WhatsApp Image 2024-03-01 at 18.35.59
WhatsApp Image 2024-03-01 at 18.35.47
WhatsApp Image 2024-03-01 at 18.35.22 (1)
WhatsApp Image 2024-03-01 at 18.35.22
WhatsApp Image 2024-02-15 at 20.55.12
WhatsApp Image 2024-02-15 at 20.55.45
WhatsApp Image 2024-02-16 at 14.53.03
WhatsApp Image 2024-02-16 at 14.53.04
WhatsApp Image 2024-02-21 at 10.32.12
WhatsApp Image 2024-02-26 at 14.41.51
WhatsApp Image 2024-03-01 at 19.22.43
previous arrow
next arrow
Punjabi Khabarsaar
ਪਟਿਆਲਾ

ਠੇਕਾ ਮੁਲਾਜਮਾਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਖਿਲਾਫ ਅਰਥੀ ਫੂਕ ਕੇ ਕੀਤਾ ਰੋਸ਼ ਪ੍ਰਦਰਸ਼ਨ

13 ਸਤੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ’ਚ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕਰਕੋ ਧਰਨਾ ਲਗਾਇਆ ਜਾਵੇਗਾ – ਆਗੂ ਮੋਮੀ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 26 ਅਗਸਤ :- ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਸੂਬੇ ਦੀ ਵਰਤਮਾਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਠੇਕਾ ਮੁਲਾਮਜਾਂ ਦੀਆਂ ਮੰਗਾਂ/ਮਸਲਿਆਂ ਦਾ ਹੱਲ ਨਾ ਕਰਨ ਅਤੇ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਵਾਰ ਵਾਰ ਮੁਕਰਨ ਦੇ ਸਿਲਸਿਲੇ ਦੇ ਵਿਰੋਧ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਅੱਜ ਦੀ ਜਿਲ੍ਹਾ ਪਟਿਆਲਾ ਤੇ ਬ੍ਰਾਂਚ ਪਾਤੜਾਂ ਦੇ ਵਰਕਰਾਂ ਵਲੋਂ ਇਥੇ ਸਹਿਰ ਪਾਤੜਾਂ ਦੇ ਚੌਕ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਦੀਆਂ ਅਰਥੀਆਂ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ ਬ੍ਰਾਂਚ ਆਗੂਆਂ ਜਗਸੀਰ ਸਿੰਘ, ਸਤਿਗੁਰੂ ਸਿੰਘ , ਚਮਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਠੇਕਾ ਮੁਲਾਜਮਾਂ ਦੀਆਂ ਭੱਖਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਦੇ ਵਿੱਤ ਮੰਤਰੀ ਦੇ ਦਫਤਰ ਵਲੋਂ ਡਿਸਪੈਚ ਨੰਬਰ 2459 ਮਿਤੀ 17-8-2022 ਮੁਤਾਬਕ ਪੱਤਰ ਲਿੱਖ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਨੂੰ ਇਕ ਲਿੱਖਤੀ ਪੱਤਰ ਮੁਤਾਬਕ ਮਿਤੀ 23-8-2022 