spot_img
spot_img

ਵਪਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਆਪ ਸਰਕਾਰ – ਅਨਿਲ ਠਾਕੁਰ

Date:

spot_img
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ: ਅੱਜ ਇੱਥੇ ਆਮ ਆਦਮੀ ਪਾਰਟੀ ਪੰਜਾਬ  ਟ੍ਰੇਡ ਵਿੰਗ ਦੇ ਸਟੇਟ ਕੋ ਪ੍ਰੈਜ਼ੀਡੈਂਟ ਅਨਿਲ ਠਾਕੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਪਾਰੀ ਵਰਗ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਬਹੁਤ ਜਲਦੀ ਪੂਰੇ ਹੋਣ ਜਾ ਰਹੇ ਹਨ। ਉਹਨਾ ਨੇ ਅੱਗੇ ਦੱਸਿਆ ਕਿ ਹੁਣ ਵਪਾਰੀਆਂ ਉਪੱਰ ਅਫ਼ਸਰ ਸ਼ਾਹੀ ਵੱਲੋਂ ਛਾਪੇ ਮਾਰਨ ਦੇ ਡਰ ਦੇ ਬੱਦਲ ਨਹੀਂ ਛਾਏ ਰਹਿਣਗੇ ਕਿਓਂਕਿ ਹੁਣ ਅਫ਼ਸਰ ਅਤੇ ਵਪਾਰੀ ਰਲ ਮਿਲ ਕੇ ਆਪਣੀਆਂ ਨੀਤੀਆਂ ਬਣਾਉਣਗੇ ਅਤੇ ਪੰਜਾਬ ਸੂਬੇ ਦੇ ਵਿਕਾਸ ਲਈ ਕੰਮ ਕਰਨਗੇ। ਉਹਨਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਲੋਕ ਸਰਕਾਰ ਵਿੱਚ ਭਾਗੀਦਾਰ ਹੋਣਗੇ ਅਤੇ ਆਪਣੀਆਂ ਨੀਤੀਆਂ ਆਪ ਬਣਾਉਣਗੇ।ਉਨ੍ਹਾਂ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਾਅਦੇ ਨਾਲ ਕਿਹਾ ਕਿ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਹੈ। ਅਸੀਂ ਇਸ ਭਰੋਸੇ ‘ਤੇ ਪੂਰਾ ਉਤਰਾਂਗੇ। ਇਸ ਮੌਕੇ ਉਹਨਾਂ ਨੇ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦਾ ਕੋਈ ਵੀ ਵਿਅਕਤੀ ਕਿਸੇ ਵੀ ਦਫ਼ਤਰ ਵਿਚ ਜਾ ਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕਰੇਗਾ ਕਿਉਂਕਿ ਮੁਲਾਜ਼ਮ ਸਾਡੇ ਲਈ ਸਤਿਕਾਰਯੋਗ ਹਨ ਤੇ ਜ਼ਿਆਦਾਤਰ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਵਧਾਈ ਦਿੱਤੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

योजनाओं को समयबद्व ढंग से निर्धारित अवधि में करें पूरा- मुख्यमंत्री

👉 मंडी शैडों पर सौर ऊर्जा उपकरण लगाए जाएं 👉 गन्नौर मंडी...

Congress ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਿਹਾ ‘ਸਸਪੈਂਸ’ ਕੀਤਾ ਖ਼ਤਮ!

Punjab News: punjab congress ਵਿੱਚ ਮੁੱਖ ਮੰਤਰੀ ਦੇ ਚਿਹਰੇ...

Bhagwant Mann Govt ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸ ਵਧਾਉਣ ’ਤੇ ਰੋਕ ਲਾਈ

👉ਪੰਜਾਬ ਨੇ ਫੀਸ ਰੈਗੂਲੇਸ਼ਨ ਆਰਡੀਨੈਂਸ-2026 ਲਾਗੂ ਕੀਤਾ; ਪ੍ਰਾਈਵੇਟ ਸਕੂਲ...