ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਗੋਪਾਲ ਕਾਂਡਾ ਨੇ ਆਪਣੇ 1 ਮਹੀਨੇ ਦੀ ਤਨਖਾਹ ਦੇ ਸਮਾਨ ਝੰਡੇ ਦਾ ਦਾਨ ਕਰਨ ਦਾ ਐਲਾਨ ਕੀਤਾ
ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੀਤੀ ਸਰਵਦਲ ਦੀ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਅੱਜ ਅਮ੍ਰਤ ਮਹਾਉਤਸਵ ਦੇ ਤਹਿਤ 13 ਤੋਂ 15 ਅਗਸਤ ਤਕ ਮਨਾਏ ਜਾਣ ਵਾਲੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਪੂਰੇ ਦੇਸ਼ ਵਿਚ 20 ਕਰੋੜ ਘਰਾਂ ‘ਤੇ ਝੰਡਾ ਫਹਿਰਾਇਆ ਜਾਵੇਗਾ, ਜਿਸ ਨਾਲ ਲਗਭਗ 100 ਕਰੋੜ ਦੀ ਆਬਾਦੀ ਕਵਰ ਹੋਵੇਗੀ। ਹਰਿਆਣਾ ਵਿਚ ਵੀ ਲਗਭਗ 60 ਲੱਖ ਘਰਾਂ ‘ਤੇ ਤਿਰੰਗਾ ਫਹਿਰਾਇਆ ਜਾਵੇਗਾ। ਇਹ ਇਕ ਜਨ ਮੁਹਿੰਮ ਹੈ, ਇਸ ਲਈ ਨਾਗਰਿਕਾਂ ਵੱਲੋਂ ਖਰੀਦ ਕਰ ਆਪਣੀ ਇੱਛਾ ਨਾਲ ਕੌਮੀ ਝੰਡਾ ਫਹਿਰਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਲਈ ਸਰਕਾਰੀ ਪੈਸੇ ਦੀ ਵਰਤੋ ਨਹੀਂ ਕੀਤੀ ਜਾਵੇਗੀ। ਇਸ ਮੁਹਿੰਮ ਦੇ ਸਬੰਧ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਹਰਿਆਣਾ ਨਿਵਾਸ ‘ਤੇ ਸਾਰੀ ਪਾਰਟੀਆਂ ਦੀ ਮੀਟਿੰਗ ਲਈ।ਮੀਟਿੰਗ ਦੌਰਾਨ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਅਤੇ ਵਿਧਾਇਕ ਗੋਪਾਲ ਕਾਂਡਾ ਨੇ ਐਲਾਨ ਕੀਤਾ ਕਿ ਊਹ ਆਪਣੇ 1 ਮਹੀਨੇ ਦੀ ਤਨਖਾਹ ਸਮਾਨ ਝੰਡੇ ਦਾ ਦਾਨ ਕਰਣਗੇ। ਉਨ੍ਹਾਂ ਨੇ ਹੋਰ ਵਿਧਾਇਕਾਂ ਅਤੇ ਸਾਂਸਦ ਨੂੰ ਵੀ ਝੰਡਾ ਦਾਨ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਾਰੇ ਸਰਕਾਰੀ ਭਵਨਾਂ ‘ਤੇ ਹੁਣ ਸਥਾਈ ਰੂਪ ਨਾਲ ਤਿਰੰਗਾ ਲਗਾਇਆ ਜਾਵੇਗਾ ਅਤੇ 26 ਜਨਵਰੀ ਅਤੇ 15 ਅਗਸਤ ਦੇ ਦਿਨ ਤਿਰੰਗਾ ਫਹਿਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 13 ਤੋਂ 15 ਅਗਸਤ ਤਕ ਘਰਾਂ ‘ਤੇ ਤਿਰੰਗਾ ਫਹਿਰਾਉਣ ਤੋਂ ਇਲਾਵਾ ਸਕੂਲੀ ਬੱਚਿਆਂ ਦੀ ਵਰਦੀ ‘ਤੇ ਤਿਰੰਗਾ ਦਾ ਬੈਚ ਵੀ ਲਗਾਇਆ ਜਾਵੇਗਾ, ਤਾਂ ਜਜੋ ਉਨ੍ਹਾਂ ਵਿਚ ਵੀ ਦੇਸ਼ਭਗਤੀ ਦੀ ਭਾਵਨਾ ਦਾ ਸੰਚਾਰ ਹੋਵੇ ਅਤੇ ਉਹ ਸਵੈ ਨੂੰ ਇਸ ਮੁਹਿੰਮ ਦੇ ਨਾਲ ਜੋੜ ਸਕਣ।