Sunday, May 3, 2026
spot_img
spot_img

ਦੁਖਦਾਈਕ ਘਟਨਾ: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਪੇਟੀ ’ਚ ਰੱਖੀ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ

ਲੁਧਿਆਣਾ, 19 ਜੁਲਾਈ: ਜ਼ਿਲ੍ਹੇ ਵਿਚ ਪੈਂਦੇ ਪਿੰਡ ਰੌਣੀ ’ਚ ਇਕ ਵਿਅਕਤੀ ਵਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਕਤਲ ਕਰਕੇ ਉਸਦੀ ਲਾਸ਼ ਪੇਟੀ ‘ਚ ਬੰਦ ਕਰਕੇ ਰੱਖਣ ਦੀ ਸੂਚਨਾ ਮਿਲੀ ਹੈ। ਪੇਕੇ ਪ੍ਰਵਾਰ ਨੂੰ ਸ਼ੱਕ ਪੈਣ ’ਤੇ ਅੱਜ ਉਨ੍ਹਾਂ ਪੁਲਿਸ ਦੀ ਹਾਜ਼ਰੀ ’ਚ ਲਾਸ਼ ਨੂੰ ਪੇਟੀ ਵਿਚੋਂ ਕਢਵਾਇਆ। ਘਟਨਾ ਸਮੇਂ ਜਦ ਪੁਲਿਸ ਕੰਧ ਟੱਪ ਕੇ ਅੰਦਰ ਗਈ ਤਾਂ ਜਸਵਿੰਦਰ ਸਿੰਘ ਮੁੱਖਨ ਗੇਟ ਨੂੰ ਅੰਦਰੋਂ ਤੇ ਬਾਹਰੋਂ ਜਿੰਦਰਾ ਲਗਾਇਆ ਹੋਇਆ ਸੀ ਤੇ ਉਹ ਖੁਦ ਜਿਸ ਕਮਰੇ ਵਿਚ ਪੇਟੀ ਪਈ ਹੋਈ ਸੀ, ਉਥੇ ਬੈਠਾ ਹੋਇਆ ਸੀ । ਇਸ ਮਾਮਲੇ ਵਿਚ ਪੁਲਿਸ ਚੌਕੀ ਰੌਣੀ ਦੇ ਮੁਲਾਜਮਾਂ ਨੇ ਦਸਿਆ ਕਿ ਕਥਿਤ ਦੋਸ਼ੀ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿ੍ਰਤਕ ਦੀ ਪਹਿਚਾਣ ਬਲਜਿੰਦਰ ਕੌਰ (46)ਪਤਨੀ ਜਸਵਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਦਾ ਇਹ ਤੀਜ਼ਾ ਵਿਆਹ ਸੀ। ਦੋਨਾਂ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇਸ ਵਿਆਹ ਵਿਚੋਂ ਕੋਈ ਬੱਚਾ ਨਹੀਂ ਸੀ। ਵੱਡੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਜਸਵਿੰਦਰ ਸਿੰਘ ਪੁਲਿਸ ਕੋਲ ਦਾਅਵਾ ਕਰ ਰਿਹਾ ਸੀ ਕਿ ਉਸਦੀ ਪਤਨੀ ਦਾ ਕਤਲ ਕਿਸੇ ਗੁਆਂਢੀ ਨੇ ਕਰਕੇ ਲਾਸ਼ ਪੇਟੀ ਵਿਚ ਰੱਖੀ ਹੈ। ਹਾਲਾਂਕਿ ਪੁਲਿਸ ਨੇ ਮੌਕੇ ’ਤੇ ਪੇਟੀ ਨੂੰ ਲੱਗੇ ਜਿੰਦਰੇ ਨੂੰ ਤੋੜ ਕੇ ਇੱਥੋਂ ਲਾਸ਼ ਬਰਾਮਦ ਕੀਤੀ ਹੈ। ਦੂਜੇ ਪਾਸੇ ਮਿ੍ਰਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਬਲਜਿੰਦਰ ਕੌਰ ਨੂੰ ਅਕਸਰ ਹੀ ਕੁੱਟਦਾ ਮਾਰਦਾ ਰਹਿੰਦਾ ਸੀ।  ਜਦੋਂ ਉਹਨਾਂ ਸਾਰੇ ਘਰ ਦੀ ਤਲਾਸੀ ਤਾਂ ਕੁਲਵਿੰਦਰ ਕੌਰ ਦੀ ਲਾਸ ਪੇਟੀ ਚ ਪਈ ਸੀ ਤੇ ਪੁਲਿਸ ਨੇ ਲਾਸ ਕਬਜੇ ਚ ਲੈ ਕੇ ਜਸਵਿੰਦਰ ਸਿੰਘ ਨੂੰ ਗਿਰਫਤਾਰ ਕਰ ਲਿਆ ਤੇ ਲਾਸ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।

Share post:

spot_img

Popular

More like this
Related