ਪਿੰਡ ਦੀ ਗੁਰਦੁਆਰਾ ਕਮੇਟੀ ਅਤੇ ਪੰਚਾਇਤ ਵੱਲੋਂ ਬੀਸੀਐੱਲ ਇੰਡਸਟਰੀ ਦਾ ਇਸ ਉਪਰਾਲੇ ਲਈ ਕੀਤਾ ਗਿਆ ਧੰਨਵਾਦ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਬੀਸੀਐੱਲ ਇੰਡਸਟਰੀ ਲਿਮਟਿਡ ਵੱਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਮਛਾਣਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਛੱਤ ’ਤੇ ਪੰਜ ਕਿਲੋਂਵਾਟ ਦਾ ਸੋਲਰ ਸਿਸਟਮ ਲਗਵਾਇਆ ਗਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਪਿੰਡ ਦੀ ਬਾਹਰੀ ਗੁਰਦੁਆਰਾ ਸਾਹਿਬ ਵਾਲੀ ਸੜਕ ਉਪਰ 20 ਲਾਈਟਾਂ ਵਾਲੇ ਪੋਲ ਵੀ ਲਗਾਏ ਗਏ। ਇਸ ਉਪਰਾਲੇ ’ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬੀਸੀਐੱਲ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਬੀਸੀਐੱਲ ਇੰਡਸਟਰੀ ਦੇ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਵੱਲੋਂ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀਸੀਐੱਲ ਡਿਸਟਿਲਰੀ ਯੂਨਿਟ ਦੇ ਜੀਐੱਮ ਰਵਿੰਦਰਾ ਕੁਮਾਰ ਅਤੇ ਸੀਨੀਅਰ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਪਹਿਲਾਂ ਵੀ ਇਸ ਪਿੰਡ ’ਚ ਸਮੇਂ ਸਮੇਂ ’ਤੇ ਸਮਾਜ ਸੇਵੀ ਕਾਰਜਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਇਸ ਤਹਿਤ ਹੀ ਅਸੀਂ ਪਿੰਡ ਦੇ ਗੁਰੂ ਘਰ ਦੀ ਛੱਤ ਉਪਰ ਇਹ ਪੰਜ ਕਿਲੋਂਵਾਟ ਦਾ ਸੋਲਰ ਸਿਸਟਮ ਲਗਾਇਆ ਹੈ ਅਤੇ ਪਿੰਡ ਦੀ ਬਾਹਰੀ ਫਿਰਨੀ ਉਪਰ ਵੀ ਕਾਫੀ ਹਨੇਰਾ ਰਹਿੰਦਾ ਸੀ ਜਿਸ ਨੂੰ ਦੇਖਦੇ ਹੋਏ ਮੈਨੇਜਮੈਂਟ ਨੇ ਇਸ ਸੜਕ ਉਪਰ 20 ਲਾਈਟਾਂ ਵਾਲੇ ਪੋਲ ਲਗਾਏ ਗਏ ਹਨ ਜਿਸ ਦਾ ਹੁਣ ਪਿੰਡ ਵਾਸੀਆਂ ਨੂੰ ਕਾਫੀ ਫਾਇਦਾ ਵੀ ਹੋ ਗਿਆ ਹੈ।
ਦੂਜੇ ਪਾਸੇ ਪਿੰਡ ਦੇ ਗੁਰਦੁਆਰਾ ਕਮੇਟੀ ਦੇ ਆਗੂ ਰਾਜਪਾਲ ਸਿੰਘ, ਦਰਸ਼ਨ ਸਿੰਘ, ਹੁਕਮ ਸਿੰਘ ਅਤੇ ਸੁਖਵੀਰ ਸਿੰਘ ਨੇ ਇਸ ਸੋਲਰ ਸਿਸਟਮ ਅਤੇ ਪਿੰਡ ’ ਚ ਲਗਾਈਆਂ ਲਾਈਟਾਂ ਲਈ ਬੀਸੀਐੱਲ ਦੇ ਮੈਨੇਜਿੰਗ ਡਾਇਰੈਟਰ ਰਾਜਿੰਦਰ ਮਿੱਤਲ ਅਤੇ ਹੋਰ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਪਿੰਡ ਦੇ ਮੌਜੂਦਾ ਸਰਪੰਚ ਤੇਗਵੀਰ ਸਿੰਘ ਅਤੇ ਸਾਬਕਾ ਸਰਪੰਚ ਪਰਵਿੰਦਰ ਸਿੰਘ ਵੱਲੋਂ ਵੀ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੀਸੀਐੱਲ ਵੱਲੋਂ ਸਮਾਜ ਸੇਵੀ ਕਾਰਜਾਂ ’ਚ ਬਣਦਾ ਆਪਣਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਬੀਸੀਐੱਲ ਗਰੁੱਪ ਦੇ ਵਾਈਸ ਪ੍ਰਧਾਨ ਕਰਨਲ ਐੱਮਐੱਸ ਗੌਡ ਰਿਟਾ ਨੇ ਦੱਸਿਆ ਕਿ ਭਵਿੱਖ ’ਚ ਵੀ ਮੈਨੇਜਮੈਂਟ ਵੱਲੋਂ ਇਸ ਤਰ੍ਹਾਂ ਦੇ ਸਮਾਜ ਸੇਵੀ ਅਤੇ ਵਿਕਾਸ ਦੇ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਏਗਾ ਤਾਂ ਜੋ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਪੰਹੁਚਾਈਆਂ ਜਾ ਸਕਣ।
Share the post "ਬੀਸੀਐੱਲ ਇੰਸਡਟਰੀ ਵੱਲੋਂ ਪਿੰਡ ਮਛਾਣਾ ਦੇ ਗੁਰੂ ਘਰ ਵਿਖੇ ਪੰਜ ਕਿਲੋਂਵਾਟ ਦਾ ਸੋਲਰ ਸਿਸਟਮ ਅਤੇ ਪਿੰਡ ਦੀ ਫਿਰਨੀ ’ਤੇ 20 ਲਾਈਟਾਂ ਵਾਲੇ ਪੋਲ ਲਗਾਏ"