6 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ : ਪਿਛਲੇ ਦੋ ਸਾਲਾਂ ’ਚ ਭਾਰੀ ਤਬਾਹੀ ਮਚਾਉਣ ਵਾਲੇ ਕਰੋਨਾ ਨੇ ਮੁੜ ਇਲਾਕੇ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ 46 ਕੇਸ ਨਵੇਂ ਮਿਲੇ ਹਨ, ਜਿੰਨ੍ਹਾਂ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 182 ਹੋ ਗਈ ਹੈ। ਇਸਤੋਂ ਇਲਾਵਾ ਬੀਤੇ ਕੱਲ ਕਰੀਬ ਪੰਜ ਮਹੀਨਿਆਂ ਬਾਅਦ ਜ਼ਿਲ੍ਹੇ ਵਿਚ ਪਹਿਲੀ ਵਾਰ ਕਰੋਨਾ ਕਾਰਨ ਇੱਕ ਬਜ਼ੁਰਗ ਦੀ ਮੌਤ ਵੀ ਹੋ ਗਈ ਸੀ। ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇਸ ਸਾਲ ਵਿਚ ਜ਼ਿਲ੍ਹੇ ਚ 714229 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 51378 ਵਿਅਕਤੀ ਪਾਜੀਟਿਵ ਪਾਏ ਗਏ ਤੇ 50107 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ। ਹੁਣ ਤੱਕ ਜ਼ਿਲ੍ਹੇ ਚ 1089 ਕਰੋਨਾ ਨਾਲ ਮੌਤਾਂ ਹੋਈਆਂ ਹਨ।
Share the post "ਬਠਿੰਡਾ ’ਚ ਕਰੋਨਾ ਨੇ ਮੁੜ ਪੈਰ ਪਸਾਰੇ, ਇੱਕ ਦਿਨ ’ਚ 46 ਕੇਸ ਮਿਲੇ, ਇੱਕ ਬਜ਼ੁਰਗ ਦੀ ਹੋਈ ਮੌਤ"