Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਕੋਰਟ ਸਟੇਅ ਕਾਰਨ ਰੀਲੀਵ ਹੋਏ ਪਿ੍ਰੰਸੀਪਲ ਦੀ ਥਾਂ ’ਤੇ ਡੀ ਡੀ ਪਾਵਰਾਂ ਦੇਣ ਦੀ ਮੰਗ- ਡੀਟੀਐਫ

14 Views

ਸੁਖਜਿੰਦਰ ਮਾਨ 

ਬਠਿੰਡਾ, 25 ਅਪ੍ਰੈਲ: ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਵਫਦ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਅਤੇ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਦੀ ਅਗਵਾਈ ਹੇਠ  ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਨੂੰ ਮਿਲਿਆ। ਵਫਦ ਨੇ ਮੰਗ ਕੀਤੀ ਕਿ  ਹਾਈ ਕੋਰਟ ਵਿੱਚ ਸਟੇਅ ਕਾਰਨ ਜ਼ਿਲ੍ਹੇ ਦੇ ਲਗਪਗ  25 ਸਕੂਲਾਂ ਵਿੱਚੋਂ ਵਾਧੂ ਚਾਰਜ ਵਾਲੇ ਪਿ੍ਰੰਸੀਪਲ ਫਾਰਗ ਹੋ ਗਏ ਹਨ । ਇਸ ਲਈ ਇਨ੍ਹਾਂ ਸਕੂਲਾਂ ਵਿਚ ਅਪ੍ਰੈਲ ਮਹੀਨੇ ਦੀ ਤਨਖਾਹ ਅਤੇ ਹੋਰ ਵਿੱਤੀ  ਕੰਮ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਤੁਰੰਤ ਇਨ੍ਹਾਂ ਸਕੂਲਾਂ ਦਾ ਚਾਰਜ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਦਿੱਤਾ ਜਾਵੇ। ਇਸ  ਸੰਬੰਧੀ  ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਇਸ ਸਬੰਧੀ  ਅਗਵਾਈ ਲਈ ਡੀਪੀਆਈ ਸੈਕੰਡਰੀ ਨੂੰ ਲਿਖ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਅਗਵਾਈ ਮੰਗੀ ਗਈ ਹੈ। ਉਨ੍ਹਾਂ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਜਾਣਗੀਆਂ ।ਉਨ੍ਹਾਂ ਅਨੁਸਾਰ ਹੀ  ਨੂੰ ਡੀ ਡੀ ਪਾਵਰਾਂ ਦਿੱਤੀਆਂ ਜਾਣਗੀਆਂ । ਇਸ ਤੋਂ ਬਾਅਦ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਸ਼ਿਵਪਾਲ ਗੋਇਲ ਨੂੰ ਮਿਲਿਆ।ਉਨ੍ਹਾਂ ਤੋਂ ਫਰਵਰੀ ਮਾਰਚ ਮਹੀਨੇ ਦੀ ਰਹਿੰਦੀ ਕੁਕਿੰਗ ਕਾਸਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ  ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਰਾਸ਼ੀ ਜਾਰੀ ਹੋਣ ਤੇ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ ਅਜੇ ਤੱਕ ਇਹ ਰਾਸ਼ੀ ਜਾਰੀ ਨਹੀਂ ਹੋਏ । ਇਸ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਧਾਲੀਵਾਲ ਡੀਟੀਐਫ ਦੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਪਾਲ ਸਿੰਘ  ,ਸੁਨੀਲ ਕੁਮਾਰ ,ਅੰਮਿ੍ਰਤਪਾਲ ਸੈਣੇਵਾਲਾ ,ਗੁਰਸੇਵਕ ਸਿੰਘ ਫੂਲ, ਅਮੋਲਕ ਸਿੰਘ, ਨਛੱਤਰ ਸਿੰਘ ਜੇਠੂਕੇ ਆਦਿ ਹਾਜਰ ਸਨ

Related posts

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ-ਸਰੂਪ ਸਿੰਗਲਾ

punjabusernewssite

ਸਮੁੱਚੇ ਪੰਜਾਬ ਵਿੱਚ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਸਰਕਾਰ ਦੀਆਂ ਅਰਥੀਆਂ:- ਗੋਰਾ ਭੁੱਚੋ

punjabusernewssite

ਵਿਧਾਨ ਸਭਾ ਚੋਣਾਂ: ਬਠਿੰਡਾ ਦਿਹਾਤੀ ’ਚ ਲਾਡੀ ਤੇ ਅਮਿਤ ਰਤਨ ’ਚ ਬਣੀ ਟੱਕਰ

punjabusernewssite