WhatsApp Image 2024-03-01 at 18.35.59
WhatsApp Image 2024-03-01 at 18.35.47
WhatsApp Image 2024-03-01 at 18.35.22 (1)
WhatsApp Image 2024-03-01 at 18.35.22
WhatsApp Image 2024-02-15 at 20.55.12
WhatsApp Image 2024-02-15 at 20.55.45
WhatsApp Image 2024-02-16 at 14.53.03
WhatsApp Image 2024-02-16 at 14.53.04
WhatsApp Image 2024-02-21 at 10.32.12
WhatsApp Image 2024-02-26 at 14.41.51
WhatsApp Image 2024-03-01 at 19.22.43
previous arrow
next arrow
Punjabi Khabarsaar
ਸਿੱਖਿਆ

ਬਾਬਾ ਫ਼ਰੀਦ ਕਾਲਜ ਨੇ ਲਾਈਵ ਪ੍ਰੋਜੈਕਟਾਂ ‘ਤੇ ਤਿੰਨ ਰੋਜ਼ਾ ਵਰਕਸ਼ਾਪ ‘ਇਲੈਕਟ੍ਰੋਟੈੱਕ‘ ਕਰਵਾਈ

ਸੁਖਜਿੰਦਰ ਮਾਨ
ਬਠਿੰਡਾ, 19 ਜੁਲਾਈ: ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਫਿਜ਼ਿਕਸ ਵਿਭਾਗ ਵੱਲੋਂ ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ.ਐਸ.ਸੀ. (ਆਨਰਜ਼) ਫਿਜ਼ਿਕਸ ਅਤੇ ਐਮ.ਐਸ.ਸੀ. ਫਿਜ਼ਿਕਸ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਫਿਜ਼ਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਲਖਵਿੰਦਰ ਸਿੰਘ, ਸਾਹਿਲ ਗੁਪਤਾ, ਕਮਲਜੀਤ ਸਿੰਘ ਅਤੇ ਡਾ. ਜਸਵਿੰਦਰ ਪਾਲ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਸਨ। ਵਿਦਿਆਰਥੀ ਦੇ ਪਾਠਕ੍ਰਮ ਦੇ ਮੁੱਖ ਕੋਰਸਾਂ ਵਿੱਚੋਂ ਇਲੈਕਟ੍ਰੋਨਿਕਸ ਇੱਕ ਹੈ। ਇਸ ਲਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਹ ਸੀ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਸਿਧਾਂਤਕ ਤੌਰ ‘ਤੇ ਜੋ ਕੁੱਝ ਵੀ ਸਿੱਖਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਵਰਤੇ ਜਾਂਦੇ ਇਲੈਕਟ੍ਰੋਨਿਕ ਯੰਤਰਾਂ/ਉਪਕਰਨਾਂ ਵਿੱਚ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਦੇ ਨਾਲ-ਨਾਲ ਵਿਹਾਰਕ ਖੇਤਰ ਵਿੱਚ ਅਨੁਭਵ ਪ੍ਰਦਾਨ ਕਰਨਾ ਸੀ। ਦੂਜੇ ਸ਼ਬਦਾਂ ਵਿੱਚ, ਉਨ੍ਹਾਂ ਦੇ ਚੁਣੇ ਗਏ ਪ੍ਰੋਗਰਾਮ ਦੇ ਮਹੱਤਵ ਨੂੰ ਸਮਝਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਸੀ।
