ਹਰਿਆਣਾ ਵਿਧਾਨਸਭਾ ਵਿਚ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਕਰਨ ਬਾਅਦ ਮੀਡੀਆ ਨਾਲ ਰੁਬਰੂ ਹੋਏ ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਰਾਸ਼ਟਰਪਤੀ ਦੇ ਚੋਣ ਵਿਚ ਸ੍ਰੀਮਤੀ ਦਰੌਪਦੀ ਮੁਰਮੂ ਨੂੰ ਉਮੀਦ ਤੋਂ ਵੀ ਵੱਧ ਵੋਟ ਮਿਲਣਗੇ। ਐਨਡੀਏ ਦੀ ਉਮੀਦਵਾਰ ਸ੍ਰੀਮਤੀ ਮੁਰਮੂ ਚੰਗੀ ਸ਼ਖਸ਼ੀਅਤ ਦੀ ਧਨੀ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਤੋਂ ਵੱਧ ਵੋਟ ਮਿੱਲ ਰਹੇ ਹਨ। ਉਨ੍ਹਾਂ ਦਾ ਜਿੱਤਛਾ ਤੈਅ ਹੈ। ਮੁੱਖ ਮੰਤਰੀ ਸੋਮਵਾਰ ਨੂੰ ਹਰਿਆਣਾ ਵਿਧਾਨਸਭਾ ਵਿਚ ਰਾਸ਼ਟਪਤੀ ਅਹੁਦੇ ਲਈ ਵੋਟ ਕਰਨ ਦੇ ਬਾਅਦ ਮੀਡੀਆ ਨਾਲ ਰੁਬਰੂ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੇ ਨਾਲ ਲੋਕਸਭਾ ਤੇ ਰਾਜਸਭਾ ਵਿਚ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਹੋ ਰਹੀ ਹੈ, ਜੋ ਸ਼ਾਮ 5 ਵਜ ਤੱਕ ਚੱਲੇਗੀ। ਦੁਪਹਿਰ 12:30 ਵਜੇ ਤੱਕ ਹਰਿਆਣਾ ਵਿਧਾਨਸਭਾ ਵਿਚ 48 ਵੋਟ ਪਾਏ ਜਾ ਚੁੱਕੇ ਹਨ। ਕੁੱਝ ਵਿਧਾਇਕ ਦਿੱਲੀ ਵਿਚ ਵੀ ਵੋਟਿੰਗ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਐਨਡੀਏ ਅਤੇ ਯੂਪੀਏ ਦੇ ਉਮੀਦਵਾਰਾਂ ਦੇ ਵੋਟਿੰਗ ਦਾ ਆਪਣਾ-ਆਪਣਾ ਗਣਿਤ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਐਨਡੀਏ ਦੀ ਉਮੀਦਵਾਰ ਸ੍ਰੀਮਤੀ ਦਰੌਪਦੀ ਮੁਰਮੂ ਕਾਫੀ ਅੰਤਰ ਤੋਂ ਜਿੱਤ ਦਰਜ ਕਰੇਗੀ ਅਤੇ 25 ਜੁਲਾਈ ਨੂੰ ਸੁੰਹ ਗ੍ਰਹਿਣ ਕਰਣਗੇ।
ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣੇਗੀ ਸ੍ਰੀਮਤੀ ਮੁਰਮੂ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀਮਤੀ ਦਰੌਪਦੀ ਮੁਰਮੂ ਦੇ ਮਹਿਲਾ ਉਮੀਦਵਾਰ ਹੋਣ ਨਾਲ ਪੂਰੇ ਦੇਸ਼ ਦੀ ਮਹਿਲਾਵਾਂ ਵਿਚ ਉਤਸਾਹ ਦਾ ਸੰਚਾਰ ਹੋਵੇਗਾ। ਸ੍ਰੀਮਤੀ ਮੁਰਮੂ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਨਣ ਜਾ ਰਹੀ ਹੈ, ਉੱਥੇ ਹੀ ਜਨਜਾਤੀ ਦੇ ਸਮਾਜ ਤੋਂ ਉਹ ਪਹਿਲੀ ਮਹਿਲਾ ਹੈ, ਜੋ ਰਾਸ਼ਟਰਪਤੀ ਅਹੁਦੇ ਲਈ ਚੁਣੀ ਜਾਵੇਗੀ।
ਰਾਸ਼ਟਰਪਤੀ ਹੋਵੇ ਜਾਂ ਉੱਪਰਾਸ਼ਟਰਪਤੀ ਐਨਡੀਏ ਨੇ ਚੰਗੇ ਪੜ੍ਹੇ-ਲਿਖੇ ਉਮੀਦਵਾਰਾਂ ਦਾ ਕੀਤਾ ਚੋਣ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਸ਼ਟਰਪਤੀ ਹੋਵੇ ਜਾਂ ਉੱਪ ਰਾਸ਼ਟਰਪਤੀ ਐਨਡੀਏ ਨੇ ਸੋਚ ਸਮਝਕੇ ਸਾਰੇ ਸਮੀਕਰਣ ਦੇ ਹਿਸਾਬ ਨਾਲ ਚੰਗੇ ਤੇ ਪੜ੍ਹੇ-ਲਿਖੇ ਉਮੀਦਵਾਰਾਂ ਦਾ ਚੋਣ ਕੀਤਾ ਹੈ। ਉੱਪ ਰਾਸ਼ਟਰਪਤੀ ਅਹੁਦੇ ਲਹੀ ਐਨਡੀਏ ਦੇ ਉਮੀਦਾਵਰ ਸ੍ਰੀ ਜਗਦੀਪ ਧਨਖੜ ਰਾਜਸਤਾਨ ਦੇ ਰਹਿਣ ਵਾਲੇ ਹਨ ਅਤੇ ਵਕੀਲ ਰਹੇ ਹਨ। ਇਸ ਦੇ ਨਾਲ-ਨਾਲ ਉਹ ਪੱਛਮ ਬੰਗਾਲ ਵਿਚ ਗਵਰਨਰ ਰਹੇ ਹਨ। ਉੱਥੇ ਉਨ੍ਹਾਂ ਦੀ ਚੰਗੀ ਭੁਮਿਕਾ ਰਹੀ। ਉਨ੍ਹਾਂ ਨੂੰ ਉੱਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਕੇ ਚੰਗਾ ਸੰਦੇਸ਼ ਦਿੱਤਾ ਹੈ।
Share the post "ਮੁੱਖ ਮੰਤਰੀ ਨੇ ਕਿਹਾ ਸ੍ਰੀਮਤੀ ਦਰੌਪਦੀ ਮੁਰਮੂ ਨੂੰ ਉਮੀਂਦ ਤੋਂ ਵੱਧ ਵੋਟ ਮਿਲੇ, ਉਨ੍ਹਾਂ ਦੀ ਜਿੱਤ ਤੈਅ"