Saturday, May 9, 2026
spot_img
spot_img

ਫੈਡਰੇਸ਼ਨ ਵੱਲੋਂ “ਪੰਜਾਬ ਰਾਜ ਕਮਿਸ਼ਨ ਫਾਰ ਜਨਰਲ ਕੈਟਾਗਰੀ” ਦੇ ਅਹੁੱਦੇਦਾਰ ਨਿਯੁਕਤ ਕਰਨ ਦੀ ਮੰਗ

Date:

spot_img

ਸੁਖਜਿੰਦਰ ਮਾਨ
ਬਠਿੰਡਾ, 27 ਮਈ: ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਨੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਜਲਦ ਤੋਂ ਜਲਦ “ਪੰਜਾਬ ਰਾਜ ਕਮਿਸ਼ਨ ਫਾਰ ਜਨਰਲ ਕੈਟਾਗਰੀ” ਦਾ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ ਬਾਕੀ ਕਮੇਟੀ ਮੈਂਬਰਜ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਚੀਫ-ਆਰਗੇਨਾਈਜਰ ਸ਼ਿਆਮ ਲਾਲ ਸ਼ਰਮਾ ਅਤੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ 29-12-2021 ਨੂੰ ਜਾਰੀ ਨੋਟਿਫਿਕੇਸ਼ਨ ਰਾਹੀਂ ਜਨਰਲ ਵਰਗ ਦੇ ਮਸਲਿਆਂ ਦੀ ਸੁਨਵਾਈ ਅਤੇ ਹੱਲ ਕਰਨ ਲਈ ਜਨਰਲ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ। ਇਸ ਨਾਲ ਜਰਨਲ ਵਰਗ ਦੇ ਲੋਕਾਂ ਵਿੱਚ ਇਨਸਾਫ ਪ੍ਰਤੀ ਬਹੁਤ ਵੱਡੀ ਉਮੀਦ ਜਾਗੀ ਹੈ। ਇਸੇ ਸਬੰਧੀ ਸ਼੍ਰੀ ਨਵਜੋਤ ਸਿੰਘ ਦਾਹੀਆ ਨੂੰ ਇਸ ਕਮੀਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ ਪਰੰਤੂ 2022 ਦੀਆਂ ਵਿਧਾਨਸਭਾ ਚੋਣਾ ਲੜਨ ਕਾਰਨ ਇਸਤੀਫਾ ਦੇ ਦਿੱਤਾ ਗਿਆ ਸੀ। ਉਹਨਾਂ ਤੋਂ ਬਾਅਦ ਕਿਸੇ ਨੂੰ ਵੀ ਚੇਅਰਪਰਸਨ, ਵਾਈਸ ਚੇਅਰਪਰਸਨ ਜਾਂ ਮੈਂਬਰ ਨਿਯੁਕਤ ਨਹੀਂ ਕੀਤਾ ਗਿਆ ਅਤੇ ਇਹ ਸਾਰੇ ਅਹੁਦੇ ਖਾਲੀ ਹਨ ਜਿਸ ਕਾਰਨ ਜਨਰਲ ਵਰਗ ਦੇ ਲੋਕਾਂ ਨੂੰ ਆਪਣੇ ਮਸਲਿਆਂ ਦੀ ਸੁਣਵਾਈ ਲਈ ਕੋਈ ਰਸਤਾ ਨਜਰ ਨਹੀਂ ਆਉਂਦਾ।

Share post:

spot_img

Popular

More like this
Related

Bathinda News: RB DAV सीनियर सेकेंडरी पब्लिक स्कूल, बठिंडा में मातृ दिवस समारोह

Bathinda News: RB DAV सीनियर सेकेंडरी पब्लिक स्कूल, बठिंडा...