WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਅਤੇ ਸੁਰੱਖਿਆ ਦਾ ਵੀ ਲੈਣ ਸੰਕਲਪ – ਮੁੱਖ ਮੰਤਰੀ ਮਨੋਹਰ ਲਾਲ

ਭਵਿੱਖ ਵਿਚ ਵਾਤਾਵਰਣ ਅਵਾਰਡ ਦਾ ਹੋਰ ਕੀਤਾ ਜਾਵੇਗਾ ਵਿਸਤਾਰ – ਮੁੱਖ ਮੰਤਰੀ
73ਵੇਂ ਰਾਜ ਪੱਧਰੀ ਵਨ ਮਹਾਉਤਸਵ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਧੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਅਤੇ ਸੁਰੱਖਿਆ ਕਰਨ ਦਾ ਵੀ ਸੰਕਲਪ ਲੈਣਾ ਚਾਹੀਦਾ ਹੈ। ਹਰਿਆਣਾ ਸਰਕਾਰ ਨੇ ਪੇੜਾਂ ਨਾਲ ਲਗਾਵ ਰੱਖਣ ਵਾਲੇ ਅਤੇ ਵਾਤਾਵਰਣ ਨੁੰ ਸਰੰਖਤ ਕਰਨ ਵਾਲੇ ਲੋਕਾਂ ਦੇ ਲਈ ਦਰਸ਼ਨਲਾਲ ਜੈਨ ਵਾਤਾਵਰਣ ਅਵਾਰਡ ਦੀ ਸ਼ੁਰੂਆਤ ਕੀਤੀ ਹੈ, ਭਵਿੱਖ ਵਿਚ ਵਾਤਾਵਰਣ ਨਾਲ ਜੁੜ ਅਵਾਰਡ ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਮੁੱਖ ਮੰਤਰੀ ਮੰਗਲਵਾਰ ਨੂੰ ਕੁਰੂਕਸ਼ੇਤਰ ਦੇ ਸਰਸਵਤੀ ਵਨ ਵਿਚ 73ਵੇਂ ਰਾਜ ਪੱਧਰੀ ਵਨ ਮਹਾਉਤਸਵ ਵਿਚ ਸੰਬੋਧਿਤ ਕਰ ਰਹੇ ਸਨ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ 1857 ਦੀ ਕ੍ਰਾਂਤੀ ਦੇ ਮਹਾਨਾਇਕ ਸ੍ਰੀ ਮੰਗਲਪਾਂਡੇ ਦੀ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ। ਵਨ ਮਹਾਉਤਸਵ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਵਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਹਰ ਪਾਸੇ ਕੁਦਰਤ ਨੇ ਆਪਣੀ ਅਨੋਖੀ ਛਵੀਂ ਬਿਖੇਰੀ ਹੋਈ ਹੈ। ਇਸ ਹਰਿਆਲੀ ਵਿਚ ਵਨ ਤਾਂ ਹਰੇਭਰੇ ਹਨ ਹੀ ਪਰ ਮਨ ਵੀ ਹਰਾ ਭਰਿਆ ਰਹਿੰਦਾ ਹੈ। ਵਨ ਆਪਣੇ ਆਪਣੇ ਵਿਚ ਉਤਸਵ ਹੈ। ਵਨ ਵਿਚ ਚੱਲੇ ਜਾਂਦੇ ਹਨ ਤਾਂ ਦਰਖਤਾਂ ਦਾ ਉਤਸਵ ਛਾ ਬਿਖੇਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਨ ਮਹਾਉਤਸਵ ਦੀ ਸ਼ੁਰੂਆਤ ਸੱਭ ਤੋਂ ਪਹਿਲਾਂ 1950 ਵਿਚ ਕੰਨਹਿਆਲਾਲ ਮਾਣਿਕਲਾਲ ਨੇ ਕੀਤੀ ਸੀ। ਤਾਂਹੀ ਅੱਜ ਅਸੀਂ 73ਵਾਂ ਵਨ ਮਹਾਉਤਸਵ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਾਂਤਰ ਵਿਚ ਇਸ ਪਿ੍ਰਥਵੀ ‘ਤੇ ਸੱਭ ਤੋਂ ਪਹਿਲਾਂ ਵਨ ਉੱਗੇ ਹੋਣਗੇ, ਪਿ੍ਰਥਵੀ ਦੀ ਜਿੰਨ੍ਹੀ ਉਮਰ ਹੈ ਉਨ੍ਹੀ ਵਰਨਾਂ ਦੀ ਉਮਰ ਹੋਵੇਗੀ। ਹੁਣ ਤਕ ਦੇ ਖੋਜ ਤੋਂ ਪਤਾ ਚਲਦਾ ਹੈ ਕਿ ਵਨ ਕਿਸੇ ਹੋਰ ਗ੍ਰਹਿ ‘ਤੇ ਨਹੀਂ ਹਨ, ਇਹ ਸਿਰਫ ਪਿ੍ਰਥਵੀ ‘ਤੇ ਹਨ। ਸਾਨੂੰ ਵੱਧ ਤੋਂ ਵੱਧ ਪੌਧੇ ਲਗਾਉਣੇ ਚਾਹੀਦੇ ਹਨ ਅਤੇ ਇੰਨ੍ਹਾਂ ਦੀ ਰੱਖਿਆ ਤੇ ਸੁਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ‘ਤੇ ਵਨ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਕੰਵਰਪਾਲ, ਕੁਰੂਕਸ਼ੇਤਰ ਦੇ ਸਾਂਸਦ ਨਾਇਬ ਸਿੰਘ ਸੈਨੀ, ਖੇਡ ਮੰਤਰੀ ਸਰਦਾਰ ਸੰਦੀਪ ਸਿੰਘ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ, ਏਸੀਐਸ ਅਪੂਰਵ ਕੁਮਾਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ

Related posts

ਨਫ਼ੇ ਸਿੰਘ ਰਾਠੀ ਕਤਲ ਕਾਂਡ: ਭਾਜਪਾ ਦੇ ਸਾਬਕਾ ਵਿਧਾਇਕ ਸਹਿਤ ਸੱਤ ਹੋਰਨਾਂ ਵਿਰੁਧ ਮੁਕੱਦਮਾ ਦਰਜ਼

punjabusernewssite

ਹਰਿਆਣਾ ਦੇ ਨੰਬਰਦਾਰਾਂ ਨੂੰ ਵੀ ਮਿਲੇਗਾ ਆਯੂਸ਼ਮਾਨ ਯੋਜਨਾ ਦਾ ਲਾਭ: ਚੌਟਾਲਾ

punjabusernewssite

36ਵਾਂ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲਾ, ਮੁੱਖ ਮੰਤਰੀ ਨੇ ਮੇਲੇ ਵਿਚ ਕੀਤਾ ਕੌਮਾਂਤਰੀ ਇਅਰ ਆਫ ਮਿਲੇਟਸ -2023 ਦਾ ਬ੍ਰੋਸ਼ਰ ਲਾਂਚ

punjabusernewssite