ਨੂੰ ਮੋਰਚੇ ਦੇ ਮੰਗ ਪੱਤਰ ਤੇ ਦੁਪਹਿਰ 12 ਵਜੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਐਨ ਮੌਕੇ ਤੇ ਦਫਤਰ ਵਲੋਂ ਦੱਸਿਆ ਗਿਆ ਕਿ ਵਿੱਤ ਮੰਤਰੀ ਸਾਹਿਬ ਦੇ ਜਰੂਰੀ ਰੁਝੇਵਿਆਂ ਕਾਰਨ ਅੱਜ ਦੀ ਮੀਟਿੰਗ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਇਹ ਵਤੀਰਾ ਕੋਈ ਨਵਾਂ ਨਹੀਂ ਸੀ ਸਗੋਂ ਸਰਕਾਰ ਵੱਲੋਂ ਇਹ ਵੀ ਮੋਰਚੇ ਨਾਲ ਕੀਤੇ ਜਾ ਰਹੇ ਲਗਾਤਾਰ ਵਿਹਾਰ ਦੀ ਇਕ ਲੜੀ ਹੈ। ਜਿਸਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਦਫਤਰ ਵਲੋਂ ਮਿਤੀ 7-4-2022 ਨੂੰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗ ਰੱਦ ਕਰ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਅੱਜ ਤੱਕ ਇਹ ਲਗਾਤਾਰ ਜਾਰੀ ਹੈ। ਇਸ ਸਰਕਾਰੀ ਅਮਲ ਦਾ ਅਫਸੋਸਨਾਕ ਪਹਿਲੂ ਇਹ ਹੈ ਕਿ ਇਕ ਪਾਸੇ ਠੇਕਾ ਮਲਾਜਮ ਆਪਣੀਆਂ ਚਿਰਾਂ ਤੋਂ ਲਮਕਦੀਆਂ ਮੰਗਾਂ ਲਈ ਜੱਦੋ-ਜਹਿਦ ਕਰ ਰਹੇ ਹਨ। ਸਰਕਾਰ ਦੇ ‘‘ਸੱਦਾ ਪੱਤਰ’ ਮੁਤਾਬਕ ਹਜਾਰਾਂ ਰੁਪਏ ਖਰਚ ਕੇ ਅਤੇ ਸਮਾਂ ਬਰਬਾਦ ਕਰਕੇ ਸਰਕਾਰੀ ਦਫਤਰ ਤੱਕ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ ਲਈ ਪਹੁੰਚ ਕਰਦੇ ਹਨ ਪਰ ਐਨ ਮੌਕੇ ਤੇ ਜਾ ਕੇ ਗੱਲਬਾਤ ਕਰਨ ਤੋਂ ਇਨਕਾਰ ਕਰ ਦੇਣ ਦਾ ਸਰਕਾਰ ਦਾ ਇਹ ਅਮਲ ਸਾਡਾ ਦੋਹਰਾ ਨੁਕਸਾਨ ਕਰਦਾ ਹੈ। ਜਿਸ ਨਾਲ ਇਕ ਪਾਸੇ ਮੰਗਾਂ ਦੇ ਹੱਲ ਦਾ ਅਮਲ ਲਮਕ ਜਾਂਦਾ ਹੈ, ਦੂਸਰੇ ਪਾਸੇ ਨਿਗੁਣੀਆਂ ਤਨਖਾਹਾਂ ਚੋਂ ਅਤੇ ਰੋਟੀ ਦੇ ਖਰਚਿਆਂ ਚੋਂ ਇਕਠੇ ਕੀਤੇ ਫੰਡ ਦੇ ਕਿਰਾਇਆਂ ਦੇ ਰੂਪ ਵਿਚ ਖਰਚ ਕੇ ਹਜਾਰਾਂ ਰੁਪਏ ਬਰਬਾਦ ਹੋ ਜਾਂਦੇ ਹਨ। ਗਲ ਇਥੇ ਤੱਕ ਹੀ ਸੀਮਿਤ ਨਹੀਂ ਹੈ, ਇਸ ਤੋਂ ਵੀ ਅਗਾਂਹ ਜਵਾਬ ਮਿਲਦਾ ਹੈ ਕਿ ਅਸੀਂ ਤਾਂ ਆਪ ਨੂੰ ਬੁਲਾਇਆ ਹੀ ਨਹੀਂ, ਤੁਸੀਂ ਤਾਂ ਸਾਡੇ ਮੁਲਾਜਮ ਹੀ ਨਹੀਂ ਹੋ। ਇਹ ਕਹਿ ਕੇ ਸਾਨੂੰ ਜਲੀਲ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਸਰਕਾਰ ਦਾ ਇਹ ਵਿਵਹਾਰ ਠੇਕਾ ਮੁਲਾਜਮਾਂ ਨਾਲ ਕੋਈ ਅਚਨਚੇਤ ਵਰਤਾਰਾ ਨਹੀਂ ਸਗੋਂ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜਮਾਂ ਪ੍ਰਤੀ ਧਾਰਨ ਕੀਤੀ ਨੀਤੀ ਦਾ ਨੰਗਾ ਚਿੱਟਾ ਇਜਹਾਰ ਹੈ ਕਿਉਂਕਿ ਠੇਕਾ ਮੁਲਾਜਮ ਪੱਕੇ ਰੁਜਗਾਰ ਦੀ ਮੰਗ ਕਰਦੇ ਹਨ ਪਰ ਮਾਨ ਸਰਕਾਰ ਬਾਹਰੋਂ ਪੱਕੀ ਭਰਤੀ ਦੀ ਨੀਤੀ ਲਾਗੂ ਕਰਕੇ ਸਾਡੇ ਨਾਲ ਦੋਹਰਾ ਧੱਕਾ ਕਰ ਰਹੀ ਹੈ। ਜਿਸ ਨਾਲ ਜਿਨ੍ਹਾਂ ਅਸਾਮੀਆਂ ਤੇ ਠੇਕਾ ਮੁਲਾਜਮ ਤੈਨਾਤ ਹਨ, ੳਨਾ ’ਤੇ ਬਾਹਰੋਂ ਪੱਕੀ ਭਰਤੀ ਕਰਕੇ ਉਨ੍ਹਾਂ ਦਾ ਠੇਕਾ ਰੁਜਗਾਰ ਵੀ ਖਤਰੇ ਦੇ ਮੂੰਹ ਧੱਕ ਦਿੱਤਾ ਜਾਂਦਾ ਹੈ। ਬਰਨਾਲਾ ਡੀਸੀ ਦਫਤਰ ਵਿੱਚ ਅਤੇ ਪਾਵਰਕੌਮ ਵਿਚ ਲਾਗੂ ਅਮਲ ਇਸ ਸੱਚ ਦੀ ਪੁਸਟੀ ਕਰਦਾ ਹੈ।