ਪਹਿਲੇ ਦਿਨ ਫੈਕਲਟੀ ਕੋਆਰਡੀਨੇਟਰ ਸਾਹਿਲ ਗੁਪਤਾ ਅਤੇ ਕਮਲਜੀਤ ਸਿੰਘ ਦੁਆਰਾ ਪ੍ਰੋਜੈਕਟਰ ਦੀ ਮਦਦ ਨਾਲ ਅਤੇ ਰੀਅਲ ਵਿਊ ਮੋਡ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਇਲੈਕਟ੍ਰੋਨਿਕ ਪੁਰਜ਼ਿਆਂ ਦੀ ਮੁੱਢਲੀ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੂੰ ਵੱਖ-ਵੱਖ ਕੰਪੋਨੈਂਟ ਜਿਵੇਂ ਕਿ ਰਜਿਸਟਰ (ਰੋਧਕ), ਕੈਪੇਸੀਟਰ, ਟਰਾਂਜ਼ਿਸਟਰ, ਡਾਇਓਡ, ਆਰਡਿਊਨੋ, ਮਲਟੀ ਮੀਟਰ ਅਤੇ ਹੋਰ ਬਹੁਤ ਸਾਰੇ ਇਲੈਕਟ੍ਰੋਨਿਕ ਕੰਪੋਨੈਂਟ ਦਿਖਾਏ ਗਏ। ਪਿਛਲੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਵੱਖ-ਵੱਖ ਲਾਈਵ ਪ੍ਰੋਜੈਕਟ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਹ ਲਾਈਵ ਪ੍ਰੋਜੈਕਟ ਦਿਖਾਏ ਗਏ।ਅਗਲੇ ਦਿਨ, ਸਹਾਇਕ ਪ੍ਰੋਫੈਸਰ ਲਖਵਿੰਦਰ ਸਿੰਘ ਅਤੇ ਸਾਹਿਲ ਗੁਪਤਾ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸੇ ਵੀ ਸਰਕਟ ਦੇ ਹਿੱਸੇ ਸੋਲਡਰਿੰਗ ਰਾਹੀਂ ਇੱਕ ਦੂਜੇ ਨਾਲ ਕਿਵੇਂ ਜੁੜੇ ਹੁੰਦੇ ਹਨ । ਉਨ੍ਹਾਂ ਨੇ ਇੱਕ ਬੁਨਿਆਦੀ ਜਾਣਕਾਰੀ ਦੇ ਕੇ ਟੂਲਜ਼ ਬਾਰੇ ਵਿਹਾਰਕ ਅਨੁਭਵ ਪ੍ਰਦਾਨ ਕੀਤਾ ।
ਦੋ ਦਿਨਾਂ ਦੀ ਸਿਖਲਾਈ ਤੋਂ ਬਾਅਦ, ਹੁਣ ਇਹ ਦੇਖਣ ਦਾ ਸਮਾਂ ਸੀ ਕਿ ਉਨ੍ਹਾਂ ਨੇ ਹੁਣ ਤੱਕ ਕੀ ਸਿੱਖਿਆ ਹੈ। ਇਸ ਲਈ ਵਿਦਿਆਰਥੀਆਂ ਦੇ ਸਮੂਹਾਂ ਦਾ ਆਪਸ ਵਿੱਚ ਮੁਕਾਬਲਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ ਜੇਤੂਆਂ ਦਾ ਪਤਾ ਲਗਾਉਣ ਲਈ ਡਾ. ਜਸਵਿੰਦਰ ਪਾਲ ਦੁਆਰਾ ਚਾਰ ਬੁਨਿਆਦੀ ਮਾਪਦੰਡਾਂ ਦਾ ਸੁਝਾਅ ਦਿੱਤਾ ਗਿਆ। ਵਿਭਾਗ ਮੁਖੀ ਡਾ. ਸੁਧੀਰ ਮਿੱਤਲ ਅਤੇ ਡਾ. ਜਸਵਿੰਦਰ ਪਾਲ ਨੇ ਇਸ ਮੁਕਾਬਲੇ ਦੀ ਜੱਜਮੈਂਟ ਕੀਤੀ ਅਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਬਾਰੇ ਆਪਣਾ ਫੈਸਲਾ ਸੁਣਾਇਆ । ਅੰਤ ਵਿੱਚ ਇਸ ਵਰਕਸ਼ਾਪ ਦੇ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਾਰੇ ਵਿਦਿਆਰਥੀਆਂ ਨੇ ਵਿਭਾਗ ਮੁਖੀ ਡਾ. ਸੁਧੀਰ ਮਿੱਤਲ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਮਨਮੋਹਕ ਅਤੇ ਯੋਗ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਵੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

ਬੀ.ਐਫ.ਜੀ.ਆਈ. ਦੇ 67 ਵਿਦਿਆਰਥੀ ਨੌਕਰੀ ਲਈ ਚੁਣੇ

punjabusernewssite

ਬਾਬਾ ਫ਼ਰੀਦ ਕਾਲਜ ਦੇੇ ਵਿਦਿਆਰਥੀਆਂ ਨੇ ਸ੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਦਾ ਕੀਤਾ ਮਨੋਰੰਜਕ ਦੌਰਾ

punjabusernewssite

ਅਧਿਆਪਕ ਦੀ ਮੁਅੱਤਲੀ ਵਿਰੁਧ ਰੋਹ ਭਰਪੂਰ ਮੁਜ਼ਾਹਰਾ

punjabusernewssite