ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ। ਪੰਜਾਬ ਸਰਕਾਰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵੀ ਪੁਰਜੋਰ ਯਤਨ ਕਰ ਰਹੀ ਹੈ। ਇਹ ਦਾਅਵਾ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਦਸਿਆ ਕਿ 75ਵੇਂ ਆਜ਼ਾਦੀ ਦੇ ਅਮਿ੍ਰੰਤ ਮਹਾਂਉਤਸਵ ਮੌਕੇ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆਂ, ਫੂਡ ਅਤੇ ਡਰੱਗ ਅਡਮਿਨਸਟ੍ਰੇਸ਼ਨ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 30 ਅਤੇ 31 ਜੁਲਾਈ 2022 ਨੂੰ ਲਾਰਡ ਰਾਮਾ ਸਕੂਲ ਬਠਿੰਡਾ ਵਿਖੇ ਈਟ ਰਾਈਟ ਮੇਲਾ ਅਤੇ ਵੌਕਾਥਾਨ ਕਰਵਾਇਆ ਜਾ ਰਿਹਾ ਹੈ। ਡਾ ਤੇਜਵੰਤ ਸਿੰਘ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਰਵਾਇਤੀ ਖਾਣਿਆਂ ਵਿੱਚ ਦਿਲਚਸਪੀ ਵਧਾਉਣ ਲਈ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਮੇਲੇ ਵਿੱਚ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸਾਫ਼ ਸੁਥਰਾ ਅਤੇ ਸੰਤੁਲਿਤ ਖਾਣੇ ਬਾਰੇ ਪੁਖਤਾ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਲਾਈਵ ਪ੍ਰੋਗ੍ਰਾਮ ਵੀ ਦਿਖਾਏ ਜਾਣਗੇ। ਇਸ ਤੋਂ ਇਲਾਵਾ ਮਿਲਾਵਟੀ ਖਾਣ ਵਾਲੀਆਂ ਚੀਜਾਂ ਤੋਂ ਬਚਣ ਲਈ ਵੀ ਵਿਸ਼ੇ ਦੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ। ਦੁੱਧ ਦੇ ਮਿਆਰ ਦੀ ਜਾਂਚ ਕੀਤੀ ਜਾਵੇਗੀ।
Share the post "ਸਿਹਤ ਵਿਭਾਗ ਵੱਲੋਂ ਈਟ ਰਾਈਟ ਮੇਲਾ 30 ਤੇ 31 ਜੁਲਾਈ ਨੂੰ: ਡਾ ਤੇਜਵੰਤ ਢਿੱਲੇਂ"