ਅਜਿਹੇ ਹਾਲਤਾਂ ਵਿਚ ਠੇਕਾ ਮੁਲਾਜਮਾ ਕੋਲ, ਆਪਣੀਆਂ ਭੱਖਦੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਬਾਕੀ ਨਹੀਂ ਹੈ। ਸੰਘਰਸ਼ ਦੇ ਇਸ ਰਾਹ ਤੇ ਸਾਨੂੰ ਮਜਬੂਰ ਕਰਕੇ ਤੋਰਨ ਲਈ, ਸਰਕਾਰ ਪੂਰਨ ਤੌਰ ’ਤੇ ਜਿੰਮੇਵਾਰ ਹੈ। ਜਿਸਦੇ ਵਿਰੋਧ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਅੱਜ ਤੋਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਜਿਥੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸਦੇ ਬਾਅਦ 27 ਅਗਸਤ ਤੋ 6 ਸਤੰਬਰ 2022 ਤੱਕ ਸਬ ਡਵੀਜਨਾਂ ਵਿਚ ਮੀਟਿੰਗ ਕਰਕੇ ਠੇਕਾ ਕਾਮਿਆਂ ਨੁੰ ਅਗਲੇ ਤਿੱਖੇ ਸੰਘਰਸ਼ ਦੀਆ ਤਿਆਰੀਆ ਕੀਤੀਆ ਜਾਣਗੀਆਂ। 7 ਸਤੰਬਰ ਤੋ 10 ਸਤੰਬਰ 2002 ਤੱਕ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਧੂਰੀ ਹਲਕੇ ਦੇ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਲੋਕਾ ਨੁੰ ਪੰਜਾਬ ਸਰਕਾਰ ਦੀਆ ਮਾੜੀਆ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। 13 ਸਤੰਬਰ ਨੁੰ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਧੂਰੀ ਵਿਚ ਪਰਿਵਾਰਾਂ ਬੱਚਿਆਂ ਸਮੇਤ ਨੈਸ਼ਨਲ ਹਾਈਵੇ ਜਾਮ ਕਰਕੇ ਅਣਮਿੱਥੇ ਸਮੇਂ ਲਈ ਮੋਰਚਾ ਸੁਰੂ ਹੋਵੇਗਾ, ਇਹ ਮੋਰਚਾ ਉਹਨਾਂ ਚਿਰ ਜਾਰੀ ਰੱਖਿਆ ਜਾਵੇਗਾ ਜਿੰਨਾ ਚਿਰ ਮੁੱਖ ਮੰਤਰੀ ਪੰਜਾਬ ਸਰਕਾਰ ਮੀਟਿੰਗ ਕਰਕੇ ਠੇਕਾ ਮੁਲਾਜਮਾਂ ਦੀਆਂ ਮੰਗਾਂ/ਮਸਲਿਆ ਦਾ ਹੱਲ ਨਹੀ ਕਰਦੇ, ਉਹਨਾ ਚਿਰ ਸਟੇਟ ਹਾਈਵੇ ਧੂਰੀ ਜਾਮ ਰਹੇਗਾ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰ ਸਿੱਧੇ ਰੂਪ ਵਿਚ ਸਰਕਾਰ ਦੀ ਹੋਵੇਗੀ।

Related posts

52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਕਾਰਨ ਕੰਡਕਟਰਾਂ ਤੇ ਸਵਾਰੀਆਂ ਵਿਚਕਾਰ ਤਤਕਰਾਰਬਾਜ਼ੀ ਵਧੀ

punjabusernewssite

ਭਗਵੰਤ ਮਾਨ ਤੇ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੇ ਨਵੇਂ ਦੌਰ ਦੀ ਕੀਤੀ ਸ਼ੁਰੂਆਤ

punjabusernewssite

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ

punjabusernewssite