ਉਨ੍ਹਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਕਿਸੇ ਵੀ ਤਰ੍ਹਾ ਨਾਲ ਸਰਕਾਰੀ ਪੈਸੇ ਦੀ ਵਰਤੋ ਨਹੀਂ ਕੀਤੀ ਜਾਵੇਗੀ। ਲੋਕਾਂ ਨੂੰ ਆਪਣੀ ਇੱਛਾ ਨਾਲ ਤਿਰੰਗਾ ਖਰੀਦ ਕੇ ਆਪਣੇ ਘਰਾਂ ‘ਤੇ ਫਹਿਰਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਵੀ ਇਸ ਕੌਮੀ ਪੁਰਬ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇਣ ਲਈ ਅੱਗੇ ਆੳ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਦਾਨ ਰਾਹੀਂ ਅਤੇ ਉਦਯੋਗਿਕ ਸੰਸਥਾਲਾਂ ਵੱਲੋਂ ਸੀਐਸਆਰ ਰਾਹੀਂ ਝੰਡੇ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਸਤੇ ਅਨਾਜ ਦੀ ਦੁਕਾਨਾਂ, ਪੋਸਟ ਆਫਿਸ, ਪੰਚਾਇਤ ਘਰ, ਆਮ ਸੇਵਾ ਕੇਂਦਰਾਂ, ਆਂਗਨਵਾੜੀ ਕੇਂਦਰਾਂ ਆਦਿ ‘ਤੇ ਤਿਰੰਗਾ ਉਪਲਬਧ ਕਰਵਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਸੰਪੂਰਣ ਮਰਿਯਾਦਾ ਦੇ ਨਾਲ ਹੀ ਤਿਰੰਗਾ ਫਹਿਰਾਇਆ ਜਾਵੇਗਾ। ਸਾਰੇ ਜਿਲ੍ਹਿਆਂ ਵਿਚ ਤਿਰੰਗਾ ਦੀ ਉਪਲਬਧਤਾ ਲਈ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦੇ ਦਿੱਤੇ ਹਨ ਅਤੇ ਜਰੂਰਤ ਦੇ ਅਨੁਸਾਰ ਸਥਾਨਕ ਪੱਧਰ ‘ਤੇ ਵੀ ਝੰਡੇ ਬਣਵਾਏ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਤਿਰੰਗਾ ਉਪਲਬਧ ਕਰਾਉਣ ਦੇ ਨਾਲ-ਨਾਲ ਨਾਗਰਿਕਾਂ ਦੀ ਸਹੂਲਤ ਲਈ ਝੰਡੇ ਦੀ ਵੀ ਉਪਲਬਧਤਾ ਯਕੀਨੀ ਕੀਤੀ ਜਾਵੇਗੀ ਤਾਂ ਜੋ ਉਹ ਬਿਨ੍ਹਾਂ ਕਿਸੇ ਮੁਸ਼ਕਲ ਦੇ ਆਪਣੇ ਘਰਾਂ ‘ਤੇ ਤਿਰੰਗਾ ਫਹਿਰਾ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਬਣਾਏ ਗਏ ਪੋਰਟਲ ‘ਤੇ ਇਕ ਅਪੀਲ ਪੇਜ ਵੀ ਬਣਾਇਆ ਜਾਵੇਗਾ, ਜਿਸ ਵਿਚ ਝੰਡਾ ਦਾਨ ਕਰਨ ਦੀ ਅਪੀਲ ਕੀਤੀ ਜਾਵੇਗੀ। ਨਾਲ ਹੀ ਜਿਲ੍ਹਾ ਪ੍ਰਸਾਸ਼ਨ ਜਾਂ ਹੋਰ ਸੰਸਥਾਵਾਂ ਵੱਲੋਂ ਵੀ ਤਿਰੰਗਾ ਦੀ ਜਰੂਰਤ ਜਾਂ ਮੰਗ ਵੀ ਇਸ ਪੋਰਟਲ ‘ਤੇ ਦਰਜ ਕੀਤੀ ਜਾਵੇਗੀ।
ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਤਿਰੰਗੇ ਦੇ ਨਾਲ ਡੰਡਾ ਵੀ ਜਰੂਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਰੀ ਪਾਰਟੀਆਂ ਕਾਰਜਕਰਤਾਵਾਂ ਦੀ ਡਿਊਟੀ ਲਗਾਉਣ ਅਤੇ ਊਹ ਘਰ-ਘਰ ਜਾ ਕੇ ਵੀ ਝੰਡਾ ਲਗਾਉਣ ਅਤੇ ਜਿਸ ਦੇ ਕੋਲ ਤਿਰੰਗਾ ਨਹੀਂ ਹੈ ਉਨ੍ਹਾਂ ਨੂੰ ਉਪਲਬਧ ਕਰਵਾਉਣ। ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਵੀ ਕਿਹਾ ਕਿ ਊਹ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਣਗੇ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਇਕੱਠੇ ਇੰਨ੍ਹੇ ਵੱਡੇ ਪੈਮਾਨੇ ‘ਤੇ ਤਿਰੰਗਾ ਫਹਿਰਾਉਣ ਨਾਲ ਯਕੀਨੀ ਰੂਪ ਨਾਲ ਦੇਸ਼ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਹੋਵੇਗਾ।ਮੀਟਿੰਗ ਵਿਚ ਨੇਤਾ ਵਿਰੋਧੀਧਿਰ ਭੁਪੇਂਦਰ ਸਿੰਘ ਹੁਡਾ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੇਸ਼ ਭਗਤੀ ਲਈ ਅਜਿਹੀ ਪਹਿਲ ਜਰੂਰ ਕੀਤੀ ਜਾਣੀ ਚਾਹੀਦੀ ਹੈ। ਤਿਰੰਗਾ ਕਿਸੇ ਸਰਕਾਰ ਜਾਂ ਨਿਜੀ ਵਿਅਕਤੀ ਦਾ ਪ੍ਰਤੀਕ ਨਹੀਂ, ਸਗੋ ਇਹ ਦੇਸ਼ ਦੀ ਆਨ, ਬਾਨ, ਸ਼ਾਨ ਅਤੇ ਨੈਸ਼ਨਲਿਟੀ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਤਿਰੰਗੇ ਦੀ ਪਰਿਕਲਪਨਾ ਕੀਤੀ ਗਈ ਸੀ ਉਦੋਂ ਸੰਵਿਧਾਨ ਮੀਟਿੰਗ ਵਿਚ ਇੰਨ੍ਹਾਂ ਤਿੰਨਾਂ ਰੰਗਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਸੀ ਉਦੋਂ ਜਾ ਕੇ ਇਹ ਤਿਨ ਰੰਗ ਚੁਣੇ ਗਏ ਸਨ। ਸ੍ਰੀ ਭੁਪੇਂਦਰ ਸਿੰਘ ਹੁਡਾ ਨੇ ਕਿਹਾ ਕਿ ਊਹ ਆਪਣੀ ਪਾਰਟੀ ਦੇ ਕਾਰਜਕਰਤਾਵਾਂ ਅਤੇ ਅਧਿਕਾਰੀ ਨੂੰ ਵੀ ਅਪੀਲ ਕਰਣਗੇ ਕਿ ਊਹ ਸਾਰੇ ਇਸ ਮੁਹਿੰਮ ਵਿਚ ਵੱਧਚੜ੍ਹ ਕੇ ਹਿੱਸਾ ਲੈਣ। ਕਾਂਗਰਸ ਸੂਬਾ ਪ੍ਰਧਾਨ ਉਦੈਭਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿਚ ਪੂਰੇ ਜੋਸ਼ ਅਤੇ ਉਮੰਗ ਨਾਲ ਸਹਿਯੋਗ ਕਰਾਂਗੇ। ਕੇਂਦਰ ਤੇ ਰਾਜ ਸਰਕਾਰ ਦਾ ਇਹ ਯਤਨ ਸ਼ਲਾਘਾਯੋਗ ਹੈ ਠੀਕ ਹੈ ਆਮਜਨਤਾ ਨੂੰ ਇਸ ਤਰ੍ਹਾ ਨਾਲ ਇੰਨ੍ਹੈ ਵੱਡੀ ਮੁਹਿੰਮ ਵਿਚ ਸ਼ਾਮਿਲ ਕਰ ਰਹੇ ਹਨ। ਕਾਂਗਰਸ ਵਿਧਾਇਕ ਸ੍ਰੀਮਤੀ ਗੀਤਾ ਭੁਕੱਲ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਪੂਰੇ ਸਨਮਾਨ ਤੇ ਮਰਿਯਾਦਾ ਨਾਲ ਤਿਰੰਗਾ ਫਹਿਰਾਇਆ ਜਾਵੇ ਇਹ ਅਸੀਂ ਵੀ ਯਕੀਨੀ ਕਰਾਂਗੇ। ਇਨੇਲੋ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਇਸ ਮੁਹਿੰਮ ਵਿਚ ਸਿਖਿਆ ਵਿਭਾਗ ਦੀ ਮਹਤੱਵਪੂਰਣ ਭੁਮਿਕਾ ਹੈ ਇਸ ਲਈ ਸਰਕਾਰ ਵੱਲੋਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ਰ ਰੂਪ ਨਾਲ ਨਿਰਦੇਸ਼ ਦਿੱਤੇ ਜਾਣ ਤਾਂ ਜੋ ਸੰਪੂਰਣ ਗਤੀਵਿਧੀਆਂ ਸੁਗਮਤਾ ਨਾਲ ਪੂਰੀਆਂ ਹੋ ਸਕਣ।
Share the post "ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਹਰਿਆਣਾ ਵਿਚ ਲਗਭਗ 60 ਲੱਖ ਘਰਾਂ ‘ਤੇ ਫਹਿਰਾਇਆ ਜਾਵੇਗਾ ਤਿਰੰਗਾ"