Sunday, May 10, 2026
spot_img
spot_img

ਆਪ ਸਰਕਾਰ ਵਲੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 13 ਐਸ.ਐਸ.ਪੀ ਤੇ 6 ਡੀਸੀ ਬਦਲੇ

Date:

spot_img

ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਾਰਚ : ਕਰੀਬ 15 ਦਿਨ ਪਹਿਲਾਂ ਭਾਰੀ ਬਹੁਮਤ ਨਾਲ ਸੂਬੇ ਦੀ ਸੱਤਾ ਦੀ ਸਹੁੰ ਚੁੱਕਣ ਵਾਲੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਪਹਿਲਾਂ ਵੱਡਾ ਫ਼ੇਰਬਦਲ ਕਰਦਿਆਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ 13 ਐਸ.ਐਸ.ਪੀਜ਼ ਅਤੇ 6 ਅੱਧਾ ਦਰਜ਼ਨ ਡਿਪਟੀ ਕਮਿਸ਼ਨਰਜ਼ ਸਹਿਤ ਕਾਫ਼ੀ ਆਈ.ਪੀ.ਸੀ ਅਤੇ ਆਈ.ਏ.ਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਅੱਜ ਸੂਚੀ ਤਹਿਤ ਆਈ.ਪੀ.ਐਸ ਹਰਜੀਤ ਸਿੰਘ ਨੂੰ ਐਸ.ਐਸ.ਪੀ ਮੋਹਾਲੀ ਤੋਂ ਗੁਰਦਾਸਪੁਰ, ਧਰੂਮਨ ਨਿਬਲੇ ਨੂੰ ਹੁਸਿਆਰਪੁਰ ਤੋਂ ਸ਼੍ਰੀ ਮੁਕਤਸਰ ਸਾਹਿਬ, ਅਲਕਾ ਮੀਨਾ ਤੋਂ ਬਰਨਾਲਾ ਤੋਂ ਮਲੇਰਕੋਟਲਾ, ਵਿਵੇਕ ਸ਼ੀਲ ਸੋਨੀ ਨੂੰ ਰੂਪਨਗਰ ਤੋਂ ਮੋਹਾਲੀ, ਡਾ ਨਾਨਕ ਸਿੰਘ ਨੂੰ ਗੁਰਦਾਸਪੁਰ ਤੋਂ ਪਟਿਆਲਾ, ਗੁਲਨੀਤ ਸਿੰਘ ਖੁਰਾਣਾ ਨੂੰ ਤਰਨਤਾਰਨ ਤੋਂ ਮੋਗਾ, ਚਰਨਜੀਤ ਸਿੰਘ ਨੂੰ ਮੋਗਾ ਤੋਂ ਫ਼ਿਰੋਜਪੁਰ, ਸੰਦੀਪ ਕੁਮਾਰ ਮਲਿਕ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਬਰਨਾਲਾ, ਰਵਜੋਤ ਸਿੰਘ ਨੂੰ ਮਲੇਰਕੋਟਲਾ ਤੋਂ ਫ਼ਤਿਹਗੜ੍ਹ ਸਾਹਿਬ, ਸਰਤਾਜ਼ ਸਿੰਘ ਚਹਿਲ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਹੁਸਿਆਰਪੁਰ, ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ ਵਿਜੀਲੈਂਸ ਪਟਿਆਲਾ ਤੋਂ ਐਸ.ਐਸ.ਪੀ ਸੰਗਰੂਰ ਤੋਂ ਇਲਾਵਾ ਰਣਜੀਤ ਸਿੰਘ ਢਿੱਲੋਂ ਨੂੰ ਏ.ਆਈ.ਜੀ ਇੰਨਫ਼ੋਰਸਮੈਂਟ ਤੋਂ ਐਸ.ਐਸ.ਪੀ ਤਰਨਤਾਰਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਵਿਚ ਮੋਹਿੰਦਰਪਾਲ ਨੂੰ ਮਾਨਸਾ ਤੋਂ ਵਿਸੇਸ ਸਕੱਤਰ ਗ੍ਰਹਿ ਵਿਭਾਗ, ਡੀਸੀ ਸੰਗਰੂਰ ਰਾਮਵੀਰ ਸਿੰਘ ਨੂੰ ਡੀਜੀ ਨੂੰ ਰੁਜ਼ਗਾਰ ਉਤਪਤੀ, ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਾਈਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ, ਡਿਪਟੀ ਕਮਿਸ਼ਨਰ ਬਠਿੰਡਾ ਵਿਨੀਤ ਕੁਮਾਰ ਨੂੰ ਵਿਸੇਸ ਸਕੱਤਰ ਖੇਤੀਬਾੜੀ, ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਨੂੰ ਤਰਨਤਾਰਨ ਤੋਂ ਮੋਗਾ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸੌਕਤ ਅਹਿਮਦ ਪਾਰੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ, ਵਧੀਕ ਪ੍ਰਮੁੱਖ ਸਕੱਤਰ ਜਤਿੰਦਰ ਜੋਰਵਾਲ ਨੂੰ ਡਿਪਟੀ ਕਮਿਸ਼ਨਰ ਸੰਗਰੂਰ, ਏਡੀਸੀ ਜਲੰਧਰ ਜਸਪ੍ਰੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਹਿਮਾਂਸੂ ਜੈਨ ਨੂੰ ਵਧੀਕ ਪ੍ਰਮੁੱਖ ਸਕੱਤਰ ਮੁੱਖ ਮੰਤਰੀ, ਕੁਮਾਰ ਅਮਿਤ ਨੂੰ ਪ੍ਰਮੁੱਖ ਸਕੱਤਰ ਪ੍ਰਸੋਨਲ ਦੇ ਨਾਲ-ਨਾਲ ਵਧੀਕ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਦਲਵਿੰਦਰਜੀਤ ਸਿੰਘ ਪੀਸੀਐਸ ਨੂੰ ਜੁਆਇੰਟ ਸੈਕਟਰੀ ਪੰਜਾਬ ਮੰਡੀਬੋਰਡ ਤੈਨਾਤ ਕੀਤਾ ਗਿਆ ਹੈ।

Share post:

spot_img

Popular

More like this
Related