ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ: ਆਪਣੀਆਂ ਹੱਕੀ ਮੰਗਾਂ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਬੀਤੇ ਦਿਨ ਸਿੱਖਿਆਂ ਮੰਤਰੀ ਮੀਤ ਹੇਅਰ ਤੋਂ ਮੁੜ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਿਆ ਹੈ.. ਜ਼ਿਲਾ ਬਠਿੰਡਾ ਦੇ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਆਪਣੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਉਹਨਾਂ ਨੇ ਪਿਛਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫਤਰ ਨੂੰ ਆਪਣੀਆਂ ਮੰਗਾਂ ਸੰਬੰਧੀ ਮਿਲਣ ਲਈ ਮੀਟਿੰਗ ਦਾ ਸਮਾਂ ਲੈਣ ਲਈ ਇੱਕ ਚਿੱਠੀ ਮੇਲ ਕੀਤੀ ਗਈ ਸੀ.. ਜਿਸਦੇ ਤਹਿਤ ਉਸ ਤੇ ਤੁਰੰਤ ਐਕਸ਼ਨ ਲੈਣ ਮਗਰੋਂ ਸਾਡੀ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਮੀਤ ਹੇਅਰ ਜੀ ਨਾਲ ਕੱਲ੍ਹ ਚੰਡੀਗੜ੍ਹ ਉਹਨਾਂ ਦੇ ਦਫ਼ਤਰ ਵਿੱਚ ਕਰਵਾਈ ਗਈ ਤੇ ਅਗਲੀ ਮੀਟਿੰਗ ਮੁੱਖ ਮੰਤਰੀ ਨਾਲ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ..ਮੀਟਿੰਗ ਵਿੱਚ ਯੂਨੀਅਨ ਵੱਲੋਂ ਮੰਤਰੀ ਸਾਹਿਬ ਅੱਗੇ ਆਪਣੀਆਂ ਮੁੱਖ ਮੰਗਾਂ ਕਾਂਗਰਸ ਸਰਕਾਰ ਦੁਆਰਾ ਚੋਣ ਜ਼ਾਬਤੇ ਤੋਂ ਮਹਿਜ਼ ਇੱਕ ਘੰਟਾ ਪਹਿਲਾਂ ਕੱਢੀ ਗਈ ਮਾਮੂਲੀ ਜਿਹੀ ਮਾਸਟਰ ਕੇਡਰ ਦੀ 4161 ਦੀ ਭਰਤੀ ਵਿੱਚ ਵਾਧਾ ਕੀਤਾ ਜਾਵੇ ਖ਼ਾਸਕਰ ਸਮਾਜਿਕ ਸਿੱਖਿਆ,, ਪੰਜਾਬੀ,,ਹਿੰਦੀ ਆਦਿ ਤਿੰਨ ਵਿਸ਼ਿਆਂ ਦੀਆਂ ਘੱਟੋ-ਘੱਟ 9000 ਪੋਸਟਾਂ ਕੀਤੀਆਂ ਜਾਣ,, ਕਿਉਂਕਿ ਪਿਛਲੇ ਸਾਲਾਂ ਦੌਰਾਨ ਇਹਨਾਂ ਵਿਸ਼ਿਆਂ ਦੀ ਬਿਲਕੁੱਲ ਵੀ ਭਰਤੀ ਨਹੀਂ ਕੀਤੀ ਗਈ,,55% ਵਾਲੀ ਅਣਲੋੜੀਂਦੀ ਸ਼ਰਤ ਮੁੱਢੋਂ ਰੱਦ ਕੀਤੀ ਜਾਵੇ ਤੇ ਪਿਛਲੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਉਮਰ ਲੰਘਾਂ ਚੁੱਕੇ ਸਾਥੀਆਂ ਨੂੰ ਉਮਰ ਹੱਦ ਵਿੱਚ ਛੋਟ ਦੇਕੇ ਜਲਦੀ ਭਰਤੀ ਨੂੰ ਪੂਰਾ ਕੀਤਾ ਜਾਵੇ.. ਸਿੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਉਹਨਾਂ ਦੀਆਂ ਮੰਗਾਂ ਸੰਬੰਧੀ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜਲਦੀ ਹੀ ਭਰਤੀ ਨੂੰ ਪੂਰਾ ਕੀਤਾ ਜਾਵੇਗਾ,, ਕਿਉਂਕਿ ਉਹਨਾਂ ਨੂੰ ਵੀ ਅਧਿਆਪਕਾਂ ਦੀ ਬਹੁਤ ਲੋੜ ਹੈ.. ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਰੁਜ਼ਗਾਰਾਂ ਦੀਆਂ ਉਮੀਦਾਂ ਤੇ ਜਲਦ ਖ਼ਰਾ ਨਹੀਂ ਉੱਤਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਂਗ ਹੀ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ..ਇਸ ਮੌਕੇ ਮੁਨੀਸ਼ ਫਾਜ਼ਿਲਕਾ,, ਜਸਵੰਤ ਘੁਬਾਇਆ,, ਹਰਵਿੰਦਰ ਬਠਿੰਡਾ ਆਦਿ ਹਾਜ਼ਰ ਸਨ..
ਬੀ.ਐੱਡ.ਟੈੱਟ ਪਾਸ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਤੋਂ ਮੁੜ ਮਿਲਿਆ ਭਰੋਸਾ
5 Views