Saturday, May 16, 2026
spot_img
spot_img
spot_img

ਮਾਤਾ ਵੈਸਨੋ ਦੇਵੀ ਮੰਦਿਰ ਪਟੇਲ ਨਗਰ ਵਿਖੇ“ ਕਨ੍ਹਈਆ ਜੀ ਦੀ ਛਟੀ“ ਉੱਤਸਵ ਬੜੀ ਮਨਾਇਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਅਗਸਤ : ਪਿਛਲੇ ਦਿਨੀਂ ਮਾਤਾ ਵੈਸਨੋ ਦੇਵੀ ਮੰਦਿਰ ਪਟੇਲ ਨਗਰ ਬਠਿੰਡਾ ਵਿਖੇ ਕਨ੍ਹਈਆ ਜੀ ਦੀ ਛਟੀ ਉੱਤਸਵ ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਦੇ ਪੁਜਾਰੀ ਵਿਜੈ ਗੌੜ ਨੇ ਦਸਿਆ ਕਿ ਭਗਵਾਨ ਸ੍ਰੀ ਕਿ੍ਰਸਨ ਜਨਮ ਅਸਟਮੀ ਦੇ ਬਾਅਦ ਇਹ ਉੱਤਸਵ ਛੇਵੇਂ ਦਿਨ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਸਰਧਾਲੂਆਂ ਨੇ ਭਜਨ ਕੀਰਤਨ ਕਰਕੇ ਕਨ੍ਹਈਆ ਜੀ ਦੀ ਮਨਮੋਹਕ ਮੂਰਤੀ ਅੱਗੇ ਰਸ ਵਿਚ ਲੀਨ ਹੋ ਕੇ ਨੱਚ ਕੇ ਸਾਰੇ ਭਗਤਾਂ ਨੂੰ ਆਨੰਦਿਤ ਕਰ ਦਿੱਤਾ। ਮੰਦਿਰ ਟਰੱਸਟ ਦੇ ਜਨਰਲ ਸੈਕਟਰੀ ਪਵਨ ਸਾਸਤਰੀ ਨੇ ਦਸਿਆ ਕਿ ਇਹ ਉੱਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਜਿਸ ਵਿਚ ਭਾਰਤ ਨਗਰ, ਪਟੇਲ ਨਗਰ, ਗ੍ਰੀਨ ਐਵਨਿਉ ਕਲੋਨੀ, ਕਮਲਾ ਨਹਿਰੂ ਕਾਲੋਨੀ, ਬਾਬਾ ਫਰੀਦ ਨਗਰ, ਅਤੇ ਫੇਸ 3 ਦੀਆ ਮਹਿਲਾ ਕੀਰਤਨ ਭਜਨ ਮੰਡਲੀਆਂ ਵੱਲੋ ਸਾਨਦਾਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਉੱਤਸਵ ਸਾਮ 4 ਵਜੇ ਤੋਂ ਲੈਕੇ ਦੇਰ ਸਾਮ ਤੱਕ ਵਿਧੀਵਤ ਢੰਗ ਨਾਲ ਮਨਾਇਆ ਗਿਆ। ਆਰਤੀ ਕਰਨ ਤੋ ਬਾਅਦ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਸਰਮਾ, ਰੇਖਾ ਸਰਮਾ, ਉਮਾ ਦੇਵੀ, ਪੂਨਮ ਸਰਮਾ, ਨਿਰਮਲਾ ਸਿੰਗਲਾ, ਮਾਲਾ, ਪਰਵੀਨ, ਸੁਦੇਸ ਕੁਮਾਰੀ, ਰੇਣੂ, ਮਧੂ, ਸੰਜੂ, ਨੀਲਮ ਰਾਣੀ, ਸੰਤੋਸ ਬਾਂਸਲ ਆਦਿ ਮੌਜੂਦ ਸਨ। ਇਹ ਜਾਣਕਾਰੀ ਮੰਦਿਰ ਟਰੱਸਟ ਦੇ ਜਰਨਲ ਸਕੱਤਰ ਪਵਨ ਸਾਸਤਰੀ ਨੇ ਪ੍ਰੈਸ ਨੋਟ ਰਾਹੀਂ ਦਿੱਤੀ।

spot_img

Share post:

spot_img

Popular

More like this
Related

Hoshiarpur Borewell Incident: ਹੁਸ਼ਿਆਰਪੁਰ ‘ਚ ਬੋਰਵੈੱਲ ‘ਚ ਡਿੱਗਿਆ ਬੱਚਾ 9 ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਬਾਹਰ

Hoshiarpur Borewell Incident: ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ...

Amritsar News: MP ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਅੱਜ ਅੰਮ੍ਰਿਤਸਰ ਅਦਾਲਤ ‘ਚ ਅਹਿਮ ਸੁਣਵਾਈ

Amritsar News: ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਅੱਜ ਸ਼ਨੀਵਾਰ...