WhatsApp Image 2024-03-01 at 18.35.59
WhatsApp Image 2024-03-01 at 18.35.47
WhatsApp Image 2024-03-01 at 18.35.22 (1)
WhatsApp Image 2024-03-01 at 18.35.22
WhatsApp Image 2024-02-15 at 20.55.12
WhatsApp Image 2024-02-15 at 20.55.45
WhatsApp Image 2024-02-16 at 14.53.03
WhatsApp Image 2024-02-16 at 14.53.04
WhatsApp Image 2024-02-21 at 10.32.12
WhatsApp Image 2024-02-26 at 14.41.51
WhatsApp Image 2024-03-01 at 19.22.43
previous arrow
next arrow
Punjabi Khabarsaar
ਖੇਡ ਜਗਤ

ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ਵਿੱਚ ਸੋਧ ਕੀਤੀ ਜਾਵੇਗੀ: ਮੀਤ ਹੇਅਰ

ਖੇਡ ਮੰਤਰੀ ਨੇ ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਉਸ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਤਰਫੋਂ ਵਧਾਈ ਦਿੱਤੀ
ਸੁਖਜਿੰਦਰ ਮਾਨ
ਲੁਧਿਆਣਾ, 25 ਮਈ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ।ਸ੍ਰੀ ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਇਸ ਖਿਡਾਰੀ ਉੱਪਰ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ।
ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਗਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰ ਕੇ ਇਹ ਕਮੀ ਦੂਰ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ।
ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ।ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਧਰੁਵ ਨਾਲ ਖੇਡ ਸੰਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸੰਬੰਧੀ ਜਾਣਕਾਰੀ ਲਈ।ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ।ਇਸ ਮੌਕੇ ਸਥਾਨਕ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਏ.ਡੀ.ਸੀ. ਅਨੀਤਾ ਦਰਸ਼ੀ ਤੇ ਐਸ.ਡੀ.ਐਮ. ਜਗਦੀਪ ਸਹਿਗਲ ਵੀ ਮੌਜੂਦ ਸਨ।

Related posts

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ 28ਵੀਂ ਸਲਾਨਾ ਐਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸਮਾਪਤ

punjabusernewssite

ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” ਚੱਲਣਗੀਆਂ 1 ਤੋਂ 6 ਸਤੰਬਰ ਤੱਕ : ਡਿਪਟੀ ਕਮਿਸ਼ਨਰ

punjabusernewssite

ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ

punjabusernewssite