Sunday, April 19, 2026
spot_img
spot_img

ਸਿੰਦੇ ਸਰਕਾਰ ਨੇ ਮਹਾਰਾਸਟਰ ਵਿਧਾਨ ਸਭਾ ਵਿਚ ਹਾਸਲ ਕੀਤਾ ਬਹੁਮਤ

Date:

spot_img

ਸਰਕਾਰ ਦੇ ਪੱਖ ’ਚ 164 ਤੇ ਵਿਰੁੱਧ ਸਿਰਫ਼ 99 ਮੈਂਬਰ ਭੁਗਤੇ
21 ਵਿਧਾਇਕ ਵੋਟਿੰਗ ਦੌਰਾਨ ਰਹੇ ਗੈਰਹਾਜ਼ਰ
ਪੰਜਾਬੀ ਖ਼ਬਰਸਾਰ ਬਿਉਰੋ
ਮੁੰਬਈ, 4 ਜੁਲਾਈ: ਪਿਛਲੇ ਕਈ ਦਿਨਾਂ ਤੋਂ ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ ਨੂੰ ਬਦਲਣ ਦੀ ਚੱਲ ਰਹੀ ਕਸ਼ਮਕਸ ਦੌਰਾਨ ਦੋ ਦਿਨ ਪਹਿਲਾਂ ਮੁੱਖ ਮੰਤਰੀ ਵਜੋਂ ਅਹੁੱਦੇ ਦੀ ਸਹੁੰ ਚੁੱਕਣ ਵਾਲੇ ਸਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਦੀ ਸਰਕਾਰ ਨੇ ਅੱਜ ਸੂਬਾ ਅਸੈਂਬਲੀ ਵਿੱਚ ਬਹੁਮਤ ਹਾਸਲ ਕਰ ਰਿਹਾ। ਉਨ੍ਹਾਂ ਨੂੰ 288 ਮੈਂਬਰੀ ਸਦਨ ਵਿੱਚੋਂ 164 ਵੋਟਾਂ ਮਿਲੀਆਂ ਜਦੋਂਕਿ 99 ਮੈਂਬਰ ਵਿਰੁਧ ਭੁਗਤੇ। ਇਸਤੋਂ ਇਲਾਵਾ 21 ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਬੀਤੇ ਕੱਲ ਸਦਨ ਦੇ ਸਪੀਕਰ ਦੀ ਹੋਈ ਚੌਣ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਸਰਕਾਰ ਬਹੁਮਤ ਹਾਸਲ ਕਰਨ ਵਿਚ ਸਫ਼ਲ ਰਹੇਗੀ। ਉਧਰ ਬਹੁਮਤ ਹਾਸਲ ਕਰਨ ਤੋਂ ਬਾਅਦ ਹੁਣ ਸਿਵ ਸੈਨਾ ’ਤੇ ਕੰਟਰੋਲ ਹਾਸਲ ਕਰਨ ਤੇ ਬਰਕਰਾਰ ਰੱਖਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਕਾਨੂੰਨੀ ਜੰਗ ਸ਼ੁਰੂ ਹੋ ਗਈ ਹੈ। ਇਸ ਮਾਮਲੇ ’ਤੇ ਸੁਪਰੀਮ ਕੋਰਟ ਵਲੋਂ ਵੀ 11 ਜੁਲਾਈ ਨੂੰ ਸੁਣਵਾਈ ਰੱਖੀ ਹੋਈ ਹੈ। ਹੁਣ ਦੋਨਾਂ ਹੀ ਧਿਰਾਂ ਵਲੋਂ ਇੱਕ-ਦੂਜੇ ਦੇ ਸਮਰਥਕ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀਆਂ ਸਿਕਾਇਤਾਂ ਕੀਤੀਆਂ ਹਨ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

वर्तमान में “अहिंसा परमो धर्म:” की भावना पहले से अधिक प्रासंगिक:श्री नायब सिंह सैनी

👉कहा, प्रधानमंत्री संस्कृति को सहेज कर भारत को विश्व...

ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ : ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਮੌਕੇ...

ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

👉ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵੱਡੀ ਚਿੰਤਾ ਵਾਲੀਆਂ...

Punjab ‘ਚ ਲਾਗੂ ਹੋਇਆ ਬੇਅਦਬੀ ਕਾਨੂੰਨ; ਰਾਜਪਾਲ ਨੇ ਦਿੱਤੀ ਮੰਨਜੂਰੀ

👉ਪੰਜਾਬ ਸਰਕਾਰ ਨੇ 13 ਅਪ੍ਰੈਲ ਨੂੰ ਵਿਸ਼ੇਸ ਸੈਸ਼ਨ 'ਚ...