9 Views
ਪੰਜਾਬੀ ਖ਼ਬਰਸਾਰ ਬਿਉਰੋ
ਕਸ਼ਮੀਰ, 21 ਅਗਸਤ: ਜੰਮੂ-ਕਸਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਕਂੇਦਰੀ ਸੁਰੱਖਿਆ ਬਲਾਂ ਨੇ ਘਰ ਵਿਚ ਮੁੜ ਤੋਂ ਨਜ਼ਰਬੰਦ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਉਹ ਇੱਕ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਜਾਣ ਦਾ ਪ੍ਰੋਗਰਾਗ ਉਲੀਕਿਆ ਸੀ। ਜਿਸਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਖ਼ੁਦ ਮਹਿਬੂਬਾ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਕੁੱਝ ਫ਼ੋਟੋਆਂ ਵੀ ਪਾਈਆਂ ਹਨ, ਜਿੰਨ੍ਹਾਂ ਵਿਚ ਉਨ੍ਹਾਂ ਦੇ ਘਰ ਅੱਗੇ ਸੀਆਰਪੀਐਫ਼ ਦੀ ਗੱਡੀ ਖੜੀ ਦਿਖ਼ਾਈ ਦਿੰਦੀ ਹੈ। ਇਸਤੋਂ ਇਲਾਵਾ ਉਨ੍ਹਾਂ ਕਸਮੀਰੀ ਪੰਡਿਤਾਂ ਦੀ ਸਮੱਸਿਆ ਲਈ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਪੀਪਲਜ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਕਿ ਉਹ ਅੱਜ ਚੋਟੀਗਾਮ ਵਿੱਚ ਸੁਨੀਲ ਕੁਮਾਰ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ ਪੰ੍ਰਤੂ ਪ੍ਰਸ਼ਾਸਨ ਨੇ ਉਸਨੂੰ ਨਜ਼ਰਬੰਦ ਕਰ ਦਿੱਤਾ।