ਅਕਤੂਬਰ ਮਹੀਨੇ ਤਕ ਹੋਵੇਗਾ ਈ-ਆਫਿਸ ਦਾ ਨਵਾਂ ਵਰਜਨ ਲਾਗੂ
ਹਿੰਦੀ ਤੇ ਅੰਗ੍ਰੇਜੀ , ਦੋਵਾਂ ਭਾਸ਼ਾਵਾਂ ਵਿਚ ਕੰਮ ਕਰਨ, ਬੋਲਕੇ ਲਿਖਣ ਅਤੇ ਪੈਰਾਗ੍ਰਾਫ ਰੈਫਰੇਸਿੰਗ ਦੀ ਵੀ ਸਹੂਲਤ ਹੋਵੇਗੀ ਉਪਲਬਧ – ਮੁੱਖ ਸਕੱਤਰ
ਇਕ ਹੀ ਸਮੇਂ ‘ਤੇ ਕਈ ਡਾਕਿਯੂਮੇਂਟਸ ਇਕੱਠੇ ਖੋਲਣ ਦੀ ਹੋਵੇਗੀ ਸਹੂਲਤ ਇਸ ਵਰਜਨ ਵਿਚ – ਸੰਜੀਵ ਕੌਸ਼ਲ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਜੂਨ: ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਹੈ ਕਿ ਸਰਕਾਰੀ ਦਫਤਰਾਂ ਦੀ ਫਾਇਲਾਂ ਈ-ਆਫਿਸ ਰਾਹੀਂ ਅੱਗੇ ਵਧਾਏ ਜਾਣ ਦਾ ਕੰਮ ਜਾਰੀ ਹੈ। ਇਸ ਵਿਚ ਹੋਰ ਵੱਧ ਪਾਰਦਰਸ਼ਿਤਾ ਲਿਆਉਣ ਲਈ ਈ-ਆਫਿਸ ਦਾ ਨਵਾਂ ਵਰਜਨ -7 ਅਕਤੂਬਰ ਮਹੀਨੇ ਤਕ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋਕਿਸੇ ਵੀ ਵਿਅਕਤੀ ਦੇ ਕੰਮ ਵਿਚ ਕੋਈ ਦੇਰੀ ਨਾ ਹੋਵੇ।ਸ੍ਰੀ ਸੰਜੀਵ ਕੌੌਸ਼ਲ ਅੱਜ ਇੱਥੇ ਈ-ਆਫਿਸ ਪ੍ਰਕਿ੍ਰਆ ਦੇ ਲਾਗੂ ਕਰਨ ਦੇ ਸਬੰਧ ਵਿਚ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਈ ਆਫਿਸ ਦਾ ਨਵਾਂ ਵਰਜਨ-7 ਟੈਬਲੇਟ ਤੇ ਆਈਪੇਡ ਵਿਚ ਵੀ ਖੁੱਲ ਸਕੇਗਾ ਅਤੇ ਇਸ ਵਿਚ ਇਕ ਹੀ ਸਮੇਂ ‘ਤੇ ਕਈ ਡਾਕਿਯੂਮੈਂਅ ਇੱਕਠੇ ਖੋਲੇ ਜਾ ਸਕਣਗੇ। ਇਸ ਤੋਂ ਇਲਾਵਾ, ਇਸ ਵਿਚ ਬੋਲ ਕੇ ਲਿਖਣ ਦੀ ਸਹੂਲਤ ਅਤੇ ਪੈਰਾਗ੍ਰਾਫ ਰੇਫਰੇਸਿੰਗ ਫੀਚਰ ਵੀ ਉਪਲਬਧ ਹੋਣਗੇ। ਹਿੰਦੀ ਤੇ ਅੰਗ੍ਰੇਜੀ ਦੋਵਾਂ ਭਾਸ਼ਾਵਾਂ ਵਿਚ ਕੰਮ ਕਰਨ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰੀ ਦਫਤਰਾਂ ਵਿਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਜ ਕਰਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਵਿਜਨ ਅਨੁਰੂਪ ਸਰਕਾਰੀ ਦਫਤਰਾਂ ਵਿਚ ਈ-ਆਫਿਸ ਲਾਗੂ ਕਰਦੇ ਹੋਏ ਉਨ੍ਹਾਂ ਨੂੰ ਪੇਪਰਲੈਸ ਕੀਤਾ ਜਾਣਾ ਹੈ। ਇਸ ਨੂੰ ਹੁਣ ਤਕ ਸੂਬੇ ਦੇ 146 ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨਾਂ ਵਿਚ ਲਾਗੂ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਵਿਚ 123 ਵਿਭਾਗ ਤੇ 22 ਪਬਲਿਕ ਇੰਟਰਪ੍ਰਾਈਜਿਜ ਬਿਊਰੋ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਈ-ਆਫਿਸ ਦੇ 32 ਹਜਾਰ ਤੋਂ ਵੱਧ ਵਰਤੋਕਰਤਾ ਹਨ ਜਿਨ੍ਹਾਂ ਦੇ ਲਈ 6 ਤੋਂ 8 ਟੈਰਾਬਾਇਟ ਡਾਟਾ ਸਟੋਰੇਜ ਤਹਿਤ ਵਧਾਇਆ ਗਿਆ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ 75 ਫੀਸਦੀ ਅਤੇ ਮੁੱਖ ਸਕੱਤਰ ਦਫਤਰ ਵੱਲੋਂ 61 ਫੀਸਦੀ ਕੰਮ ਈ-ਆਫਿਸ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹੁਣ ਤਕ ਈ-ਆਫਿਸ ਦਾ ਵਰਚਨ-5.6 ਲਾਗੂ ਹੈ। ਇਸ ਅਕਤੂਬਰ ਮਹੀਨੇ ਤਕ ਨਵੇਂ ਵਰਚਨ-7 ਵਿਚ ਅਪਗ੍ਰੇਡ ਕਰ ਸਾਰੇ ਵਿਭਾਗਾਂ ਵਿਚ ਲਾਗੂ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਈ-ਆਫਿਸ ਦੇ ਸੁਚਾਰੂ ਲਾਗੂ ਲਈ ਸਿਖਲਾਈ ਵੀਡੀਓ ਕਲਿਕ ਵੀ ਤਿਆਰ ਕੀਤਾ ਜਾਵੇ ਤਾਂ ਜੋ ਸਾਰੇ ਅਧਿਕਾਰੀਤੇ ਕਰਮਚਾਰੀ ਹਿੰਨ੍ਹਾਂ ਨੂੰ ਸਮੇਂ-ਸਮੇਂ ‘ਤੇ ਵਰਤੋ ਕਰ ਸਕਣ।
ਮੁੱਖ ਸਕੱਤਰ ਨੇ ਸੀਨੀਅਰ ਅਧਿਕਾਰੀਆਂ ਨਾਲ ਇਸ ਸਬੰਧ ਵਿਚ ਸੁਝਾਅ ਵੀ ਲਏ ਅਤੇ ਉਨ੍ਹਾਂ ਨੂੰ ਈ-ਆਫਿਸ ਸਾਫਟਵੇਅਰ ਵਿਚ ਸ਼ਾਮਿਲ ਕਰਨ ਦੇ ਨਿਰਦੇਸ਼ ਵੀ ਦਿੱਤੇ।ਮੀਟਿੰਗ ਵਿਚ ਮਾਲ ਅਤੇ ਆਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀਕੇ ਦਾਸ, ਸੂਚਨਾ ਅਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਉਦਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਪ੍ਰਸਾਸ਼ਨਿਕ ਸਕੱਤਰ ਪੰਕਜ ਅਗਰਵਾਲ, ਪ੍ਰਬੰਧ ਨਿਦੇਸ਼ਕ ਹਾਰਟਰੋਨ ਮਨਦੀਪ ਬਰਾੜ, ਪ੍ਰਸਾਸ਼ਨਿਕ ਸਕੱਤਰ ਅਸ਼ੋਕ ਮੀਣਾ ਅਤੇ ਮਨੁੱਖ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਚੰਦਰ ਸ਼ੇਖਰ ਖਰੇ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਈ-ਆਫਿਸ ਰਾਹੀਂ ਦਫਤਰਾਂ ਦੀ ਕਾਰਜ ਪ੍ਰਣਾਲੀ ਵਿਚ ਆਵੇਗੀ ਪਾਰਦਰਸ਼ਿਤਾ
7 Views