ਸ਼੍ਰੋਮਣੀ ਅਕਾਲੀ ਦਲ ਵਲੋਂ ਕਮਲਦੀਪ ਕੌਰ ਰਾਜੋਆਣਾ ਤੇ ਆਪ ਵਲੋਂ ਗੁਰਮੇਲ ਸਿੰਘ ਹਨ ਉਮੀਦਵਾਰ
ਸਿਮਰਨਜੀਤ ਸਿੰਘ ਮਾਨ ਵੀ ਡਟੇ ਹੋਏ ਹਨ ਮੈਦਾਨ ’ਚ
ਸੁਖਜਿੰਦਰ ਮਾਨ
ਸੰਗਰੂਰ, 5 ਜੂਨ: ਆਗਾਮੀ 23 ਜੂਨ ਨੂੰ ਹੋਣ ਜਾ ਰਹੀ ਸੰਗਰੂਰ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਦਲਵੀਰ ਸਿੰਘ ਗੋਲਡੀ ਉਮੀਦਵਾਰ ਹੋਣਗੇ। ਜਦੋਂਕਿ ਭਾਜਪਾ ਨੇ ਬੀਤੇ ਕੱਲ ਸਾਮਲ ਹੋਏ ਕੱਲ ਨਾਮਜਦਗੀਆਂ ਦਾ ਆਖ਼ਰੀ ਦਿਨ ਹੈ, ਜਿਸਦੇ ਚੱਲਦੇ ਅੱਜ ਕਾਂਗਰਸ ਤੋਂ ਬਾਅਦ ਹੁਣ ਭਾਜਪਾ ਵਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ’ਤੇ ਦਾਅ ਖੇਡਿਆ ਗਿਆ ਹੈ। ਉਹ ਬਰਨਾਲਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਜਦੋਂਕਿ ਕਾਂਗਰਸ ਪਾਰਟੀ ਵਲੋਂ ਐਲਾਨੇ ਉਮੀਦਵਾਰ ਦਲਵੀਰ ਗੋਲਡੀ ਵੀ ਧੂਰੀ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਵਾਰ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਕਾਬਲੇ ਮੈਦਾਨ ਵਿਚ ਡਟੇ ਸਨ ਪ੍ਰੰਤੂ ਚੋਣ ਹਾਰ ਗਏ ਸਨ। ਜਿਸਦੇ ਚੱਲਦੇ ਹੂਣ ਵਾਰ ਫ਼ਿਰ ਪਾਰਟੀ ਨੇ ਉਨ੍ਹਾਂ ’ਤੇ ਮੁੜ ਵਿਸਵਾਸ ਜਤਾਇਆ ਹੈ। ਗੌਰਤਲਬ ਹੈ ਕਿ ਸੰਗਰੂਰ ਹਲਕਾ ਤੋਂ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਵੱਡੇ ਅੰਤਰ ਨਾਲ ਚੋਣ ਜਿੱਤਦੇ ਰਹੇ। ਮੌਜੂਦਾ ਸਮੇਂ ਆਪ ਦੀ ਸੂਬੇ ਵਿਚ ਸਰਕਾਰ ਹੈ, ਜਿਸਦੇ ਚੱਲਦੇ ਉਹ ਮੁੜ ਤੀਜ਼ੀ ਵਾਰ ਇਸ ਹਲਕੇ ’ਤੇ ਜਿੱਤ ਦਾ ਝੰਡਾ ਲਹਿਰਾਉਣ ਲਈ ਪੂਰੀ ਕੋਸ਼ਿਸ਼ ਵਿਚ ਹਨ। ਆਪ ਵਲੋਂ ਇਸ ਵਾਰ ਅਪਣੇ ਸੰਗਰੂਰ ਜਿਲੇ ਦੇ ਇੰਚਾਰਜ਼ ਸਰਪੰੰਚ ਗੁਰਮੇਲ ਸਿੰਘ ਨੂੰ ਟਿਕਟ ਦੇ ਕੇ ਮੁੜ ਆਮ ਲੋਕਾਂ ਦੀ ਪਾਰਟੀ ਹੋਣ ਦਾ ਸੂਨੇਹਾ ਦਿੱਤਾ ਹੈ। ਉਧਰ ਦੂਜੇ ਪਾਸੇ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਨਾਲ ਗੱਲ ਨਾ ਬਣਨ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦੋਂਕਿ ਸਿਮਰਨਜੀਤ ਸਿੰਘ ਮਾਨ ਬੀਤੇ ਕਲ ਹੀ ਆਪਣੇ ਨਾਮਜਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ।
Share the post "ਕਾਂਗਰਸ ਵਲੋਂ ਦਲਵੀਰ ਗੋਲਡੀ ਅਤੇ ਭਾਜਪਾ ਦੇ ਕੇਵਲ ਢਿੱਲੋਂ ਹੋਣਗੇ ਸੰਗਰੂਰ ਤੋਂ ਉਮੀਦਵਾਰ"