ਪੰਜਾਬੀ ਖ਼ਬਰਸਾਰ ਬਿਊਰੋ
ਫ਼ਰੀਦਕੋਟ, 26 ਮਈ: ਲੰਘੀ 16-17 ਮਈ ਦੀ ਰਾਤ ਨੂੰ ਫ਼ਰੀਦਕੋਟ ਜੇਲ੍ਹ ’ਚ ਬੰਦ ਇੱਕ ਹਵਾਲਾਤੀ ਕਰਨ ਸਰਮਾ ਵਲੋਂ ਜੇਲ੍ਹ ਅੰਦਰੋਂ ਅਪਣੇ ਰਿਸ਼ਤੇਦਾਰ ਸੁਨੀਲ ਕੁਮਾਰ ਨਾਲ ਵੀਡੀਓ ਕਾਲ ਕਰਨ ਅਤੇ ਸੁਨੀਲ ਕੁਮਾਰ ਵਲੋਂ ਉਕਤ ਵੀਡੀਓ ਨੂੰ ਸੋਸਲ ਮੀਡੀਆ ’ਤੇ ਵਾਈਰਲ ਕਰਨ ਦੇ ਮਾਮਲੇ ਵਿਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ ’ਤੇ ਜੇਲ੍ਹ ਸੁਪਰਡੈਂਟ ਜੋਗਿੰਦਰ ਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਸੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਕਾਂਡ ਦੀ ਜਾਂਚ ਡੀਆਈਜੀ ਜੇਲ੍ਹ ਕੋਲੋ ਕਰਵਾਈ ਗਈ ਸੀ। ਸੂਤਰਾਂ ਅਨੁਸਾਰ ਜਾਂਚ ਦੌਰਾਨ ਜੇਲ੍ਹ ਅਧਿਕਾਰੀਆਂ ਦੀ ਇਸ ਮਾਮਲੇ ਵਿਚ ਲਾਪਰਵਾਹੀ ਪਾਈ ਗਈ ਸੀ, ਜਿਸਦੇ ਚੱਲਦੇ ਜੇਲ੍ਹ ਅੰਦਰ ਕੈਦੀਆਂ ਤੇ ਹਵਾਲਾਤੀਆਂ ਕੋਲ ਮੋਬਾਈਲ ਫੋਨ ਪੁੱਜ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿਚ ਆਰਮਜ਼ ਐਕਟ ਤਹਿਤ ਜੇਲ੍ਹ ਅੰਦਰ ਬੰਦ ਹਵਾਲਾਤੀ ਕਰਨ ਸ਼ਰਮਾ ਵਿਰੁਧ ਵੀ ਕੇਸ ਦਰਜ਼ ਕਰ ਲਿਆ ਸੀ। ਜਦੋਂਕਿ ਹੁਣ ਜੇਲ੍ਹ ਸੁਪਰਡੈਂਟ ਵਿਰੁਧ ਵੀ ਕਾਰਵਾਈ ਕਰ ਦਿੱਤੀ ਗਈ ਹੈ।
Share the post "ਮਾਮਲਾ ਹਵਾਲਾਤੀ ਵਲੋਂ ਫ਼ਰੀਦਕੋਟ ਜੇਲ੍ਹ ‘ਚੋਂ ਵੀਡੀਓ ਵਾਈਰਲ ਕਰਨ ਦਾ, ਜੇਲ੍ਹ ਮੰਤਰੀ ਵਲੋਂ ਜੇਲ੍ਹ ਸੁਪਰਡੈਂਟ ਮੁਅੱਤਲ"