫ਼ ਅੱਜ ਮੁੜ ਵਿਤ ਮੰਤਰੀ ਦੇ ਦਫ਼ਤਰ ਮੂਹਰੇ ਡਟਿਆ

punjabusernewssite

ਖੇਤ ਮਜਦੂਰਾਂ ਤੇ ਕਿਸਾਨਾਂ ਨੇ ਘੇਰੀ ਪੁਲਿਸ ਚੌਕੀ

punjabusernewssite

ਬਠਿੰਡਾ ’ਚ ਜ਼ਹਿਰੀਲੇ ਰੰਗ ਦੀ ਹੌਲੀ ਮਨਾਉਣ ਕਾਰਨ ਦੋ ਦਰਜ਼ਨ ਨੌਜਵਾਨ ਹੋਏ ਬੇਹੋਸ਼

punjabusernewssite