ਪ੍ਰਸ਼ਾਸਨ ਵਿਰੁਧ ਇੱਕ ਕਮੇਟੀ ਨੇ ਲਗਾਇਆ ਧਰਨਾ, ਕੀਤੀ ਨਾਅਰੇਬਾਜ਼ੀ
ਤਹਿਸੀਲਦਾਰ ’ਤੇ ਪੱਖਪਾਤ ਰਵੱਈਏ ਦੇ ਲਗਾਏ ਦੋਸ਼
ਪਿਛਲੇ 6 ਮਹੀਨਿਆਂ ਤੋਂ ਤਹਿਸੀਲਦਾਰ ਕੋਲ ਹੈ ਮੰਦਰ ਦਾ ਪ੍ਰਬੰਧ
ਭੋਲਾ ਸਿੰਘ ਮਾਨ
ਮੌੜ ਮੰਡੀ, 2 ਅਪ੍ਰੈਲ : ਮਾਲਵਾ ਪ੍ਰਾਂਤੀਆ ਬ੍ਰਹਾਮਣ ਸਭਾ ਦੇ ਅਧੀਨ ਚੱਲ ਰਹੀ ਮੰਦਰ ਕਮੇਟੀ ਮਾਈਸਰਖਾਨਾ ਦੇ ਪ੍ਰਬੰਧਾਂ ਨੂੰ ਲੈ ਕਿ ਚੱਲ ਰਹੇ ਵਿਵਾਦ ਦੌਰਾਨ ਅੱਜ ਇੱਕ ਕਮੇਟੀ ਵਲੋਂ ਤਹਿਸੀਲਦਾਰ ਦੇ ਵਿਰੁਧ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਕੁਮਾਰ ਚਾਓੁਕੇ ਧੜੇ ਵੱਲੋਂ ਅੱਜ ਪ੍ਰਸ਼ਾਸਨ ਦੇ ਪੱਖਪਾਤ ਰਵੱਈਏ ਤੋਂ ਤੰਗ ਆ ਕੇ ਅੱਜ ਤਹਿਸੀਲ ਕੰਪਲੈਕਸ ਮੌੜ ਵਿਖੇ ਧਰਨਾ ਲਗਾ ਕੇ ਤਹਿਸੀਲਦਾਰ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਚਾਓੁਕੇ, ਨਰੇਸ਼ ਕੁਮਾਰ, ਭੁਪਿੰਦਰ ਸ਼ਰਮਾਂ, ਲਾਭ ਰਾਮ ਸ਼ਰਮਾਂ ਆਦਿ ਨੇ ਬੋਲਦੇ ਹੋਏ ਕਿਹਾ ਕਿ ਕਰੀਬ 6 ਮਹੀਨੇ ਪਹਿਲਾ ਦੋਵਾਂ ਧਿਰਾਂ ’ਚ ਵਿਵਾਦ ਹੋ ਗਿਆ ਸੀ। ਜਿਸ ਕਾਰਨ ਪ੍ਰਸ਼ਾਸ਼ਨ ਨੇ ਮੰਦਰ ਵਿਚ ਧਾਰਾ 145 ਲਗਾ ਕੇ ਮੰਦਰ ਦਾ ਪ੍ਰਬੰਧ ਪ੍ਰਸ਼ਾਸ਼ਨ ਨੇ ਆਪਣੇ ਹੱਥਾਂ ’ਚ ਲੈ ਲਿਆ ਸੀ। ਉਸ ਤੋਂ ਬਾਅਦ ਦੂਜੀ ਕਮੇਟੀ ਦੇ ਕੁੱਝ ਵਿਅਕਤੀਆਂ ਨੇ ਮੰਦਰ ’ਚੋ ਚਾਰ ਵਾਰ ਚੋਰੀ ਕਰਕੇ ਮੰਦਰ ਦਾ ਆਰਥਿਕ ਨੁਕਸਾਨ ਕੀਤਾ ਹੋਇਆ ਹੈ । ਪ੍ਰੰਤੂ ਤਹਿਸੀਲਦਾਰ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀ ਕੀਤੀ। ਹੁਣ ਫੇਰ ਉਕਤ ਲੋਕਾਂ ਨੇ ਮੇਲੇ ਦੀ ਜਗਾ ਨੂੰ ਠੇਕੇ ’ਤੇ ਦੇ ਕੇ ਠੇਕੇਦਾਰ ਤੋਂ 4 ਲੱਖ ਰੁਪਏ ਖਾਤੇ ’ਚ ਜਮਾ ਕਰਵਾ ਦਿੱਤੇ ਅਤੇ 8 ਲੱਖ ਰੁਪਏ ਨਗਦ ਵਸੂਲ ਲਏ। ਜਦੋਂ ਕਿ ਇਹ ਬੋਲੀ ਕਰਵਾਉਣ ਦਾ ਹੱਕ ਤਹਿਸੀਲਦਾਰ ਕੋਲ ਹੈ। ਉਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਹਿਸੀਲਦਾਰ ਦੂਜੀ ਧਿਰ ਨਾਲ ਮਿਲ ਕੇ ਮੰਦਰ ਦੇ ਪੈਸੇ ਹੜੱਪਣ ’ਚ ਲੱਗਿਆ ਹੋਇਆ ਹੈ। ਉਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ ਕੀਤੀ ਜਾਵੇ, ਤਾਂ ਜੋ ਮੇਲੇ ਦਾ ਪ੍ਰਬੰਧ ਸੰਚਾਰੂ ਢੰਗ ਨਾਲ ਹੋ ਸਕੇ ਅਤੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮਾਮਲੇ ਸਬੰਧੀ ਜਦੋਂ ਤਹਿਸੀਲਦਾਰ ਮੌੜ ਭੀਮ ਸੈਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਲੇ ਦੇ ਪੁਖਤਾ ਪ੍ਰਬੰਧ ਕਰ ਲਏ ਹਨ ਅਤੇ ਕਿਸੇ ਧਿਰ ਨੂੰ ਵੀ ਮੇਲੇ ’ਚ ਦਖ਼ਲ ਅੰਦਾਜ਼ੀ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਝੂਲੇ ਦੀ ਜਗਾ ਵਾਲੇ ਮਾਮਲੇ ’ਚ ਠੇਕੇਦਾਰ ਨੂੰ ਬੁਲਾਇਆ ਹੋਇਆ ਹੈ।
ਮਾਲਵਾ ਪ੍ਰਾਂਤੀਆ ਬ੍ਰਹਾਮਣ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਵਿਵਾਦ ਗਰਮਾਇਆ
9 Views