ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਵਿਸ਼ਵਕਰਮਾ ਮੋਟਰ ਮਾਰਕੀਟ ਸੁਸਾਇਟੀ ਰਜਿ: 1510- ਦੀ ਜਰਨਲ ਮੀਟਿੰਗ ਆਯੋਜਿਤ ਕੀਤੀ ਗਈ। ਇਸ ਦੌਰਾਨ ਸੁਸਾਇਟੀ ਪ੍ਰਧਾਨ ਸ: ਜਸਦੇਵ ਸਿੰਘ ਦੇ ਅਸਤੀਫਾ ਦੇਣ ਅਤੇ ਪੁਰਾਣੀ ਕਮੇਟੀ ਦੇ ਭੰਗ ਹੋਣ ਕਰਕੇ ਇੱਕ ਨਵੀਂ ਕਾਰਜਕਾਰਿਣੀ ਕਮੇਟੀ ਦਾ ਗਠਨ ਕੀਤਾ ਗਿਆ। ਉਕਤ 9 ਮੈਂਬਰੀ ਵਰਕਿੰਗ ਕਮੇਟੀ ਵਿੱਚ ਸ੍ਰੀ ਕੁਲਦੀਪ ਸਿੰਘ ਢੱਲਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦੋਂ ਕਿ ਸ੍ਰੀ ਗਿਆਨ ਸਿੰਘ ਭੋਗਲ ਨੂੰ ਚੇਅਰਮੈਨ, ਸ੍ਰੀ ਬਾਬੂ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਅਮਰਜੀਤ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਸ੍ਰੀ ਪਰਗੱਟ ਸਿੰਘ ਨੂੰ ਜਰਨਲ ਸਕੱਤਰ, ਸ੍ਰੀ ਸੌਦਾਗਰ ਸਿੰਘ ਨੂੰ ਕੈਸ਼ੀਅਰ, ਸ੍ਰੀ ਸੰਦੀਪ ਸਿੰਘ ਨੂੰ ਸਕੱਤਰ, ਸ੍ਰੀ ਸੱਤਪਾਲ ਧੀਮਾਨ ਨੂੰ ਪ੍ਰੈਸ ਅਤੇ ਸਟੇਜ ਸਕੱਤਰ, ਸ੍ਰੀ ਪ੍ਰਕਾਸ਼ ਸਿੰਘ ਪਾਸ਼ੀ ਨੂੰ ਸਹਾਇਕ ਪ੍ਰੈਸ ਸਕੱਤਰ ਦੀ ਕਮਾਂਡ ਸੌਂਪੀ ਗਈ। ਇਸ ਮੌਕੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਦੀਆਂ ਚੋਣਾਂ ਲਈ ਅਜੇ ਲਗਭੱਗ 5 ਮਹੀਨੇ ਪਏ ਹਨ, ਜਿਸ ਕਾਰਨ ਉਕਤ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਰਕਿੰਗ ਕਮੇਟੀ ਵੱਲੋਂ ਚੋਣਾਂ ਤੱਕ ਸੁਸਾਇਟੀ ਦੇ ਕੰਮਕਾਜ ਵੇਖੇਗੀ। ਉਨ੍ਹਾਂ ਕਿਹਾ ਕਿ ਪਲਾਟ ਨੰ: 39 ਦਾ ਮਸਲਾ ਹਲ ਕਰਾਉਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਮਾਰਕਿਟ ਦੇ ਦੁਕਾਨਦਾਰਾਂ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਵਾਉਣ ਲਈ ਵਰਕਿੰਗ ਕਮੇਟੀ ਵੱਲੋਂ ਕੋਸਿਸਾਂ ਜਲਦ ਸੁਰੂ ਕੀਤੀਆਂ ਜਾਣਗੀਆਂ। ਗੌਰਤਲਬ ਹੈ ਕਿ ਕੁਲਦੀਪ ਸਿੰਘ ਢੱਲਾ ਨੂੰ ਕਰੀਬ 7 ਸਾਲ ਬਾਅਦ ਸੁਸਾਇਟੀ ਦੀ ਕਮਾਂਡ ਮੈਂਬਰਾਂ ਵੱਲੋਂ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਸਾਲ 2010 ਤੋਂ 2015 ਤੱਕ ਕੁਲਦੀਪ ਸਿੰਘ ਢੱਲਾ ਲਗਾਤਾਰ 5 ਸਾਲ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।
Share the post "ਕੁਲਦੀਪ ਸਿੰਘ ਢੱਲਾ ਮੁੜ ਤੋਂ ਵਿਸ਼ਵਕਰਮਾ ਮੋਟਰ ਮਾਰਕੀਟ ਸੁਸਾਇਟੀ ਦੇ ਪ੍ਰਧਾਨ ਬਣੇ"