ਪੁਲਿਸ ਟੀਮਾਂ ਨੇ ਤੜਕਸਾਰ ਬਠਿੰਡਾ ਸ਼ਹਿਰ ਦੇ ਪੀ.ਜੀਜ਼ ਦੀ ਕੀਤੀ ਅਚਨਚੇਤ ਚੈਕਿੰਗ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਅਗਸਤ: ਜਿਲ੍ਹਾ ਪੁਲਿਸ ਕਪਤਾਨ ਸ਼੍ਰੀ ਜੇ.ਇਲਨਚੇਲੀਅਨ ਦੇ ਹੁਕਮਾਂ ਹੇਠ ਅੱਜ ਡੀਐਸਪੀ ਸਿਟੀ-2 ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਤੋ ਇਲਾਵਾ ਸਿਟੀ ਸਰਕਲ ਦੇ ਹੋਰ ਮੁੱਖ ਅਫਸਰਾਨ ਵੱਲੋਂ ਸਮੇਤ ਫੋਰਸ ਦੇ ਅਜੀਤ ਰੋਡ ਬਠਿੰਡਾ ਵਿਖੇ ਪੀ.ਜੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਪੀ.ਜੀ ਮਾਲਕਾਂ ਨੂੰ ਮਾਣਯੋਗ ਜਿਲ੍ਹਾ ਮੈਜਿਸਟਰੇਟ ਜੀ ਦੇ ਹੁਕਮ ਨੰਬਰ 11015-11109/ਫਸ/ਫਕ-3 ਮਿਤੀ 20/07/2022 ਅਨੁਸਾਰ ਕਿਰਾਏਦਾਰਾਂ ਲਈ ਵੇਰੀਫਿਕੇਸਨ ਕਰਵਾਉਣ ਅਤੇ ਰਿਕਾਰਡ ਮੁਕੰਮਲ ਤੌਰ ਤੇ ਮਨਟੇਨ ਕਰਨ ਬਾਰੇ ਵੀ ਸਬੰਧੀ ਜਾਣੂ ਕਰਵਾਇਆ ਗਿਆ।ਇਸ ਤੋ ਇਲਾਵਾ ਪੀ.ਜੀ ਮਾਲਕਾ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਜੇਕਰ ਭਵਿੱਖ ਵਿੱਚ ਬਿਨਾ ਵੈਰੀਫਿਕੇਸ਼ਨ ਤੋ ਉਹਨਾ ਦੇ ਕਿਰਾਏ ਪਰ ਕੋਈ ਕਿਰਾਏਦਾਰ ਰਹਿਣਾ ਪਾਇਆ ਗਿਆ ਤਾਂ ਸਬੰਧਿਤ ਦੇ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਕੋਈ ਵੀ ਨਸ਼ੀਲਾ ਪਦਾਰਥ ਜਾ ਕੋਈ ਸ਼ੱਕੀ ਵਿਅਕਤੀ ਸਾਹਮਣੇ ਆਉਣਾ ਨਹੀ ਪਾਇਆ ਗਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Singh Mann ਵੱਲੋਂ ਪੰਜਾਬ ਅਤੇ ਦੇਸ਼ ਦੀ ਭਲਾਈ ਲਈ ਭਾਰਤੀ ਫੌਜ ਨਾਲ ਮਜ਼ਬੂਤ ਸਹਿਯੋਗ ਦਾ ਸੱਦਾ

👉ਥਲ ਸੈਨਾ ਮੁਖੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

👉ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ/ਰੇਂਜਾਂ...