ਸੁਖਜਿੰਦਰ ਮਾਨ
ਮੁਹਾਲੀ, 7 ਮਈ:ਸੁੱਕਰਵਾਰ ਸਵੇਰ ਤੋਂ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੀ ਗਿ੍ਰਫਤਾਰੀ ਦਾ ਮਾਮਲਾ ਅੱਜ ਵੀ ਅਦਾਲਤੀ ਹਲਕਿਆਂ ਵਿਚ ਵਜਦਾ ਰਿਹਾ। ਇੱਕ ਪਾਸੇ ਜਿੱਥੇ ਦਿੱਲੀ ਪੁਲਿਸ ਵਲੋਂ ਬੱਗਾ ਦਾ ਮੈਡੀਕਲ ਕਰਵਾਇਆ ਗਿਆ, ਉਥੇ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਮੁਹਾਲੀ ਦੀ ਅਦਾਲਤ ਵਿਚ ਇੱਕ ਅਰਜੀ ਦਾਈਰ ਕਰਕੇ ਬੱਗਾ ਦੇ ਗਿ੍ਰਫਤਾਰੀ ਵਰੰਟ ਜਾਰੀ ਕਰਵਾ ਲਏ ਹਨ। ਜਿਸਦੇ ਚੱਲਦੇ ਹੁਣ ਮੁੜ ਉਸਦੀ ਗਿ੍ਰਫਤਾਰੀ ਦੀ ਤਿਆਰੀ ਹੋਣ ਲੱਗੀ ਹੈ। ਉਧਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦਿੱਲੀ ਪੁਲਿਸ ਬੱਗਾ ਦੇ ਮੈਡੀਕਲ ਤੋਂ ਬਾਅਦ ਮਿਲੇ ਸਰਟੀਫਿਕੇਟ ਦੇ ਆਧਾਰ ’ਤੇ ਇੱਕ ਹੋਰ ਕੇਸ ਦਰਜ਼ ਕਰ ਸਕਦੀ ਹੈ, ਜਿਸ ਵਿਚ ਉਸਦੇ ਕੁੱਝ ਸੱਟਾਂ ਲੱਗਣ ਦੀ ਪੁਸ਼ਟੀ ਹੋਈ ਹੈ। ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਦੇਖਦਿਆਂ ਤੇਜਿੰਦਰ ਬੱਗਾ ਦੀ ਮੰਗ ’ਤੇ ਦਿੱਲੀ ਪੁਲਿਸ ਉਸਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਸਕਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਅੱਜ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਅਰਜੀਆਂ ਦਾਇਰ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਰਾਹੀ ਉਸਨੇ ਕੇਂਦਰ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ।
Share the post "ਤੇਜਿੰਦਰ ਬੱਗਾ ਦੀ ਮੁਸ਼ਕਿਲ ਵਧੀ, ਮੁਹਾਲੀ ਕੋਰਟ ਨੇ ਜਾਰੀ ਕੀਤੇ ਗਿ੍ਰਫਤਾਰੀ ਵਰੰਟ"